
ਬੈਠਕ ਵਿਚ ਮੁਸਲਿਮ ਦੇਸ਼ਾਂ ਤੋ ਕਸ਼ਮੀਰ 'ਤੇ ਸਮਰਥਨ ਮੰਗਿਆ ਜਾਵੇਗਾ
ਜੰਮੂ : ਕਸ਼ਮੀਰ ਨੂੰ ਲੈ ਕੇ ਲੱਖ ਵਾਰ ਸਮਝਾਉਣ ਦੇ ਬਾਵਜੂਦ ਪਾਕਿਸਤਾਨ ਨਹੀਂ ਮੰਨ ਰਿਹਾ। ਕਸ਼ਮੀਰ ਬਾਰੇ ਵਿਚਾਰ ਵਟਾਂਦਰੇ ਲਈ ਅਗਲੇ ਸਾਲ ਸਾਰੇ ਮੁਸਲਮਾਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਬੁਲਾਉਣ ਦੀ ਤਿਆਰੀ ਕਰ ਰਿਹਾ ਹੈ।
Shah Mahmood Qureshi
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ( Mahmood Qureshi) ਨੇ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਮੁਸਲਿਮ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇੱਕ ਬੈਠਕ ਅਗਲੇ ਸਾਲ ਇਸਲਾਮਾਬਾਦ ਵਿੱਚ ਸੱਦੀ ਜਾਵੇਗੀ। ਇਸ ਬੈਠਕ ਵਿਚ ਮੁਸਲਿਮ ਦੇਸ਼ਾਂ ਤੋਂ ਕਸ਼ਮੀਰ 'ਤੇ ਸਮਰਥਨ ਮੰਗਿਆ ਜਾਵੇਗਾ।
Shah Mahmood Qureshi
ਆਪਣੇ ਗ੍ਰਹਿ ਕਸਬਾ ਮੁਲਤਾਨ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਹਿਮੂਦ ਕੁਰੈਸ਼ੀ ਨੇ ਕਿਹਾ, “ਜੇ ਅੱਲਾਹ ਮੈਨੂੰ ਸਮਾਂ ਦਿੰਦਾ ਹੈ ਤਾਂ ਮੈਂ ਇਸਲਾਮਿਕ ਦੁਨੀਆ ਦੇ ਵਿਦੇਸ਼ ਮੰਤਰੀਆਂ ਨੂੰ ਮਾਰਚ 2022 ਵਿਚ ਇਸਲਾਮਾਬਾਦ ਬੁਲਾਵਾਂਗਾ ਅਤੇ ਕਸ਼ਮੀਰ ਮੁੱਦੇ 'ਤੇ ਉਨ੍ਹਾਂ ਦਾ ਸਮਰਥਨ ਲੈਣ ਦੀ ਕੋਸ਼ਿਸ਼ ਕਰਾਂਗਾ।
Shah Mahmood Qureshi
ਜਦੋਂ ਕਿ, ਭਾਰਤ ਵੱਲੋਂ ਵਾਰ ਵਾਰ ਇਹ ਕਿਹਾ ਜਾ ਚੁੱਕਿਆ ਹੈ ਕਿ ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉਹ ਆਪਣੀਆਂ ਸਮੱਸਿਆਵਾਂ ਨਾਲ ਨਜਿੱਠਣਾ ਜਾਣਦਾ ਹੈ। ਪਾਕਿਸਤਾਨ ਨੂੰ ਭਾਰਤ ਵੱਲੋਂ ਦੱਸਿਆ ਗਿਆ ਹੈ ਕਿ ਉਹ ਹਿੰਸਾ, ਦੁਸ਼ਮਣੀ ਅਤੇ ਅੱਤਵਾਦ ਦੇ ਮਾਹੌਲ ਤੋਂ ਮੁਕਤ ਵਾਤਾਵਰਣ ਵਿੱਚ ਗੁਆਢੀ ਦੇਸ਼ ਨਾਲ ਸਬੰਧ ਬਣਾਉਣਾ ਚਾਹੁੰਦਾ ਹੈ।