
ਪੂਰਬੀ ਲੱਦਾਖ ਰੇੜਕਾ
ਨਵੀਂ ਦਿੱਲੀ, 5 ਜੂਨ: ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਵਾਲੀ ਸਥਿਤੀ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ ਦੀ ਕੱਲ੍ਹ ਯਾਨੀ ਸਨਿਚਰਵਾਰ ਨੂੰ ਗੱਲਬਾਤ ਹੋਣ ਜਾ ਰਹੀ ਹੈ। ਸੂਤਰਾਂ ਅਨੁਸਾਰ, ਫ਼ੌਜੀ ਕਮਾਂਡਰਾਂ ਦੀ ਸਵੇਰੇ ਮੋਲਦੋ, ਚੀਨ 'ਚ ਗੱਲਬਾਤ ਹੋਵੇਗੀ, ਜੋ ਲੱਦਾਖ ਸੈਕਟਰ ਦੇ ਚੁਸ਼ੂਲ ਸਾਹਮਣੇ ਸਥਿਤ ਹੈ। ਭਾਰਤ ਵਲੋਂ ਇਸ ਗੱਲਬਾਤ ਵਿਚ 14 ਕੋਰ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਚੀਨੀ ਮੇਜਰ ਜਨਰਲ ਲਿਊ ਲਿਨ ਨਾਲ ਚਰਚਾ ਕਰਨਗੇ।
File Photo
ਭਾਰਤੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਦਖਣੀ ਝਿਨਜਿਆਂਗ ਮਿਲਟਰੀ ਏਰੀਆ ਦੇ ਕਮਾਂਡਰ ਹਨ। ਇਸ ਦੌਰਾਨ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਦੋਹਾਂ ਦੇਸ਼ਾਂ ਦਰਮਿਆਨ ਹੋਏ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੀਨ-ਭਾਰਤ ਸਰਹੱਦ ਉੱਤੇ ਚੌਕਸੀ ਰੱਖਣ ਵਾਲੇ ਅਪਣੇ ਪਛਮੀ ਥੀਏਟਰ ਕਮਾਂਡ ਫੋਰਸਾਂ ਲਈ ਚੀਨ ਦੇ ਨਵੇਂ ਸੈਨਿਕ ਕਮਾਂਡਰ ਨਿਯੁਕਤ ਕੀਤੀ ਹੈ। ਇਹ ਕਦਮ ਸਨਿੱਚਰਵਾਰ (6 ਜੂਨ) ਨੂੰ ਸਰਹੱਦ 'ਤੇ ਤਣਾਅ ਨੂੰ ਖ਼ਤਮ ਕਰਨ ਲਈ ਸੀਨੀਅਰ ਭਾਰਤੀ ਅਤੇ ਚੀਨੀ ਫ਼ੌਜੀ ਅਧਿਕਾਰੀਆਂ ਦਰਮਿਆਨ ਹੋਈ ਵੱਡੀ ਗੱਲਬਾਤ ਤੋਂ ਪਹਿਲਾਂ ਚੁਕਿਆ ਗਿਆ ਹੈ।
ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੀ ਵੈਸਟਰਨ ਥੀਏਟਰ ਕਮਾਂਡ ਨੇ ਅਪਣੀ ਅਧਿਕਾਰਤ ਵੈੱਬਸਾਈਟ 'ਤੇ ਐਲਾਨ ਕੀਤਾ ਹੈ ਕਿ ਲੈਫ਼ਟੀਨੈਂਟ ਜਨਰਲ ਸ਼ੂ ਕਿਲਿੰਗ ਨੂੰ ਇਸ ਦੀ ਸਰਹੱਦੀ ਸੈਨਾਵਾਂ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ। ਖ਼ਬਰਾਂ ਤੋਂ ਮੁਤਾਬਕ ਇਸ ਤੋਂ ਪਹਿਲਾਂ ਕਿਲਿੰਗ ਪੂਰਬੀ ਥੀਏਟਰ ਕਮਾਂਡ ਵਿਚ ਸੇਵਾ ਨਿਭਾਅ ਚੁੱਕੇ ਹਨ। ਪੀ.ਐਲ.ਏ. ਦੀ ਪਛਮੀ ਥੀਏਟਰ ਕਮਾਂਡ ਭਾਰਤ ਨਾਲ 3,488 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਉੱਤੇ ਨਿਗਰਾਨੀ ਕਰਦੀ ਹੈ।