ਕੋਲਕਾਤਾ 'ਚ ਬੜਾ ਬਾਜ਼ਾਰ 'ਚ ਲੱਗੀ ਅੱਗ, ਮਾਂ-ਧੀ ਦੀ ਮੌਤ
Published : Jul 6, 2020, 9:31 am IST
Updated : Jul 6, 2020, 9:31 am IST
SHARE ARTICLE
File Photo
File Photo

ਦੱਖਣੀ ਕੋਲਕਾਤਾ ਦੇ ਇਕ ਮਕਾਨ ਵਿਚ ਅੱਗ ਲੱਗਣ ਨਾਲ ਮਾਂ-ਧੀ ਦੀ ਮੌਤ ਹੋ ਗਈ ਜਦਕਿ ਬੜਾ ਬਜ਼ਾਰ ਇਲਾਕੇ ਦੇ ਕੈਨਿੰਗ ਸਟਰੀਟ

ਕੋਲਕਾਤਾ, 5 ਜੁਲਾਈ : ਦੱਖਣੀ ਕੋਲਕਾਤਾ ਦੇ ਇਕ ਮਕਾਨ ਵਿਚ ਅੱਗ ਲੱਗਣ ਨਾਲ ਮਾਂ-ਧੀ ਦੀ ਮੌਤ ਹੋ ਗਈ ਜਦਕਿ ਬੜਾ ਬਜ਼ਾਰ ਇਲਾਕੇ ਦੇ ਕੈਨਿੰਗ ਸਟਰੀਟ ਸਥਿਤ ਗਹਿਣਿਆਂ ਅਤੇ ਪਲਾਸਟਿਕ ਦੀਆਂ ਵਸਤੂਆਂ ਦੇ ਥੋਕ ਬਜ਼ਾਰ ਵਾਲੀ ਬਹੁ-ਮੰਜ਼ਲਾ ਇਮਾਰਤ ਵਿਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਮੱਧ ਸਥਿਤ ਬਹੁ-ਮੰਜ਼ਲਾ ਇਮਾਰਤ ਵਿਚ ਅੱਗ ਬੁਝਾਉਣ ਦੇ ਕੰਮ 'ਚ ਅੱਗ ਬੁਝਾਊ ਦਸਤੇ ਦੇ ਕਰੀਬ 10 ਕਾਮਿਆਂ ਨੂੰ ਲਾਇਆ ਗਿਆ। ਸ਼ੁਰੂਆਤੀ ਰਿਪੋਰਟ ਮੁਤਾਬਕ ਅੱਜ ਸਵੇਰੇ 9 ਵਜੇ ਦੇ ਕਰੀਬ ਇਮਾਰਤ ਦੀ ਚੌਥੀ ਮੰਜ਼ਲ ਤੋਂ ਅੱਗ ਦੇ ਚਿੰਗਾੜੇ ਨਿਕਲਦੇ ਵੇਖੇ ਗਏ।

File PhotoFile Photo

ਫਿਰ ਅੱਗ ਦੀਆਂ ਲਪਟਾਂ ਅਤੇ ਧੂੰਏਂ ਨਾਲ ਉੱਪਰ ਦੀਆਂ ਮੰਜ਼ਲਾ ਢਕੀਆਂ ਗਈਆਂ। ਸੰਘਣਾ ਇਲਾਕਾ ਹੋਣ ਕਾਰਨ ਫ਼ਾਇਰ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦਰਮਿਆਨ ਦਖਣੀ ਕੋਲਕਾਤਾ ਦੇ ਪ੍ਰਾਣਸ਼੍ਰੀ ਇਲਾਕੇ ਵਿਚ ਸਥਿਤ ਇਕ ਮਕਾਨ ਵਿਚ ਪਹਿਲੀ ਮੰਜ਼ਲ 'ਚ ਸਨਿਚਰਵਾਰ ਨੂੰ ਅੱਗ ਲੱਗਣ ਨਾਲ 62 ਸਾਲਾ ਸੋਮਾ ਮਿੱਤਰਾ ਅਤੇ ਉਨ੍ਹਾਂ ਦੀ 42 ਸਾਲਾ ਧੀ ਕਾਕੋਲੀ ਮਿੱਤਰਾ ਦੀ ਮੌਤ ਹੋ ਗਈ। ਦੋ ਮੰਜ਼ਲਾ ਇਸ ਮਕਾਨ ਦੀ ਸਤ੍ਹਾ 'ਤੇ ਰਹਿਣ ਵਾਲੇ ਲੋਕਾਂ ਨੇ ਸਮੇਂ ਰਹਿੰਦੇ ਬਾਹਰ ਨਿਕਲ ਕੇ ਅਪਣੀ ਜਾਨ ਬਚਾ ਲਈ, ਜਦਕਿ ਮਾਂ-ਬੇਟੀ ਅੱਗ ਦੀਆਂ ਸ਼ਿਕਾਰ ਹੋ ਗਈਆਂ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement