
ਗਰਮੀ ਤੋਂ ਹਾਲੇ ਰਾਹਤ ਨਹੀਂ
ਨਵੀਂ ਦਿੱਲੀ: ਅਤਿ ਦੀ ਗਰਮੀ ਦੀ ਮਾਰ ਝੱਲ ਰਹੇ ਉੱਤਰ ਭਾਰਤ ਵਿਚ ਮਾਨਸੂਨ ਦੇ ਆਉਣ ਵਿਚ ਹਾਲੇ ਦੇਰ ਹੋ ਸਕਦੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਸੋਮਵਾਰ ਨੂੰ ਕਿਹਾ ਕਿ ਇਕ ਅਰਸੇ ਬਾਅਦ ਦਖਣੀ ਪਛਮੀ ਮਾਨਸੂਨ 10 ਜੁਲਾਈ ਤਕ ਦਿੱਲੀ ਸਹਿਤ ਉੱਤਰ ਭਾਰਤ ਦੇ ਬਾਕੀ ਹਿਸਿਆਂ ਵਿਚ ਪਹੁੰਚ ਸਕਦਾ ਹੈ।
Summer Temperature
ਅੰਦਾਜ਼ੇ ਅਨੁਸਾਰ ਦਖਣੀ ਪਛਮੀ ਮਾਨਸੂਨ ਦੇ 8 ਜੁਲਾਈ ਤੋਂ ਪਛਮੀ ਕੰਢੇ ਅਤੇ ਇਯ ਨਾਲ ਲਗਦੇ ਪੂਰਬੀ-ਮੱਧ ਭਾਰਤ ਸਹਿਤ ਦਖਣੀ ਟਾਪੂਆਂ ਵਿਚ ਹੌਲੀ ਹੌਲੀ ਫਿਰ ਤੋਂ ਸਰਗਰਮ ਹੋਣ ਦਾ ਅੰਦਾਜ਼ਾ ਹੈ। ਵਿਭਾਗ ਨੇ ਦਸਿਅਆ ਕਿ 11 ਜੁਲਾਈ ਦੇ ਨੇੜੇ ਤੇੜੇ ਉੱਤਰ ਆਂਧਰਾ ਪ੍ਰਦੇਸ਼-ਦਖਣੀ ਉੜੀਸਾ ਕੰਢਿਆਂ ਨਾਲ ਲਗਦੇ ਪਛਮੀ-ਮੱਧ ਅਤੇ ਉਸ ਨਾਲ ਲਗਦੇ ਉੱਤਰ-ਪਛਮੀ ਬੰਗਾਲ ਦੀ ਖਾੜੀ ’ਤੇ ਘੱਟ ਦਬਾਅ ਦਾ ਇਕ ਖੇਤਰ ਬਣਨ ਦੀ ਸੰਭਾਵਨਾ ਹੈ।
Summer Temperature
ਇਹ ਵੀ ਪੜ੍ਹੋ: ਬਿਜਲੀ ਸੰਕਟ-ਖ਼ੁਦਗ਼ਰਜ਼ ਸਿਆਸਤਦਾਨਾਂ ਤੇ ਮਹਾਂ-ਖ਼ੁਦਗਰਜ਼ ਧੰਨਾ ਸੇਠਾਂ ਦੇ ਗਠਜੋੜ ’ਚੋਂ ਹੀ ਉਪਜਿਆ
ਬੰਗਾਲ ਦੀ ਖਾੜੀ ਤੋਂ ਹੇਠਲੇ ਪੱਧਰ ’ਤੇ ਨਮੀ ਵਾਲੀਆਂ ਪੂਰਬੀ ਹਵਾਵਾਂ 8 ਜੁਲਾਈ ਤੋਂ ਪੂਰਬੀ ਭਾਰਤ ਦੇ ਕੁੱਝ ਹਿਸਿਆਂ ਵਿਚ ਹੌਲੀ ਹੌਲੀ ਚੱਲਣ ਦੀ ਸੰਭਾਵਨਾ ਹੈ। ਇਸ ਦੇ 10 ਜੁਲਾਈ ਤਕ ਪੰਜਾਬ ਤੇ ਉਤਰੀ ਹਰਿਆਣਾ ਨੂੰ ਕਵਰ ਕਰਦੇ ਹੋਏ ਉੱਤਰ ਪੱਛਮ ਭਾਰਤ ਵਿਚ ਫ਼ੈਲਣ ਦਾ ਅੰਦਾਜ਼ਾ ਹੈ।
Summer Temperature
ਇਹ ਵੀ ਪੜ੍ਹੋ: ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਦੋ ਪੰਜਾਬੀਆਂ ਦੀ ਗਈ ਜਾਨ
ਵਿਭਾਗ ਨੇ ਕਿਹਾ,‘‘ਦਖਣੀ ਪਛਮੀ ਮਾਨਸੂਨ ਦੇ ਪਛਮੀ ਉੱਤਰ ਪ੍ਰਦੇਸ਼ ਦੇ ਬਾਕੀ ਹਿਸਿਆਂ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁੱਝ ਹਿਸਿਆਂ ਵਿਚ 10 ਜੁਲਾਈ ਦੇ ਨੇੜੇ ਤੇੜੇ ਅੱਗੇ ਵਧਣ ਦੀ ਸੰਭਾਵਨਾ ਹੈ।’’