ਸ਼ਤਰੰਜ ਵਿਚ ਦੁਨੀਆਂ ਦੀ ਨੰਬਰ 1 ਖਿਡਾਰਨ ਬਣੀ ਪ੍ਰਯਾਗਰਾਜ ਦੀ 7 ਸਾਲਾ ਅਨੂਪ੍ਰਿਆ ਯਾਦਵ
Published : Jun 6, 2023, 1:35 pm IST
Updated : Jun 6, 2023, 1:39 pm IST
SHARE ARTICLE
Anupriya Yadav
Anupriya Yadav

ਅਨੂਪ੍ਰਿਆ ਯਾਦਵ ਦੇ ਪਿਤਾ ਸ਼ਿਵਸ਼ੰਕਰ ਯਾਦਵ ਕੋਚਿੰਗ ਚਲਾਉਂਦੇ ਹਨ ਅਤੇ ਅਨੂਪ੍ਰਿਆ ਦੀ ਮਾਂ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ।

 

ਨਵੀਂ ਦਿੱਲੀ - ਸੰਗਮ ਸ਼ਹਿਰ ਦੀ ਅਨੂਪ੍ਰਿਆ ਯਾਦਵ ਸ਼ਤਰੰਜ ਵਿਚ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣ ਗਈ ਹੈ। ਸਿਰਫ਼ 7 ਸਾਲ ਦੀ ਉਮਰ ਵਿਚ ਅਨੂਪ੍ਰਿਆ ਯਾਦਵ ਨੇ ਸ਼ਤਰੰਜ ਦੀ ਖੇਡ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਨੂਪ੍ਰਿਆ ਯਾਦਵ ਪ੍ਰਯਾਗਰਾਜ ਦੇ ਨੈਨੀ ਇਲਾਕੇ ਦੀ ਰਹਿਣ ਵਾਲੀ ਹੈ। ਅਨੂਪ੍ਰਿਆ ਨੈਨੀ ਦੇ ਬੈਥਨੀ ਕਾਨਵੈਂਟ ਸਕੂਲ ਵਿਚ ਦੂਜੀ ਜਮਾਤ ਦੀ ਵਿਦਿਆਰਥਣ ਹੈ। 

ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦੁਆਰਾ ਜੂਨ ਮਹੀਨੇ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। ਵਿਸ਼ਵ ਦਰਜਾਬੰਦੀ ਅਨੁਸਾਰ, ਅਨੂਪ੍ਰਿਆ ਅੰਡਰ 7 ਲੜਕੀਆਂ ਦੇ ਵਰਗ ਵਿਚ 1307 ਅੰਕਾਂ ਨਾਲ ਵਿਸ਼ਵ ਵਿਚ ਪਹਿਲੇ ਨੰਬਰ 'ਤੇ ਹੈ ਅਤੇ ਫਰਾਂਸ ਦੀ ਬੂਨੀ ਨੰਬਰ 2, ਤੀਜੇ ਸਥਾਨ 'ਤੇ ਬੰਗਲਾਦੇਸ਼ ਦੀ ਵਾਰਿਸਾ ਹੈਦਰ, ਚੌਥੇ ਸਥਾਨ 'ਤੇ ਇੰਗਲੈਂਡ ਦੀ ਨੂਵੀ ਕੋਨਾਰਾ, ਪ੍ਰਯਾਗਰਾਜ ਦੀ ਇਕ ਹੋਰ ਹੋਣਹਾਰ ਸੰਸਕ੍ਰਿਤੀ ਯਾਦਵ ਨੇ 5ਵੇਂ ਸਥਾਨ 'ਤੇ ਆਪਣੀ ਜਗ੍ਹਾ ਬਣਾਈ ਹੈ।  

ਅਨੂਪ੍ਰਿਆ ਯਾਦਵ ਦੇ ਪਿਤਾ ਸ਼ਿਵਸ਼ੰਕਰ ਯਾਦਵ ਕੋਚਿੰਗ ਚਲਾਉਂਦੇ ਹਨ ਅਤੇ ਅਨੂਪ੍ਰਿਆ ਦੀ ਮਾਂ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ। ਅਨੂਪ੍ਰਿਆ ਦੀ ਵੱਡੀ ਭੈਣ ਪ੍ਰਿਆ ਯਾਦਵ ਵੀ ਰਾਸ਼ਟਰੀ ਪੱਧਰ ਦੀ ਸ਼ਤਰੰਜ ਖਿਡਾਰਨ ਹੈ। ਉਸ ਦਾ ਪੂਰਾ ਪਰਿਵਾਰ ਸ਼ਤਰੰਜ ਦੀ ਖੇਡ ਵਿਚ ਰੁੱਝਿਆ ਹੋਇਆ ਹੈ। ਅਨੂਪ੍ਰਿਆ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਅਨੂਪ੍ਰਿਆ ਦੇ ਨਾਲ ਵੱਖ-ਵੱਖ ਸੂਬਿਆਂ ਵਿਚ ਜਾਣਾ ਪੈਂਦਾ ਸੀ ਤੇ ਸਫ਼ਰ ਦਾ ਕਿਰਾਇਆ ਖ਼ੁਦ ਹੀ ਚੁੱਕਣਾ ਪੈਂਦਾ ਸੀ ਪਰ ਉਹਨਾਂ ਨੇ ਧੀ ਦਾ ਹੌਂਸਲਾ ਕਦੇ ਟੁੱਟਣ ਨਹੀਂ ਦਿੱਤਾ ਅਤੇ ਅਨੂਪ੍ਰਿਯਾ ਦੀ ਕਾਮਯਾਬੀ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਹੀ ਸਨ। ਉਹ ਵਿਸ਼ਵਾਸ ਨਹੀਂ ਕਰ ਸਕਦੇ ਸੀ ਕਿ ਉਹਨਾਂ ਦੀ ਧੀ ਨੇ ਇਤਿਹਾਸ ਦੇ ਪੰਨਿਆਂ ਵਿਚ ਅਪਣਾ ਨਾਮ ਦਰਜ ਕਰਵਾ ਲਿਆ ਹੈ। 

ਅਨੂਪ੍ਰਿਆ ਯਾਦਵ ਨੇ ਹਾਲ ਹੀ ਵਿਚ ਨੇਪਾਲ ਵਿਚ ਆਯੋਜਿਤ 5ਵੇਂ ਦੋਲਖਾ ਓਪਨ ਸ਼ਤਰੰਜ ਟੂਰਨਾਮੈਂਟ ਵਿਚ ਖ਼ਿਤਾਬ ਜਿੱਤਿਆ ਹੈ। ਅਨੂਪ੍ਰਿਆ ਰੋਜ਼ਾਨਾ ਪੜ੍ਹਾਈ ਦੇ ਨਾਲ-ਨਾਲ ਸ਼ਤਰੰਜ ਨੂੰ ਪੂਰਾ ਸਮਾਂ ਦਿੰਦੀ ਹੈ। ਉਹ ਰੋਜ਼ਾਨਾ ਸੱਤ ਘੰਟੇ ਆਨਲਾਈਨ ਸ਼ਤਰੰਜ ਖੇਡਦੀ ਹੈ।
 

SHARE ARTICLE

ਏਜੰਸੀ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement