
ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਸਿਹਤ ਅਤੇ ਊਰਜਾ ਮੰਤਰੀ ਸਤਯੇਂਦਰ ਜੈਨ ਦੇ ਘਰ 'ਚ ਬੁੱਧਵਾਰ ਸਵੇਰੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ...
ਨਵੀਂ ਦਿੱਲੀ : ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਸਿਹਤ ਅਤੇ ਊਰਜਾ ਮੰਤਰੀ ਸਤੇਂਦਰ ਜੈਨ ਦੇ ਘਰ 'ਚ ਬੁੱਧਵਾਰ ਸਵੇਰ ਤੋਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਛਾਪਾਮਾਰੀ ਕੀਤੀ। ਜੈਨ ਨੇ ਆਪ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿਤੀ ਹੈ।
arvind kejriwalਜੈਨ ਦੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਸਕੂਲ, ਮੁਹੱਲਾ, ਕਲੀਨਿਕ ਅਤੇ ਹੋਰ ਪ੍ਰੋਜੈਕਟ ਦੇ ਡਿਜ਼ਾਈਨ ਲਈ ਮੈਂ 'ਕ੍ਰਿਏਟਿਵ ਡਿਜ਼ਾਇਨਰ ਟੀਮ' ਦੀਆਂ ਸੇਵਾਵਾਂ ਲਈਆਂ ਸਨ ਅਤੇ ਇਸ ਟੀਮ ਨਾਲ ਜੁੜੇ ਸਾਰੇ ਲੋਕਾਂ ਨੂੰ ਸੀਬੀਆਈ ਨੇ ਉੱਥੋਂ ਜਾਣ ਨੂੰ ਮਜ਼ਬੂਰ ਕਰ ਦਿਤਾ।
satinder jainਜਾਣਕਾਰੀ ਮੁਤਾਬਕ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ। ਕੇਰਜੀਵਾਲ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਟਵੀਟ ਕੀਤਾ ਕਿ ਆਖਰ ਪੀਐੱਮ ਚਾਹੁੰਦੇ ਕੀ ਹਨ?
satinder jain and arvind kejriwalਦਸ ਦਈਏ ਕਿ ਸਿਸੋਦੀਆ ਨੇ ਟਵੀਟ ਕੀਤਾ ਕਿ ਸਤੇਂਦਰ ਜੈਨ ਦੇ ਘਰ ਸਵੇਰ-ਸਵੇਰੇ ਸੀਬੀਆਈ ਦੀ ਛਾਪੇਮਾਰੀ ਪਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸਕੂਲ, ਮੁਹੱਲਾ ਕਲੀਨਿਕ ਆਦਿ ਦੇ ਡਿਜ਼ਾਇਨ ਲਈ 'ਕ੍ਰਿਏਟਿਵ ਡਿਜ਼ਾਇਨਰ ਟੀਮ' ਦੀਆਂ ਸੇਵਾਵਾਂ ਲਈਆਂ ਹਨ।