
ਜਿੱਥੇ ਵਿਆਹਾਂ ਨੂੰ ਲੈ ਕੇ ਆਮ ਹੀ ਖਬਰਾਂ ਸਾਹਮਣੇ ਆਉਂਦੀਆ ਰਹਿੰਦੀਆਂ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਵਿੱਚ ਵਿੱਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।
ਉੱਤਰ ਪ੍ਰਦੇਸ਼ : ਜਿੱਥੇ ਵਿਆਹਾਂ ਨੂੰ ਲੈ ਕੇ ਆਮ ਹੀ ਖਬਰਾਂ ਸਾਹਮਣੇ ਆਉਂਦੀਆ ਰਹਿੰਦੀਆਂ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਵਿੱਚ ਵਿੱਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਸਿੰਧੌਲੀ ਬਲਾਕ ਦੀ ਇਕ ਲੜਕੀ ਨੇ ਸੋਮਵਾਰ ਰਾਤ ਕਮਰੇ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੋਮਵਾਰ ਨੂੰ ਹੀ ਪਰਿਵਾਰ ਦੇ ਮੈਂਬਰ ਉਸਦਾ ਰੋਕਾ ਕਰਕੇ ਪਰਤੇ ਸਨ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਉਸਦਾ ਹੋਣ ਵਾਲਾ ਲਾੜਾ ਪਸੰਦ ਨਹੀਂ ਸੀ, ਉਹ ਵਿਆਹ ਤੋਂ ਇਨਕਾਰ ਕਰ ਰਹੀ ਸੀ ਪਰ ਪਰਿਵਾਰ ਉਸ ਦਾ ਜ਼ਬਰੀ ਵਿਆਹ ਕਰਨ 'ਤੇ ਤੁਲਿਆ ਸੀ।
bride did not like groom and take suicide big step
ਇਸੇ ਕਾਰਨ ਉਕਤ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਆਪਣੇ 5 ਭਰਾ ਅਤੇ 5 ਭੈਣਾਂ ਚੋਂ ਇਕ ਸੀ। ਦੋ ਭੈਣਾਂ ਦਾ ਵਿਆਹ ਹੋ ਚੁੱਕਾ ਹੈ, ਹੁਣ ਉਸਦੇ ਵਿਆਹ ਦੀ ਵਾਰੀ ਸੀ। ਲੜਕੀ ਦਾ ਪਰਿਵਾਰ ਕਾਫੀ ਗਰੀਬ ਦਸਿਆ ਜਾ ਰਿਹਾ ਹੈ। ਰੋਕਾ ਕਰਨ ਵੇਲੇ ਲੜਕੀ ਨੇ ਰਵਾਇਤੀ ਰਸਮਾਂ ਤਾਂ ਪੂਰੀਆਂ ਕਰ ਲਈਆਂ ਸਨ ਪਰ ਉਸ ਨੇ ਘਰ ਆ ਕੇ ਆਪਣੇ ਪਰਿਵਾਰ ਨੂੰ ਦਸਿਆ ਕਿ ਉਸ ਨੂੰ ਲਾੜਾ ਪਸੰਦ ਨਹੀਂ ਹੈ।
bride did not like groom and take suicide big step
ਇਸ ਦੌਰਾਨ ਪਰਿਵਾਰ ਨੇ ਵੀ ਆਪਣੀਆਂ ਮਜ਼ਬੂਰੀਆਂ ਗਿਣਾ ਕੇ ਲੜਕੀ ਨੂੰ ਚੁਪ ਕਰਾ ਦਿੱਤਾ। ਇਸ ਦੌਰਾਨ ਲੜਕੀ ਕਾਫੀ ਪ੍ਰੇਸ਼ਾਨ ਸੀ। ਪਰਿਵਾਰ ਦੇ ਲੋਕ ਜਦੋਂ ਰੋਕਾ ਕਰਕੇ ਰਾਤ ਨੂੰ ਘਰ ਪਰਤੇ ਤਾਂ ਸਾਰੇ ਥੱਕੇ ਹੋਏ ਸਨ। ਸਾਰਿਆਂ ਦੇ ਸੌ ਜਾਣ ਮਗਰੋਂ ਲੜਕੀ ਨੇ ਦੁੱਪਟੇ ਨਾਲ ਫਾਹਾ ਲੈ ਲਿਆ। ਮੰਗਲਵਾਰ ਨੂੰ ਸਵੇਰੇ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲਗਿਆ। ਪੁਲਿਸ ਨੂੰ ਦੱਸੇ ਬਿਨ੍ਹਾਂ ਹੀ ਪਰਿਵਾਰ ਨੇ ਲੜਕੀ ਦਾ ਸਸਕਾਰ ਕਰ ਦਿੱਤਾ।