
ਅਮਿਤ ਸ਼ਾਹ ਵੀ ਹਨ ਸ਼ਾਮਲ
ਨਵੀਂ ਦਿੱਲੀ: ਭਾਰਤ ਸਰਕਾਰ ਨੇ 8 ਕੈਬਨਿਟ ਕਮੇਟੀਆਂ ਦਾ ਦੁਬਾਰਾ ਗਠਨ ਕੀਤਾ ਹੈ। ਪਰ ਦਿਲਚਸਪ ਗਲ ਇਹ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਰੀਆਂ ਕੈਬਨਿਟ ਕਮੇਟੀਆਂ ਵਿਚ ਸ਼ਾਮਲ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਕੇਵਲ 2 ਕਮੇਟੀਆਂ ਵਿਚ ਹੀ ਜਗ੍ਹਾ ਦਿੱਤੀ ਗਈ ਹੈ। ਪੀਐਮ ਮੋਦੀ 8 ਵਿਚੋਂ 6 ਕਮੇਟੀਆਂ ਵਿਚ ਹਨ। ਵਿਤ ਮੰਤਰੀ ਨਿਰਮਲਾ ਸੀਤਾਰਮਣ ਨੂੰ 6 ਕਮੇਟੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਰੇਲ ਮੰਤਰੀ ਪੀਊਸ਼ ਗੋਇਲ 5 ਕਮੇਟੀਆਂ ਵਿਚ ਹਨ।
Modi Cabinet
ਦਸ ਦਈਏ ਕਿ ਦੇਸ਼ ਵਿਚ ਕਮਜ਼ੋਰ ਪੈ ਰਹੀ ਅਰਥਵਿਵਸਥਾ ਅਤੇ ਵਧਦੀ ਬੇਰੁਜ਼ਗਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੇ ਪੱਧਰ 'ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤ ਸਰਕਾਰ ਨੇ 8 ਕੈਬਨਿਟ ਕਮੇਟੀਆਂ ਦਾ ਦੁਬਾਰਾ ਗਠਨ ਕੀਤਾ ਹੈ। ਇਹਨਾਂ ਕਮੇਟੀਆਂ ਵਿਚ ਅਪੋਇੰਟਮੈਂਟ ਕਮੇਟੀ ਆਫ ਦ ਕੈਬਨਿਟ, ਕੈਬਨਿਟ ਕਮੇਟੀ ਆਨ ਅਕੋਮਡੇਸ਼ਨ, ਕੈਬਨਿਟ ਕਮੇਟੀ ਆਨ ਇਕੋਨੋਮਿਕ ਅਫੇਅਰਸ,..
..ਕੈਬਨਿਟ ਕਮੇਟੀ ਆਨ ਪਾਰਲੀਮੈਂਟ ਅਫੇਅਰਸ, ਕੈਬਨਿਟ ਕਮੇਟੀ ਆਨ ਪੋਲਟੀਕਲ ਅਫੇਅਰਸ, ਕੈਬਨਿਟ ਕਮੇਟੀ ਆਨ ਸਿਕਓਰਟੀ, ਕੈਬਨਿਟ ਕਮੇਟੀ ਆਨ ਇਨਵੈਸਟਮੈਂਟ ਐਂਡ ਗ੍ਰੋਥ, ਕੈਬਨਿਟ ਕਮੇਟੀ ਆਨ ਇੰਪਲੋਇਮੈਂਟ ਐਂਡ ਸਕਿੱਲ ਡਿਵੈਲਪਮੈਂਟ ਸ਼ਾਮਲ ਹਨ।