
ਕਰਨਾਟਕ ਤੇ ਝਾਰਖੰਡ 'ਚ ਅੱਜ ਸ਼ੁੱਕਰਵਾਰ ਸਵੇਰੇ 6:55 ਵਜੇ ਝਾਰਖੰਡ ਤੇ ਕਰਨਾਟਕ ਰਾਜਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ
ਨਵੀਂ ਦਿੱਲੀ, 5 ਜੂਨ : ਕਰਨਾਟਕ ਤੇ ਝਾਰਖੰਡ 'ਚ ਅੱਜ ਸ਼ੁੱਕਰਵਾਰ ਸਵੇਰੇ 6:55 ਵਜੇ ਝਾਰਖੰਡ ਤੇ ਕਰਨਾਟਕ ਰਾਜਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਰਨਾਟਕ ਦੇ ਹੰਪੀ ਅਤੇ ਝਾਰਖੰਡ ਦੇ ਜਮਸ਼ੇਦਪੁਰ ਵਿਚ ਇਹ ਝਟਕੇ ਮਹਿਸੂਸ ਹੋਏ। ਝਾਰਖੰਡ ਵਿਚ ਰਿਕਟਰ ਪੈਮਾਨੇ ਉਤੇ ਇਸ ਭੂਚਾਲ ਦੀ ਤੀਬਰਤਾ 4.7 ਸੀ, ਜਦਕਿ ਕਰਨਾਟਕ 'ਚ ਇਹ ਤੀਬਰਤਾ 4.0 ਸੀ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ ਨੇ ਦਿਤੀ। ਇਸ ਤੋਂ ਪਹਿਲਾਂ ਦਿੱਲੀ ਨਾਲ ਲਗਦੇ ਨੋਇਡਾ 'ਚ ਪਰਸੋਂ ਬੁੱਧਵਾਰ ਦੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਉਨ੍ਹਾਂ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.2 ਸੀ। ਉਸ ਤੋਂ ਪਹਿਲਾਂ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵੀ 29 ਮਈ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਡਾਇਰੈਕਟਰ ਬੀ.ਕੇ. ਬਾਂਸਲ ਨੇ ਕਿਹਾ ਕਿ ਦਿੱਲੀ-ਐੱਨਸੀਆਰ ਅਤੇ ਉਤਰੀ ਭਾਰਤ ਵਿਚਦੀ ਕਈ ਫ਼ਾਲਟ-ਲਾਈਨਾਂ ਲੰਘਦੀਆਂ ਹਨ। ਉਨ੍ਹਾਂ ਵਿਚ ਹਲਚਲ ਦੌਰਾਨ ਜਦੋਂ ਊਰਜਾ ਨਿਕਲਦੀ ਹੈ ਤਾਂ ਭੂਚਾਲ ਆਉਂਦੇ ਹਨ। (ਏਜੰਸੀ