
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਬੱਚੇ ਉਸ ਬੰਬ ਨੂੰ ਗੇਂਦ ਸਮਝ ਕੇ ਖੇਡ ਰਹੇ ਸਨ ਤਾਂ ਬੰਬ ਫਟ ਗਿਆ
Bomb blast in West Bengal's Hooghly : ਪੱਛਮੀ ਬੰਗਾਲ ਦੇ ਹੁਗਲੀ ਜ਼ਿਲੇ ਦੇ ਪਾਂਡੂਆ ਇਲਾਕੇ 'ਚ ਸੋਮਵਾਰ ਨੂੰ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ 'ਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਬੱਚੇ ਉਸ ਬੰਬ ਨੂੰ ਗੇਂਦ ਸਮਝ ਕੇ ਖੇਡ ਰਹੇ ਸਨ ਤਾਂ ਬੰਬ ਫਟ ਗਿਆ।
ਜਿਵੇਂ ਹੀ ਇਹ ਧਮਾਕਾ ਹੋਇਆ ਤਾਂ ਉੱਥੇ ਖੇਡ ਰਹੇ ਕਈ ਬੱਚੇ ਇਸ ਦੀ ਲਪੇਟ 'ਚ ਆ ਗਏ। ਬੱਚਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇੱਥੇ 11 ਸਾਲ ਦੇ ਰਾਜ ਵਿਸ਼ਵਾਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀਆਂ 'ਚੋਂ ਇਕ ਲੜਕੇ ਨੇ ਆਪਣਾ ਸੱਜਾ ਹੱਥ ਗੁਆ ਦਿੱਤਾ ਹੈ।
ਸਥਾਨਕ ਲੋਕਾਂ ਮੁਤਾਬਕ ਪਾਂਡੂਆ ਦੀ ਟੀਨਾ ਨੇਤਾਜੀਪੱਲੀ ਕਾਲੋਨੀ 'ਚ ਝੀਲ ਦੇ ਕੰਢੇ ਕਈ ਬੱਚੇ ਖੇਡ ਰਹੇ ਸਨ। ਅਚਾਨਕ ਸਥਾਨਕ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਕਈ ਬੱਚੇ ਬੰਬ ਦੀ ਲਪੇਟ ਵਿੱਚ ਆ ਗਏ। ਇਸ ਤੋਂ ਬਾਅਦ ਲੋਕਾਂ ਨੇ ਬੱਚਿਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ। ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਥਾਨਕ ਨਿਵਾਸੀ ਸੁਕਾਂਤ ਮਿਸਤਰੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਨਹਾਉਣ ਜਾ ਰਿਹਾ ਸੀ ਕਿ ਉਸ ਨੇ ਧਮਾਕੇ ਦੀ ਆਵਾਜ਼ ਸੁਣੀ। ਹਾਲਾਂਕਿ, ਉਹ ਬੰਬ ਉੱਥੇ ਕਿਵੇਂ ਆਇਆ ਅਤੇ ਕਿਸ ਨੇ ਇਸਨੂੰ ਉੱਥੇ ਛੱਡਿਆ? ਇਸ ਬਾਰੇ ਕਿਸੇ ਨੂੰ ਕੁਝ ਪਤਾ ਲੱਗਿਆ।ਇਸ ਪੂਰੀ ਘਟਨਾ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਹੈ। ਹੁਗਲੀ ਦਿਹਾਤੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।