
ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ ’ਚ ਜਾ ਡਿੱਗੀ
ਆਕਲੈਂਡ : ਨਿਊਜ਼ੀਲੈਂਡ ਵਿਖੇ ਇਕ ਸੜਕ ਹਾਦਸੇ ਵਿਚ ਦੋ ਪੰਜਾਬੀਆਂ ਦੀ ਜਾਣ ਚਲੀ ਗਈ ਜਿਨ੍ਹਾਂ ਵਿਚ ਇਕ ਪੰਜਾਬ ਵਾਸੀ ਸੀ ਅਤੇ ਦੂਸਰਾ ਹਰਿਆਣਾ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ (Two Punjabis killed in road accident in New Zealand) ਗਈ ਹੈ।
PHOTO
ਮ੍ਰਿਤਕਾਂ ’ਚੋ ਇਕ ਦੀ ਪਛਾਣ ਪੰਜਾਬ ਦੇ ਨੌਜਵਾਨ 31 ਸਾਲਾ ਸੁਖਜੀਤ ਗਰੇਵਾਲ ਅਤੇ ਦੂਜੇ ਦੀ ਪਛਾਣ ਹਰਿਆਣਾ ਦੇ 27 ਸਾਲਾ ਗੁਰਦੀਪ ਕਸ਼ਯਪ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕਾਰ ’ਚ ਜਾ ਰਹੇ ਸਨ, ਜਿਸ ਦੌਰਾਨ ਉਹਨਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ ’ਚ (Two Punjabis killed in road accident in New Zealand) ਜਾ ਡਿੱਗੀ।
Death
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਚਾਰ ਅਫ਼ਗਾਨੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਅਤੇ 17 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ
ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਕਾਰ ’ਚੋਂ ਪੁਲਿਸ ਨੇ ਨੌਜਵਾਨ ਗੁਰਦੀਪ ਦੀ ਮ੍ਰਿਤਕ ਦੇਹ ਤਾਂ ਬਰਾਮਦ ਕਰ ਲਈ ਪਰ ਸੁਖਜੀਤ ਲਾਪਤਾ ਸੀ। ਸੁਖਜੀਤ ਦੀ ਭਾਲ ਲਈ ਨੈਸ਼ਨਲ ਫ਼ਾਈਵ ਸਕੁਏਅਰ ਦੀ ਮਦਦ ਲਈ ਗਈ।
Death
ਗੋਤਾਖੋਰਾਂ ਦੀ ਮਦਦ ਨਾਲ ਪੁਲਿਸ ਨੇ ਸੁਖਜੀਤ ਗਰੇਵਾਲ ਦੀ ਮ੍ਰਿਤਕ ਦੇਹ ਨੂੰ 500 ਮੀਟਰ ਦੀ ਦੂਰੀ ਤੋਂ ਬਰਾਮਦ ਕੀਤਾ। ਸੁਖਜੀਤ ਗਰੇਵਾਲ ਦੇ ਕਰੀਬੀ ਦੋਸਤ ਰੋਹਿਤ ਵਸ਼ਿਸ਼ਟ ਨੇ ਦਸਿਆ ਕਿ ਉਹ ਹਾਦਸੇ ਦੀ ਖ਼ਬਰ ਤੋਂ ਬਹੁਤ ਦੁਖੀ ਹੈ। ਉਸ ਨੇ ਦਸਿਆ ਕਿ ਸੁਖਜੀਤ ਨੂੰ ਸੁੱਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਸਾਲ 2014 ਵਿਚ ਪੰਜਾਬ ਤੋਂ ਨਿਊਜ਼ੀਲੈਂਡ ਆਇਆ ਸੀ।
ਇਹ ਵੀ ਪੜ੍ਹੋ: ਮਾਨਸੂਨ : 10 ਜੁਲਾਈ ਤਕ ਉੱਤਰ ਭਾਰਤ ਦੇ ਬਾਕੀ ਹਿਸਿਆਂ ਵਿਚ ਪਹੁੰਚੇਗਾ : ਮੌਸਮ ਵਿਭਾਗ