
ਮਿਜ਼ੋਰਮ ਦੇ ਲੁੰਗਈ ਜ਼ਿਲ੍ਹੇ ਦੇ ਪਾਂਜੌਲ ਪਿੰਡ ਵਿਚ ਇਕ ਬੱਸ ਖੱਡ ਵਿਚ ਡਿੱਗ ਗਈ ਜਿਸ ਕਾਰਨ ਨੌਂ ਜਣਿਆਂ ਦੀ ਮੌਤ ਹੋ ਗਈ...
ਏਜਲ, ਮਿਜ਼ੋਰਮ ਦੇ ਲੁੰਗਈ ਜ਼ਿਲ੍ਹੇ ਦੇ ਪਾਂਜੌਲ ਪਿੰਡ ਵਿਚ ਇਕ ਬੱਸ ਖੱਡ ਵਿਚ ਡਿੱਗ ਗਈ ਜਿਸ ਕਾਰਨ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਪੰਜ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਦਸਿਆ ਕਿ ਇਕ ਨਿਜੀ ਬੱਸ ਏਜਲ ਤੋਂ ਦਖਣੀ ਮਿਜ਼ੋਰਮ ਦੇ ਸਿਆਹਾ ਜ਼ਿਲ੍ਹੇ ਵਲ ਜਾ ਰਹੀ ਸੀ। ਰਾਸ਼ਟਰੀ ਰਾਜਮਾਰਗ 54 'ਤੇ ਬੱਸ ਤਿਲਕ ਕੇ 500 ਫ਼ੁਟ ਡੂੰਘੀ ਖੱਡ ਵਿਚ ਡਿੱਗ ਗਈ।
ਉਨ੍ਹਾਂ ਦਸਿਆ ਕਿ ਬੱਸ ਸਹਾਇਕ ਚਲਾ ਰਿਹਾ ਸੀ ਕਿਉਂਕਿ ਡਰਾਈਵਰ ਉਸ ਸਮੇਂ ਸੌਂ ਰਿਹਾ ਸੀ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾÎਇਆ ਗਿਆ ਹੈ। ਬਹੁਤੇ ਪੀੜਤ ਸਿਆਹਾ ਜ਼ਿਲ੍ਹੇ ਦੇ ਹਨ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। (ਏਜੰਸੀ)