ਲਾਕਡਾਊਨ ਕਾਰਨ ਬੰਦ ਪਏ ਸ਼ਰਾਬ ਦੇ ਠੇਕੇ 'ਚ ਚੂਹਿਆਂ ਨੇ ਕੀਤਾ ਕਬਜ਼ਾ, ਖਾਲੀ ਕੀਤੀਆਂ 12 ਬੋਤਲਾਂ

By : GAGANDEEP

Published : Jul 6, 2021, 1:14 pm IST
Updated : Jul 6, 2021, 2:07 pm IST
SHARE ARTICLE
Mice seize liquor bottle closed due to lockdown, empty 12 bottles
Mice seize liquor bottle closed due to lockdown, empty 12 bottles

ਬੋਤਲਾਂ ਦੀ ਕੀਮਤ ਲਗਭਗ 1500 ਰੁਪਏ

ਚੇਨਈ: ਤਾਮਿਲਨਾਡੂ ਦੇ ਨੀਲਗੀਰੀ ਵਿਚ ਸ਼ਰਾਬ ਦੀ ਦੁਕਾਨ ਵਿਚ ਚੂਹਿਆਂ ਨੇ ਦਹਿਸ਼ਤ ਫੈਲਾ ਦਿੱਤੀ ਅਤੇ 12 ਬੋਤਲਾਂ ਸ਼ਰਾਬ ਦੀਆਂ  ਖਾਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੂਹਿਆਂ  ਨੇ ਸਰਕਾਰੀ ਸ਼ਰਾਬ ਦੀ ਦੁਕਾਨ ਵਿਚ 12 ਬੋਤਲਾਂ ਸ਼ਰਾਬ ਨੂੰ ਖਾਲੀ ਕਰ ਦਿੱਤਾ। ਇਹ ਕੇਸ ਨੀਲਗਿਰੀ ਜ਼ਿਲੇ ਦੇ ਗੁਡਾਲੂਰ ਕਸਬੇ ਦੇ ਕੋਲ ਸਥਿਤ ਟਾਸਮੈਕ ਆਊਟਲੈੱਟ ਦਾ ਹੈ।

 

Mice empty 12 bottles alchohalMice empty 12 liquor bottles

ਇਹ ਮਾਮਲਾ ਸੋਮਵਾਰ ਨੂੰ ਉਸ ਵੇਲੇ ਸਾਹਮਣੇ ਆਇਆ, ਜਦੋਂ ਉਸ ਦਿਨ ਕੰਪਨੀ ਦੇ ਇੱਕ ਕਰਮਚਾਰੀ ਨੇ ਦੁਕਾਨ ਖੋਲ੍ਹੀ ਤਾਂ ਪਤਾ ਲੱਗਿਆ ਕਿ ਸ਼ਰਾਬ ਦੀਆਂ 12 ਬੋਤਲਾਂ ਖਾਲੀ ਸਨ। ਦੱਸ ਦੇਈਏ ਕਿ ਦੁਕਾਨ  ਤਾਲਾਬੰਦੀ ਹੋਣ ਕਾਰਨ ਬੰਦ ਸੀ। 

Mice empty 12 liquor bottlesMice empty 12 liquor bottles

ਦੁਕਾਨ ਦੇ ਕਰਮਚਾਰੀਆਂ ਨੇ ਦੇਖਿਆ ਕਿ 12 ਸ਼ਰਾਬ ਦੀਆਂ ਬੋਤਲਾਂ ਦੇ ਡੱਕਣ ਖੁੱਲ੍ਹੇ ਸਨ ਅਤੇ ਬੋਤਲਾਂ ਪੂਰੀ ਤਰ੍ਹਾਂ ਖਾਲੀ ਸਨ। ਬੋਤਲਾਂ 'ਤੇ ਚੂਹੇ ਦੇ ਚੱਕ ਦੇ ਨਿਸ਼ਾਨ ਹਨ। ਕਰਮਚਾਰੀ ਨੇ ਪਾਇਆ ਕਿ ਇਨ੍ਹਾਂ ਬੋਤਲਾਂ ਵਿਚ ਵਾਈਨ ਸੀ, ਜੋ ਹੁਣ ਖਾਲੀ ਹੈ।

Mice empty 12 liquor bottlesMice empty 12 liquor bottles

ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਸੁਪਰਵਾਈਜ਼ਰ ਅਤੇ ਟਾਸਕ ਦੇ ਸੀਨੀਅਰ ਅਧਿਕਾਰੀਆਂ ਨੇ ਜਾਂਚ ਲਈ ਨਿਰਦੇਸ਼ ਦਿੱਤੇ। ਜਾਂਚ ਕਰਨ 'ਤੇ ਪਤਾ ਚੱਲਿਆ ਕਿ ਇਥੇ ਬਹੁਤ ਸਾਰੇ ਚੂਹੇ ਸਨ ਅਤੇ ਉਨ੍ਹਾਂ ਨੇ ਸ਼ਰਾਬ ਦੀਆਂ ਬੋਤਲਾਂ ਖਾਲੀ ਕਰ ਲਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਬੋਤਲਾਂ ਦੀ ਕੀਮਤ ਲਗਭਗ 1500 ਰੁਪਏ ਸੀ।

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement