
ਕਹਿ ਦਿੱਤਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਨੂੰ ਮੁੱਕਾ ਮਾਰੋ ਤੇ ਜੇ ਨਹੀਂ ਮੰਨਦੇ ਤਾਂ ਜੁਤੀਆਂ ਨਾਲ ਕੁੱਟੋ |
ਯੂਪੀ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਦੀ ਬਦਜੁਬਾਨੀ ਚਰਚੇ ਆਮ ਹੀ ਦੇਖਣ ਨੂੰ ਮਿਲਦੇ ਹਨ | ਬੜਬੋਲੇ ਵਿਧਾਇਕ ਸੁਰੇਂਦਰ ਸਿੰਘ ਨੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤੁਲਨਾ ਵੇਸ਼ਵਾਵਾਂ ਨਾਲ ਕਰਦੇ ਹੋਏ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ | ਬੈਰਿਆ ਵਿਧਾਨਸਭਾ ਤੋਂ ਵਿਧਾਇਕ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤੁਲਨਾ ਵੇਸ਼ਵਾਵਾਂ ਨਾਲ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਤਾਂ ਵੇਸ਼ਵਾਵਾਂ ਹੀ ਚੰਗੀਆਂ ਹਨ ਜੋ ਪੈਸਾ ਲੈ ਕੇ ਨੱਚਣ ਲਈ ਤਿਆਰ ਹੋ ਜਾਂਦੀਆਂ ਹਨ | ਪਰ ਕਰਮਚਾਰੀ ਅਤੇ ਅਧਿਕਾਰੀ ਤਾਂ ਪੈਸਾ ਲੈ ਕੇ ਵੀ ਕੰਮ ਨਹੀਂ ਕਰਦੇ |
surinder singhਵਿਧਾਇਕ ਸੁਰਿੰਦਰ ਇੱਥੇ ਨਹੀਂ ਰੁਕੇ ਅਤੇ ਉਨ੍ਹਾਂਨੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਇੱਥੇ ਤੱਕ ਕਹਿ ਦਿੱਤਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਨੂੰ ਮੁੱਕਾ ਮਾਰੋ ਤੇ ਜੇ ਨਹੀਂ ਮੰਨਦੇ ਤਾਂ ਜੁਤੀਆਂ ਨਾਲ ਕੁੱਟੋ |ਸੁਰੇਂਦਰ ਸਿੰਘ ਨੇ ਮੰਗਲਵਾਰ ਨੂੰ ਤਹਸੀਲ ਦਫ਼ਤਰ ਦੇ ਸਾਹਮਣੇ ਭ੍ਰਿਸ਼ਟਾਚਾਰ ਦੇ ਖਿਲਾਫ ਪੈਦਲ ਮਾਰਚ ਕੱਢਿਆ, ਜਿਸ ਦੌਰਾਨ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਵਿਧਾਇਕ ਨੇ ਇਹ ਬਿਆਨ ਦਿਤਾ | ਵਿਧਾਇਕ ਨੇ ਇਸਤੋਂ ਪਹਿਲਾਂ ਉਂਨਾਵ ਰੇਪ ਮਾਮਲੇ ਵਿੱਚ ਆਰੋਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਕੋਈ ਵੀ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਰੇਪ ਨਹੀਂ ਕਰ ਸਕਦਾ |
surinder singhਸੁਰਿੰਦਰ ਸਿੰਘ ਦੇ ਇਸ ਬਿਆਨ 'ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵਿਧਾਇਕ ਖਿਲਾਫ ਨੋਟਿਸ ਜਾਰੀ ਕੀਤਾ ਸੀ | ਹਾਲ ਹੀ ਵਿੱਚ ਵਿਧਾਇਕ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਹੋਏ ਕਿਹਾ ਸੀ ਕਿ 2019 ਦੀਆਂ ਲੋਕਸਭਾ ਚੋਣਾਂ ਵਿੱਚ ਭਗਵਾਨ ਬਨਾਮ ਇਸਲਾਮ ਦਾ ਮੁਕਾਬਲਾ ਹੋਵੇਗਾ | ਸੁਰੇਂਦਰ ਸਿੰਘ ਨੇ ਅਪ੍ਰੈਲ ਮਹੀਨਾ ਵਿੱਚ ਪੱਛਮ ਬੰਗਾਲ ਦੀ ਮੁੱਖਮੰਤਰੀ ਮਮਤਾ ਬਨਰਜੀ ਨੂੰ ਸ਼ਰੂਪਨਖਾ ਤੱਕ ਕਹਿ ਦਿੱਤਾ ਸੀ | ਇਸਤੋਂ ਇਲਾਵਾ ਸੁਰੇਂਦਰ ਸਿੰਘ ਨੇ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਸ਼ਰੂਪਨਖਾ ਦੀ ਨੱਕ ਕੱਟੇਗੀ ਅਤੇ ਕਾਂਗਰਸ ਰਾਵਣ ਦੀ ਭੂਮਿਕਾ ਨਿਭਾ ਰਹੀ ਹੈ |