
ਇਸ਼ਰਤ ਜਹਾਂ ਮੁਠਭੇੜ ਮਾਮਲੇ ਵਿਚ (ਸੀਬੀਆਈ) ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਦੇ ਤਤਕਾਲੀਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ
ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਪੁਲਿਸ ਮੁਖੀ ਡੀਜੀ ਵੰਜਾਰਾ ਨੇ ਇਕ ਵਿਸ਼ੇਸ਼ ਅਦਾਲਤ ਵਿਚ ਕਿਹਾ ਕਿ ਇਸ਼ਰਤ ਜਹਾਂ ਮੁਠਭੇੜ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਦੇ ਤਤਕਾਲੀਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ। ਸੀਬੀਆਈ ਅਦਾਲਤ ਵਿਚ ਦਾਖ਼ਲ ਇਕ ਰਿਹਾਈ ਅਰਜ਼ੀ ਵਿਚ ਵੰਜਾਰਾ ਦੇ ਵਕੀਲ ਵੀ.ਡੀ. ਗੱਜਰ ਨੇ ਜੱਜ ਜੇ ਕੇ ਪਾਂਡਿਆ ਦੇ ਸਾਹਮਣੇ ਦਾਅਵਾ ਕੀਤਾ ਕਿ ਸੀਬੀਆਈ ਮੋਦੀ ਅਤੇ ਸ਼ਾਹ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਪਰ ਕਿਸਮਤ ਨਾਲ ਅਜਿਹਾ ਨਹੀਂ ਹੋਇਆ।
DG Vanjaraਨਰਿੰਦਰ ਮੋਦੀ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਗ੍ਰਹਿ ਰਾਜ ਮੰਤਰੀ ਰਹਿੰਦੇ ਅਦਾਲਤ ਦੇ ਆਦੇਸ਼ 'ਤੇ ਅਪਣੇ ਹੀ ਸੂਬੇ ਤੋਂ ਚਾਰ ਸਾਲ ਲਈ ਬਾਹਰ ਕੱਢੇ ਗਏ ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਹਨ। ਇਸ ਮਾਮਲੇ ਵਿਚ ਜ਼ਮਾਨਤ ਹਾਸਲ ਕਰ ਚੁੱਕੇ ਵੰਜਾਰਾ ਨੇ ਇਸ ਤੋਂ ਪਹਿਲਾਂ ਇਸੇ ਅਦਾਲਤ ਵਿਚ ਬਿਆਨ ਦਿਤਾ ਸੀ ਕਿ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਹ ਜਾਂਓ ਅਧਿਕਾਰੀ ਤੋਂ ਗੁਪਤ ਰੂਪ ਨਾਲ ਇਸ ਮਾਮਲੇ ਸਬੰਧੀ ਪੁੱਛਦੇ ਸਨ।
PM Modi and Amit Shahਸੀਬੀਆਈ ਨੇ ਸ਼ਾਹ ਨੂੰ 2014 ਵਿਚ ਲੋੜੀਂਦੇ ਸਬੂਤ ਦੀ ਘਾਟ ਵਿਚ ਦੋਸ਼ ਮੁਕਤ ਐਲਾਨ ਕਰ ਦਿਤਾ ਸੀ। ਜੂਨ 2004 ਵਿਚ ਮੁੰਬਈ ਨਿਵਾਸੀ ਇਸ਼ਰਤ ਜਹਾਂ (19), ਉਸ ਦਾ ਦੋਸਤ ਜਾਵੇਦ ਉਰਫ਼ ਪ੍ਰਾਣੇਸ਼ ਅਤੇ ਪਾਕਿਸਤਾਨੀ ਮੂਲ ਦੇ ਜੀਸ਼ਾਨ ਜੌਹਰ ਅਤੇ ਅਤੇ ਅਮਜ਼ਦ ਅਲੀ ਰਾਣਾ ਨੂੰ ਸਾਬਕਾ ਆਈਜੀ ਵੰਜਾਰਾ ਦੀ ਟੀਮ ਨੇ ਅਹਿਮਦਾਬਾਦ ਦੇ ਬਾਹਰੀ ਖੇਤਰ ਵਿਚ ਮਾਰ ਗਿਰਾਇਆ ਸੀ।
DG Vanzaraਇਸ਼ਰਤ ਜਹਾਂ ਅਤੇ ਉਸ ਦੇ ਮਿੱਤਰਾਂ ਨੂੰ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੇ ਮਿਸ਼ਨ 'ਤੇ ਆਉਣ ਵਾਲੇ ਅਤਿਵਾਦੀ ਕਰਾਰ ਦਿਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਸੀਬੀਆਈ ਨੇ ਅਪਣੀ ਜਾਂਚ ਵਿਚ ਨਤੀਜਾ ਕੱਢਿਆ ਸੀ ਕਿ ਇਹ ਫ਼ਰਜ਼ੀ ਮੁਠਭੇੜ ਸੀ। ਵੰਜਾਰਾ ਦੇ ਵਕੀਲ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁਵੱਕਿਲ ਵਿਰੁਧ ਦੋਸ਼ ਪੱਤਰ ਮਨਘੜਤ ਹੈ ਅਤੇ ਸਾਬਕਾ ਪੁਲਿਸ ਅਧਿਕਾਰੀ ਦੇ ਵਿਰੁਧ ਮਾਮਲਾ ਦਾਇਰ ਕਰਨ ਲਾਇਕ ਲੋੜੀਂਦੇ ਸਬੂਤ ਨਹੀਂ ਹਨ।
PM Modi and Amit Shahਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਗਵਾਹਾਂ ਦੇ ਪਹਿਲੇ ਮੁਲਜ਼ਮ ਹੋਣ ਦੇ ਕਾਰਨ ਉਨ੍ਹਾਂ ਦੀ ਗਵਾਹੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਸੀਬੀਆਈ ਨੇ ਵੰਜਾਰਾ ਦੀ ਰਿਹਾਈ ਦੀ ਅਪੀਲ ਦਾ ਵਿਰੋਧ ਕੀਤਾ। ਇਕ ਹੋਰ ਸਹਿ ਦੋਸ਼ੀ ਅਤੇ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਐਨ ਕੇ ਅਮੀਨ ਨੇ ਵੀ ਇਸੇ ਅਦਾਲਤ ਵਿਚ ਰਿਹਾਈ ਅਰਜ਼ੀ ਦਾਇਰ ਕੀਤੀ, ਜਿਸ ਦੀ ਸੁਣਵਾਈ ਪਿਛਲੇ ਮਹੀਨੇ ਖ਼ਤਮ ਹੋਈ।
DG Vanzara
ਪਿਛਲੇ ਮਹੀਨੇ ਖ਼ਤਮ ਹੋਈ ਸੁਣਵਾਈ ਵਿਚ ਸਾਬਕਾ ਪੁਲਿਸ ਮੁਖੀ ਅਤੇ ਵਰਤਮਾਨ ਵਿਚ ਵਕਾਲਤ ਦਾ ਕੰਮ ਕਰ ਰਹੇ ਅਮੀਨ ਨੇ ਦਾਅਵਾ ਕੀਤਾ ਕਿ ਜਾਂਚ ਵਿਚ ਸੀਬੀਆਈ ਦਾ ਸਹਿਯੋਗ ਕਰ ਰਹੇ ਗੁਜਰਾਤ ਕੇਡਰ ਦੇ ਆਈਪੀਐਸ ਅਧਿਕਾਰੀ ਸਤੀਸ਼ ਵਰਮਾ ਨੇ ਸਬੂਤਾਂ ਨਾਲ ਛੇੜਛਾੜ ਕੀਤੀ ਸੀ, ਜਿਸ ਨਾਲ ਇਹ ਪਤਾ ਨਾ ਲੱਗੇ ਕਿ ਉਨ੍ਹਾਂ ਨੇ ਅਪਣੀ ਬੰਦੂਕ ਨਾਲ ਗੋਲੀ ਚਲਾਈ ਸੀ।
DG Vanzaraਦੋਹਾਂ ਸਾਬਕਾ ਅਧਿਕਾਰੀਆਂ ਨੇ ਅਦਾਲਤ ਦੁਅਰਾ ਦੋਸ਼ਮੁਕਤ ਸਾਬਤ ਹੋ ਚੁੱਕੇ ਇਕ ਹੋਰ ਸਹਿ ਦੋਸ਼ੀ ਸਾਬਕਾ ਇੰਚਾਰਜ ਪੁਲਿਸ ਮੁਖੀ ਪੀਪੀ ਪਾਂਡੇ ਦੇ ਨਾਲ ਬਰਾਬਰਤਾ ਦੀ ਮੰਗ ਕੀਤੀ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਨੂੰ ਕਰਨ ਦਾ ਆਦੇਸ਼ ਦਿਤਾ ਹੈ।