ਵਿਜੇਵਰਗੀਆ ਦੇ ਬੇਟੇ ਨੇ ਬੈਟ ਨਾਲ ਕੀਤੀ ਅਧਿਕਾਰੀ ਦੀ ਕੁੱਟਮਾਰ
Published : Jun 26, 2019, 4:59 pm IST
Updated : Jun 26, 2019, 4:59 pm IST
SHARE ARTICLE
Son of senior bjp leader kailash vijayvargiya thrashes officer with a cricket bat?
Son of senior bjp leader kailash vijayvargiya thrashes officer with a cricket bat?

ਮਾਮਲਾ ਦਰਜ ਕਰਵਾਇਆ ਗਿਆ ਹੈ।

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਭਾਜਪਾ ਵਿਧਾਇਕ ਅਤੇ ਭਾਜਪਾ ਆਗੂ ਕੈਲਾਸ਼ ਵਿਜੇਵਰਗੀਆ ਦੇ ਬੇਟੇ ਆਕਾਸ਼ ਵਿਜੇਵਰਗੀਆ ਦੀ ਇੱਕ ਵੀਡੀਉ ਸਾਹਮਣੇ ਆਈ ਹੈ। ਜਿਸ ਵਿਚ ਵਿਧਾਇਕ ਸਾਹਬ ਬੈਟ ਲੈ ਕੇ ਇਕ ਅਫ਼ਸਰ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਜਿਸ ਨਗਰ ਨਿਗਮ ਅਧਿਕਾਰੀ ਨੂੰ ਵਿਧਾਇਕ ਬੈਟ ਨਾਲ ਕੁੱਟ ਰਹੇ ਹਨ ਉਹ ਇੰਦੋਰ ਵਿਚ ਅਚਨਚੇਤੀ ਵਿਰੁਧ ਕਾਰਵਾਈ ਵਿਚ ਜੁੱਟੇ ਸਨ।

BJPBJP

ਇਸ 'ਤੇ ਵਿਧਾਇਕ ਕੈਲਾਸ਼ ਵਿਜੇਵਰਗੀਆ ਨਾਲ ਬਹਿਸ ਹੋਈ ਜਿਸ ਤੋਂ ਬਾਅਦ ਗੁੱਸੇ ਵਿਚ ਵਿਧਾਇਕ ਨੇ ਆਪਾ ਗੁਆ ਦਿੱਤਾ ਅਤੇ ਕ੍ਰਿਕਟ ਬੈਟ ਲੈ ਕੇ ਅਧਿਕਾਰੀ 'ਤੇ ਹਮਲਾ ਬੋਲ ਦਿੱਤਾ। ਇਸ ਮਾਮਲੇ ਵਿਚ ਆਕਾਸ਼ ਵਿਜੇਵਰਗੀਆ ਸਮੇਤ 11 ਲੋਕਾਂ ਵਿਰੁਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀ ਟੀਮ ਇੰਦੋਰ ਵਿਚ ਵਿਸਥਾਪਿਤ ਹੋ ਚੁੱਕੇ ਘਰਾਂ ਨੂੰ ਤੋੜਨ ਲਈ ਪਹੁੰਚੀ ਸੀ। ਇਸ ਦੇ ਲਈ ਜੇਸੀਬੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

ਪਰ ਉਸ ਸਮੇਂ ਵਿਧਾਇਕ ਆਕਾਸ਼ ਵਿਜੇਵਰਗੀਆ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬਹਿਤ ਤੋਂ ਬਾਅਦ ਤੁਰੰਤ ਆਕਾਸ਼ ਨੇ ਅਧਿਕਾਰੀ 'ਤੇ ਬੈਟ ਨਾਲ ਹਮਲਾ ਬੋਲ ਦਿੱਤਾ। ਵੀਡੀਉ ਵਿਚ ਆਕਾਸ਼ ਅਧਿਕਾਰੀ 'ਤੇ ਕੁੱਟ ਮਾਰ ਕਰਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਉੱਥੇ ਮੌਜੂਦ ਨਗਰ ਨਿਗਮ ਦੇ ਅਧਿਕਾਰੀ ਨੇ ਵਿਧਾਇਕ ਨਾਲ ਉਸ ਦੇ ਕੰਮ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ।

ਪਹਿਲਾਂ ਤਾਂ ਵਿਧਾਇਕ ਨੇ ਅਧਿਕਾਰੀ 'ਤੇ ਹਮਲਾ ਕੀਤਾ ਪਰ ਜਦੋਂ ਕੁਝ ਦੇਰ ਬਾਅਦ ਵਿਧਾਇਕ ਨੂੰ ਵੱਖ ਕੀਤਾ ਗਿਆ ਤਾਂ ਉਸ ਦੇ ਸਮਰਥਕਾਂ ਨੇ ਅਧਿਕਾਰੀ 'ਤੇ ਹਮਲਾ ਬੋਲ ਦਿੱਤਾ ਜਿਸ ਨਾਲ ਅਧਿਕਾਰੀ ਨੂੰ ਕਈ ਸੱਟਾਂ ਲੱਗ ਗਈਆਂ। ਪੁਲਿਸ ਨੇ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਦੇ ਸੰਕੇਤ ਨਹੀਂ ਦਿੱਤੇ ਹਨ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement