ਦਿੱਲੀ 'ਚ ਦੁਨੀਆਂ ਦੇ ਸੱਭ ਤੋਂ ਵੱਡੇ 'ਕੋਵਿਡ ਕੇਂਦਰ' ਦਾ ਉਦਘਾਟਨ
Published : Jul 6, 2020, 9:01 am IST
Updated : Jul 6, 2020, 9:01 am IST
SHARE ARTICLE
File Photo
File Photo

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ 10,000 ਬੈੱਡਾਂ ਵਾਲੇ ਸਰਦਾਰ ਪਟੇਲ ਕੋਵਿਡ ਦੇਖਭਾਲ ਕੇਂਦਰ ਦਾ ਐਤਵਾਰ ਨੂੰ ਉਦਘਾਟਨ

ਨਵੀਂ ਦਿੱਲੀ, 5 ਜੁਲਾਈ : ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ 10,000 ਬੈੱਡਾਂ ਵਾਲੇ ਸਰਦਾਰ ਪਟੇਲ ਕੋਵਿਡ ਦੇਖਭਾਲ ਕੇਂਦਰ ਦਾ ਐਤਵਾਰ ਨੂੰ ਉਦਘਾਟਨ ਕੀਤਾ। ਇਹ ਕੋਵਿਡ ਕੇਂਦਰ ਦੁਨੀਆਂ ਵਿਚ ਅਪਣੀ ਤਰ੍ਹਾਂ ਦਾ ਸੱਭ ਤੋਂ ਵੱਡਾ ਕੇਂਦਰ ਹੈ। ਇਸ ਨੂੰ ਛੱਤਰਪੁਰ ਵਿਚ ਰਾਧਾ ਸੁਆਮੀ ਸਤਿਸੰਗ ਬਿਆਸ 'ਚ ਬਣਾਇਆ ਗਿਆ ਹੈ। ਇਹ ਕੇਂਦਰ ਮਾਮੂਲੀ ਜਾਂ ਬਿਨਾਂ ਲੱਛਣ ਵਾਲੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਹੈ। ਇਹ ਬਿਨਾਂ ਲੱਛਣ ਵਾਲੇ ਉਨ੍ਹਾਂ ਪੀੜਤ ਲੋਕਾਂ ਲਈ ਇਲਾਜ ਕੇਂਦਰ ਹੈ, ਜਿਨ੍ਹਾਂ ਦੇ ਘਰ 'ਚ ਵਖਰੇ ਤੌਰ 'ਤੇ ਰਹਿਣ ਦੀ ਵਿਵਸਥਾ ਨਹੀਂ ਹੈ।

ਇਹ ਕੇਂਦਰ 1700 ਫ਼ੁਟ ਲੰਮਾ ਅਤੇ 700 ਫ਼ੁੱਟ ਚੌੜਾ ਹੈ। ਇਸ ਦਾ ਆਕਾਰ ਫ਼ੁੱਟਬਾਲ ਦੇ ਕਰੀਬ 20 ਮੈਦਾਨਾਂ ਜਿੰਨਾ ਹੈ। ਇਸ 'ਚ 200 ਅਜਿਹੇ ਕੰਪਲੈਕਸ ਹਨ, ਜਿਨ੍ਹਾਂ 'ਚ ਹਰੇਕ 'ਚ 50 ਬੈੱਡ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੁਨੀਆਂ ਵਿਚ ਇਸ ਤਰ੍ਹਾਂ ਦਾ ਸੱਭ ਤੋਂ ਵੱਡਾ ਕੇਂਦਰ ਹੈ। ਇਸ ਕੇਂਦਰ ਦੇ ਸੰਚਾਲਨ ਦੀ ਜ਼ਿੰਮੇਵਾਰੀ ਨੋਡਲ ਏਜੰਸੀ ਭਾਰਤ-ਤਿੱਬਤ ਸਰਹੱਦ ਪੁਲਿਸ (ਆਈ. ਟੀ. ਬੀ. ਪੀ.) ਦੀ ਹੋਵੇਗੀ, ਜਦਕਿ ਦਿੱਲੀ ਸਰਕਾਰ ਪ੍ਰਸ਼ਾਸਨਿਕ ਮਦਦ ਦੇ ਰਹੀ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਵੈ-ਸੇਵਕ ਕੇਂਦਰ ਦੇ ਸੰਚਾਲਨ 'ਚ ਮਦਦ ਦੇਣਗੇ।

File PhotoFile Photo

ਵੱਖ-ਵੱਖ ਬੁਨਿਆਦੀ ਢਾਂਚੇ ਜਿਵੇਂ ਕਿ ਬਿਸਤਰੇ, ਗੱਦੇ ਆਦਿ ਸਿਵਲ ਸੁਸਾਇਟੀ ਸੰਸਥਾਵਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਵਲੋਂ ਦਾਨ ਕੀਤੇ ਗਏ ਹਨ। ਇਹ ਸਹੂਲਤਾਂ ਮਰੀਜ਼ਾਂ ਨੂੰ ਤਣਾਅ ਮੁਕਤ ਅਤੇ ਦਿਮਾਗ ਨੂੰ ਤਾਜ਼ਾ ਕਰਨ ਲਈ ਬਣਾਈਆਂ ਗਈਆਂ ਹਨ। ਇਸ ਕੋਵਿਡ ਕੇਂਦਰ ਦੇ ਅੰਦਰ ਮਰੀਜ਼ਾਂ ਲਈ ਲਾਇਬ੍ਰੇਰੀ, ਬੋਰਡ ਗੇਮਜ਼, ਸਿਕਪਿੰਗ ਰੱਸੀਆਂ ਆਦਿ ਨਾਲ ਰੋਗੀਆਂ ਲਈ ਮਨੋਰੰਜਕ ਕੇਂਦਰ ਉਪਲੱਬਧ ਕਰਵਾਏ ਗਏ ਹਨ। ਮਰੀਜ਼ਾਂ ਨੂੰ ਰੋਜ਼ਾਨਾ 5 ਸਿਹਤ ਭਰਪੂਰ ਭੋਜਨ ਨਾਲ ਇਮਿਊਨਿਟੀ ਸਿਸਟਮ (ਪ੍ਰਤੀਰੋਧਕ ਪ੍ਰਣਾਲੀ) ਵਧਾਉਣ ਵਾਲੇ ਚਵਨਪ੍ਰੈੱਸ਼ਰ, ਜੂਸ, ਗਰਮ ਕਾੜਾ ਆਦਿ ਪ੍ਰਦਾਨ ਕੀਤੇ ਜਾਣਗੇ। (ਏਜੰਸੀ)

ਗ੍ਰਹਿ ਮੰਤਰੀ ਤੇ ਰਖਿਆ ਮੰਤਰੀ ਨੇ ਕੀਤਾ ਦੌਰਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ 1,000 ਬੈੱਡਾਂ ਵਾਲੇ ਨਵੇਂ ਬਣੇ ਅਸਥਾਈ ਹਸਪਤਾਲ ਦਾ ਐਤਵਾਰ ਨੂੰ ਦੌਰਾ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਇਸ ਹਸਪਤਾਲ 'ਚ 250 ਬੈੱਡ ਆਈ. ਸੀ. ਯੂ. ਵਿਚ ਹਨ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਰੱਖਿਆ ਮੰਤਰਾਲਾ ਦੀ ਜ਼ਮੀਨ 'ਤੇ ਇਹ ਹਸਪਤਾਲ ਮਹਿਜ਼ ਸਿਰਫ਼ 12 ਦਿਨਾਂ ਦੇ ਅੰਦਰ ਤਿਆਰ ਕੀਤਾ ਗਿਆ ਹੈ।

File PhotoFile Photo

ਸ਼ਾਹ ਨੇ ਟਵੀਟ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ 1,000 ਬਿਸਤਿਆਂ ਵਾਲੇ ਸਰਦਾਰ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ, ਜਿਸ ਵਿਚ ਆਈ. ਸੀ. ਯੂ. 'ਚ 250 ਬੈੱਡ ਹਨ। ਡੀ. ਆਰ. ਡੀ. ਓ. ਨੇ ਗ੍ਰਹਿ ਮੰਤਰਾਲਾ, ਸਿਹਤ ਮੰਤਰਾਲਾ, ਹਥਿਆਰਬੰਦ ਫੋਰਸ ਅਤੇ ਟਾਟਾ ਟਰੱਸਟ ਦੀ ਮਦਦ ਨਾਲ 12 ਦਿਨਾਂ ਦੇ ਰਿਕਾਰਡ ਸਮੇਂ ਵਿਚ ਇਸ ਨੂੰ ਤਿਆਰ ਕੀਤਾ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਦੌਰੇ ਦੇ ਦੌਰਾਨ ਸ਼ਾਹ ਅਤੇ ਰਾਜਨਾਥ ਨਾਲ ਮੌਜੂਦ ਸਨ। ਕੇਜਰੀਵਾਲ ਨੇ ਵੀ ਇਸ ਹਸਪਤਾਲ ਨੂੰ ਲੈ ਕੇ ਦਿੱਲੀ ਵਾਲਿਆਂ ਵਲੋਂ ਕੇਂਦਰ ਸਰਕਾਰ ਦਾ ਧਨਵਾਦ ਕੀਤਾ। ਇਸ ਦੀ ਦਿੱਲੀ 'ਚ ਇਸ ਸਮੇਂ ਬਹੁਤ ਲੋੜ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement