ਕੁਮਾਰਸਵਾਮੀ ਮੰਤਰੀ ਮੰਡਲ ਦਾ ਵਿਸਤਾਰ, 25 ਮੰਤਰੀਆਂ ਨੇ ਲਈ ਸਹੁੰ
Published : Jun 6, 2018, 5:22 pm IST
Updated : Jun 6, 2018, 5:22 pm IST
SHARE ARTICLE
karnataka cm kumaraswamy and cabinet ministers
karnataka cm kumaraswamy and cabinet ministers

ਕਰਨਾਟਕ ਵਿਚ 15 ਦਿਨ ਪੁਰਾਣੇ ਐਚ ਡੀ ਕੁਮਾਰਸਵਾਮੀ ਮੰਤਰੀ ਮੰਡਲ ਦਾ ਵਿਸਤਾਰ ਕਰਦੇ ਹੋਏ ਬੁੱਧਵਾਰ ਨੂੰ 25 ਮੰਤਰੀਆਂ ਨੂੰ ਸ਼ਾਮਲ ਕੀਤਾ

ਬੰਗਲੁਰੂ : ਕਰਨਾਟਕ ਵਿਚ 15 ਦਿਨ ਪੁਰਾਣੇ ਐਚ ਡੀ ਕੁਮਾਰਸਵਾਮੀ ਮੰਤਰੀ ਮੰਡਲ ਦਾ ਵਿਸਤਾਰ ਕਰਦੇ ਹੋਏ ਬੁੱਧਵਾਰ ਨੂੰ 25 ਮੰਤਰੀਆਂ ਨੂੰ ਸ਼ਾਮਲ ਕੀਤਾ 14 ਮੰਤਰੀ ਕਾਂਗਰਸ ਦੇ, 9 ਮੰਤਰੀ ਸਹਿਯੋਗੀ ਦਲ ਜੇਡੀਐਸ ਤੋਂ ਅਤੇ ਇਕ-ਇਕ ਮੰਤਰੀ ਬਸਪਾ ਅਤੇ ਕੇਪੀਜੇਪੀ ਤੋਂ ਹਨ। ਰਾਜਪਾਲ ਵਜੂਭਾਈ ਵਾਲਾ ਨੇ ਰਾਜਭਵਨ ਵਿਚ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਈ।

karnataka cm kumaraswamy and cabinet ministerskarnataka cm kumaraswamy and cabinet ministersਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀਐਸ ਸੁਪਰੀਮੋ ਐਚ ਡੀ ਦੇਵਗੌੜਾ ਦੇ ਬੇਟੇ ਐਚ ਡੀ ਰੇਵੰਨਾ ਅਤੇ ਕਾਂਗਰਸ ਨੇਤਾ ਡੀ ਕੇ ਸ਼ਿਵ ਕੁਮਾਰ ਸਹੁੰ ਲੈਣ ਵਾਲੇ ਮੰਤਰੀਆਂ ਵਿਚ ਸ਼ਾਮਲ ਹਨ। ਜੇਡੀਐਸ ਦੇ ਜੀ ਟੀ ਦੇਵਗੌੜਾ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸਿਧਰਮਈਆ ਨੂੰ ਮੈਸੂਰ ਦੇ ਚਾਮੁੰਡੇਸ਼ਵਰੀ ਸੀਟ ਤੋਂ ਹਰਾਇਆ ਸੀ।

karnataka cm kumaraswamy and cabinet ministerskarnataka cm kumaraswamy and cabinet ministersਕਾਂਗਰਸ ਦੀ ਵਿਧਾਇਕਾ ਜੈਮਾਲਾ ਇਕੋ ਇਕ ਮਹਿਲਾ ਮੰਤਰੀ ਹਨ। ਵਿਭਾਗਾਂ ਦੇ ਬਟਵਾਰੇ ਦੇ ਸਮਝੌਤੇ ਤਹਿਤ ਕਾਂਗਰਸ ਦੇ 22 ਅਤੇ ਜੇਡੀਐਸ ਦੇ 12 ਮੰਤਰੀ ਹੋਣਗੇ।

karnataka cm kumaraswamy and cabinet ministerskarnataka cm kumaraswamy and cabinet ministersਅੱਜ ਦੇ ਵਿਸਤਾਰ ਦੇ ਨਾਲ ਮੰਤਰੀ ਮੰਡਲ ਵਿਚ ਮੈਂਬਰਾਂ ਦੀ ਗਿਣਤੀ 27 ਹੋ ਗਈ ਹੈ ਅਤੇ ਸੱਤ ਅਹੁਦੇ ਅਜੇ ਵੀ ਖ਼ਾਲੀ ਹਨ। ਕੁਮਾਰਸਵਾਮੀ ਨੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਜੀ ਪਰਮੇਸ਼ਵਰ ਨੇ ਉਪ ਮੁੱਖ ਮੰਤਰੀ ਦੇ ਰੁਪ ਵਿਚ 23 ਮਈ ਨੂੰ ਸਹੁੰ ਲਈ ਸੀ।

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement