ਪੀਐਮ ਮੋਦੀ ਦੀ ਨਸੀਹਤ ਤੋਂ ਬਾਅਦ ਲਾਪਤਾ ਹੋਏ ਬੱਲੇਬਾਜ਼ ਵਿਧਾਇਕ ਆਕਾਸ਼
Published : Jul 6, 2019, 5:58 pm IST
Updated : Jul 6, 2019, 5:58 pm IST
SHARE ARTICLE
Kailash vijayvargiya unaware of the notice issued to his son akash
Kailash vijayvargiya unaware of the notice issued to his son akash

ਮੋਦੀ ਨੇ ਸਖ਼ਤ ਸ਼ਬਦਾਂ ਵਿਚ ਦਿੱਤੀ ਸੀ ਨਸੀਹਤ

ਨਵੀਂ ਦਿੱਲੀ: ਇੰਦੌਰ ਵਿਚ ਨਗਰ ਨਿਗਮ ਕਰਮਚਾਰੀ ਦੀ ਬੱਲੇ ਨਾਲ ਕੁੱਟਮਾਰ ਕਰਨ ਵਾਲੇ ਵਿਧਾਇਕ ਆਕਾਸ਼ ਵਿਜੇਵਰਗੀਆ ਨੂੰ ਲੈ ਕੇ ਨਰਾਜ਼ਗੀ ਜਤਾਈ ਹੈ। ਇਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਕਾਰਨ ਦੱਸੋ ਦਾ ਨੋਟਿਸ ਜਾਰੀ ਕੀਤਾ ਸੀ। ਕੈਲਾਸ਼ ਵਿਜੇਵਰਗੀਆ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਉਹ ਦਿੱਲੀ ਤੋਂ ਆ ਰਹੇ ਸਨ। ਪਰ ਉਹਨਾਂ ਨੇ ਅਖ਼ਬਾਰ ਵਿਚ ਪੜ੍ਹਿਆ ਸੀ ਕਿ ਉਸ ਨੂੰ ਕੁਝ ਦਿੱਤਾ ਗਿਆ ਹੈ।

ਕੈਲਾਸ਼ ਵਿਜੇਵਰਗੀਆ ਨੇ ਇਸ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹਨਾਂ ਨੇ ਕੋਈ ਪ੍ਰਤੀਕਿਰਿਆ ਦਿਖਾਈ ਹੈ ਜਾਂ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜੋ ਸਮਝਾਉਣਾ ਸੀ, ਕਹਿਣਾ ਸੀ ਕਹਿ ਦਿੱਤਾ। ਇਸ 'ਤੇ ਸਰਵਜਨਕ ਟਿੱਪਣੀ ਕਰਨ ਦੀ ਲੋੜ ਨਹੀਂ ਹੈ। ਇਸ 'ਤੇ ਪ੍ਰਧਾਨ ਮੰਤਰੀ ਨੇ ਸੰਸਦੀ ਦਲ ਦੀ ਬੈਠਕ ਵਿਚ ਪਾਰਟੀ ਆਗੂਆਂ ਨੂੰ ਸਖ਼ਤ ਸ਼ਬਦਾਂ ਵਿਚ ਨਸੀਹਤ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਬੇਟਾ ਕਿਸੇ ਦਾ ਵੀ ਹੋਵੇ ਪਾਰਟੀ ਵਿਚ ਮਾਣਹਾਨੀ ਨਹੀਂ ਚਲੇਗੀ।

ਇਸ ਬੈਠਕ ਵਿਚ ਕੈਲਾਸ਼ ਵਿਜੇਵਰਗੀਆ ਵੀ ਮੌਜੂਦ ਸਨ। ਪੱਤਰਕਾਰਾਂ ਨੇ ਪੁੱਛਿਆ ਕਿ ਮੋਦੀ ਦੇ ਬਿਆਨ ਤੋਂ ਬਾਅਦ ਕਈ ਦਿਨਾਂ ਤੋਂ ਆਕਾਸ਼ ਲਾਪਤਾ ਹੈ, ਕਿਸੇ ਨੂੰ ਮਿਲਿਆ ਨਹੀਂ ਕੀ ਉਹ ਸਵੈ ਰਿਫਲਿਕਸ਼ਨ ਕਰ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਤਾਂ ਉਹੀ ਦਸਣਗੇ। ਵਿਧਾਨ ਸਭਾ ਚਾਲੂ ਹੋ ਜਾਵੇਗੀ ਤਾਂ ਪੁੱਛ ਲੈਣ। ਪੀਐਮ ਮੋਦੀ ਦੀ ਨਸੀਹਤ ਤੋਂ ਬਾਅਦ ਮੁਸ਼ਕਿਲਾਂ ਸ਼ੁਰੂ ਹੋ ਗਈਆਂ ਸਨ ਕਿ ਭਾਜਪਾ ਆਕਾਸ਼ ਵਿਰੁਧ ਜਲਦ ਹੀ ਕੋਈ ਅਨੁਸ਼ਾਸਨਾਤਮਕ ਕਦਮ ਉਠਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement