
ਗੈਂਗਸਟਰ ਨੂੰ ਯੂਪੀ STF ਦੀ ਨੋਇਡਾ ਯੂਨਿਟ ਅਤੇ ਬਿਹਾਰ STF ਦੇ ਸਾਂਝੇ ਆਪਰੇਸ਼ਨ ਵਿੱਚ ਢੇਰ ਕਰ ਦਿੱਤਾ
Encounter:ਬਿਹਾਰ ਦੇ ਇੱਕ ਬਦਨਾਮ ਗੈਂਗਸਟਰ ਨੂੰ ਯੂਪੀ STF ਦੀ ਨੋਇਡਾ ਯੂਨਿਟ ਅਤੇ ਬਿਹਾਰ STF ਦੇ ਸਾਂਝੇ ਆਪਰੇਸ਼ਨ ਵਿੱਚ ਢੇਰ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ 'ਚ ਬੁੱਧਵਾਰ ਰਾਤ ਨੂੰ ਪੁਲਸ ਨਾਲ ਮੁੱਠਭੇੜ 'ਚ ਬਿਹਾਰ ਦਾ 2.25 ਲੱਖ ਰੁਪਏ ਦਾ ਇਨਾਮੀ ਗੈਂਗਸਟਰ ਮਾਰਿਆ ਗਿਆ ਹੈ।
ਪੁਲਿਸ ਮੁਤਾਬਕ ਇਹ ਐਨਕਾਊਂਟਰ ਮੁਜ਼ੱਫਰਨਗਰ ਦੇ ਰਤਨਪੁਰੀ ਇਲਾਕੇ 'ਚ ਹੋਇਆ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਯੂਪੀ ਐਸਟੀਐਫ ਅਤੇ ਕਾਨੂੰਨ ਵਿਵਸਥਾ) ਅਮਿਤਾਭ ਯਸ਼ ਨੇ ਦੱਸਿਆ ਕਿ ਬਿਹਾਰ ਦੇ ਬੇਗੂਸਰਾਏ ਜ਼ਿਲੇ ਦੇ ਰਹਿਣ ਵਾਲੇ ਨੀਲੇਸ਼ ਰਾਏ ਦੇ ਖਿਲਾਫ ਕਤਲ, ਡਕੈਤੀ ਅਤੇ ਫਿਰੌਤੀ ਸਮੇਤ 16 ਮਾਮਲੇ ਦਰਜ ਹਨ। ਨੀਲੇਸ਼ ਰਾਏ 'ਤੇ 1.25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਫਰਵਰੀ 'ਚ ਪੁਲਿਸ 'ਤੇ ਕੀਤੀ ਸੀ ਅੰਨ੍ਹੇਵਾਹ ਫਾਇਰਿੰਗ
ਇੱਕ ਬਿਆਨ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ 24 ਫਰਵਰੀ, 2024 ਨੂੰ ਜਦੋਂ ਪੁਲਿਸ ਟੀਮ ਨੇ ਬੇਗੂਸਰਾਏ ਵਿੱਚ ਉਸਦੇ ਟਿਕਾਣੇ 'ਤੇ ਛਾਪਾ ਮਾਰਿਆ ਤਾਂ ਰਾਏ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਟੀਮ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।