
Women Safety Jacket
ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਇਕ ਵੱਡਾ ਮੁੱਦਾ ਹੈ। ਔਰਤਾਂ ਅਤੇ ਲੜਕੀਆਂ ਨਾਲ ਹੁੰਦੀਆਂ ਵਾਰਦਾਤਾਂ ਤੇ ਦਰਿੰਦਗੀ ਦੀਆਂ ਖ਼ਬਰਾਂ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਸਰਕਾਰਾਂ ਵਲੋਂ ਇਸ ਸਬੰਧੀ ਬਣਾਏ ਕਾਨੂੰਨ ਵੀ ਕੋਈ ਅਸਰ ਨਹੀਂ ਦਿਖਾ ਪਾ ਰਹੇ, ਇਹੀ ਵਜ੍ਹਾ ਹੈ ਕਿ ਲੋਕ ਹੁਣ ਖ਼ੁਦ ਹੀ ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਅੱਗੇ ਆਉੇਣ ਲੱਗੇ ਹਨ।ਉੱਤਰ ਪ੍ਰਦੇਸ਼ 'ਚ ਮੁਰਾਦਾਬਾਦ ਦੇ ਇੰਜੀਨੀਅਰਿੰਗ ਨੇ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਕ ਉਪਰਾਲਾ ਕੀਤਾ ਹੈ, ਜੋ ਇਸ ਦਿਸ਼ਾ ਵਿਚ ਕਾਫ਼ੀ ਕਾਰਗਰ ਸਾਬਤ ਹੋ ਸਕਦਾ ਹੈ।
Students with Invention ਦਰਅਸਲ 5 ਵਿਦਿਆਰਥੀਆਂ ਨੇ ਰਲ ਕੇ ਇਕ ਅਜਿਹੀ ਜੈਕੇਟ ਬਣਾਈ ਹੈ, ਜਿਹੜੀ ਕੁੜੀਆਂ ਅਤੇ ਔਰਤਾਂ ਨੂੰ ਛੇੜਛਾੜ ਤੋਂ ਬਚਾਏਗੀ ਤੇ ਇਸ ਜੈਕੇਟ ਦਾ ਨਾਂ 'ਵੂਮੇਨ ਸੇਫਟੀ ਜੈਕੇਟ' ਰੱਖਿਆ ਹੈ।ਹੁਣ ਇਹ ਜੈਕਟ ਕੰਮ ਕਿੱਦਾਂ ਕਰਦੀ ਹੈ, ਆਓ ਦੱਸਦੇ ਹਾਂ। ਦਰਅਸਲ ਵੇਖਣ 'ਚ ਕਿਸੇ ਵੀ ਆਮ ਜੈਕੇਟ ਵਰਗੀ ਇਸ ਜੈਕਟ ਦੀ ਖਾਸੀਅਤ ਇਹ ਹੈ ਕਿ ਇਸ ਜੈਕੇਟ ਦੇ ਸੱਜੇ ਪਾਸੇ ਇੱਕ ਬਟਨ ਲੱਗਾ ਹੋਇਆ ਹੈ ਤੇ ਜਦੋਂ ਵੀ ਕੋਈ ਵਿਅਕਤੀ ਜੈਕੇਟ ਪਾਈ ਕਿਸੇ ਕੁੜੀ ਜਾਂ ਔਰਤ ਨੂੰ ਗਲਤ ਨੀਅਤ ਨਾਲ ਛੂਹਣ ਦੀ ਕੋਸ਼ਿਸ਼ ਕਰੇਗਾ ਤਾਂ ਸਬੰਧਤ ਕੁੜੀ ਜਾਂ ਔਰਤ ਜੇ ਇਸ ਬਟਨ ਨੂੰ ਦਬਾਏਗੀ ਤਾਂ ਉਸ ਨੂੰ ਛੂਹਣ ਵਾਲੇ ਵਿਅਕਤੀ ਨੂੰ 3000 ਵੋਲਟ ਦਾ ਕਰੰਟ ਲੱਗੇਗ
With Invention ਹੋਰ ਤੇ ਹੋਰ ਇਸ ਜੈਕੇਟ 'ਚ ਫੀਡ ਮੋਬਾਈਲ ਨੰਬਰਾਂ 'ਤੇ ਮਦਦ ਦਾ ਅਲਰਟ ਤੇ ਲੋਕੇਸ਼ਨ ਵੀ ਪਹੁੰਚ ਜਾਏਗੀ। ਗੌਰਤਲਬ ਹੈ ਕਿ ਇਸ ਜੈਕੇਟ ਵਿਚ ਇਕ ਖੁਫੀਆ ਕੈਮਰਾ ਵੀ ਲੱਗਾ ਹੋਇਆ ਹੈ, ਜੋ ਸਾਰੀ ਘਟਨਾ ਨੂੰ ਕੈਦ ਕਰ ਲਏਗਾ। ਜਿਸ ਨੂੰ ਬਾਅਦ ਵਿਚ ਇਕ ਅਹਿਮ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਮੁਰਾਦਾਬਾਦ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਇਲੈਕਟ੍ਰੀਕਲ ਵਿਭਾਗ ਦੇ 5 ਵਿਦਿਆਰਥੀਆਂ ਸ਼ਿਵਮ, ਰਾਜੀਵ, ਨਿਤਿਨ, ਨਿਖਿਲ ਅਤੇ ਰਿਸ਼ਭ ਨੇ ਮਿਲ ਕੇ ਇਸ ਜੈਕੇਟ ਨੂੰ ਤਿਆਰ ਕੀਤਾ ਹੈ। 22 ਸਾਲਾ ਸ਼ਿਵਮ ਦਾ ਕਹਿਣਾ ਹੈ ਕਿ ਦੇਸ਼ ਵਿਚ ਔਰਤਾਂ ਪ੍ਰਤੀ ਅਪਰਾਧ ਬਹੁਤ ਵਧ ਗਏ ਹਨ।
students with invention ਇਸ ਲਈ ਅਸੀਂ ਅਜਿਹੀ ਡਿਵਾਈਸ ਤਿਆਰ ਕਰਨ ਦਾ ਫੈਸਲਾ ਕੀਤਾ, ਜਿਸ ਰਾਹੀਂ ਕੁੜੀਆਂ ਅਤੇ ਔਰਤਾਂ ਨੂੰ ਵਧੇਰੇ ਸੁਰੱਖਿਆ ਮਿਲ ਸਕੇ। ਇਸ ਜੈਕੇਟ ਨੂੰ ਬਣਾਉਣ 'ਚ ਉਕਤ ਵਿਦਿਆਰਥੀਆਂ ਦਾ 15 ਹਜ਼ਾਰ ਰੁਪਏ ਖਰਚ ਹੋਇਆ ਹੈ ਪਰ ਜਦੋਂ ਇਸ ਨੂੰ ਵੱਡੀ ਗਿਣਤੀ 'ਚ ਬਣਾਇਆ ਜਾਏਗਾ ਤਾਂ ਲਾਗਤ ਘੱਟ ਆਏਗੀ। ਭਾਵੇਂ ਕਿ ਵਿਦਿਆਰਥੀਆਂ ਦਾ ਇਹ ਕਦਮ ਸ਼ਲਾਘਾਯੋਗ ਹੈ, ਪਰ ਨਾਲ ਹੀ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ 'ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ। ਸਵਾਲ ਇਹ ਕਿ ਅਜਿਹੀ ਕਾਢ ਦੀ ਲੋੜ ਕਿਉਂ ਪੈ ਰਹੀ ਹੈ? ਕੀ ਸਾਡਾ ਕਾਨੂੰਨ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਇਕ ਕੁੜੀ ਨੂੰ ਵਹਿਸ਼ੀ ਦਰਿੰਦਿਆਂ ਤੋਂ ਬਚਾਉਣ ਲਈ ਅਜਿਹੀਆਂ ਕਾਡਾਂ ਦੀ ਲੋੜ ਪੈ ਰਹੀ ਹੈ? ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਸਰਕਾਰਾਂ ਇਸ ਗੰਭੀਰ ਮੁੱਦੇ ਪ੍ਰਤੀ ਗੰਭੀਰ ਹੁੰਦੀਆਂ ਤਾਂ ਸ਼ਾਇਦ ਅਜਿਹੀ ਕਾਢ ਦੀ ਲੋੜ ਨਹੀਂ ਪੈਣੀ ਸੀ।