ਅੰਬਾਲਾ : ਮਹਿਲਾ ਕਾਂਸਟੇਬਲ ਨੇ ਬਚਾਈ ਮਾਂ ਤੇ ਬੱਚੇ ਦੀ ਜਾਨ, ਸਮਝਦਾਰੀ ਦਿਖਾਉਂਦੇ ਹੋਏ ਸੁਰੱਖਿਅਤ ਕਰਵਾਈ ਡਿਲੀਵਰੀ
Published : Jul 6, 2023, 7:33 pm IST
Updated : Jul 6, 2023, 7:33 pm IST
SHARE ARTICLE
photo
photo

ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ, ਜਿਸ ਤੋਂ ਬਾਅਦ ਪ੍ਰਵਾਰ ਆਪਣੀ ਮਰਜ਼ੀ ਮੁਤਾਬਕ ਜੱਚਾ-ਬੱਚਾ ਨੂੰ ਆਪਣੇ ਨਾਲ ਲੈ ਗਿਆ।

 

ਅੰਬਾਲਾ : ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ 'ਤੇ ਆਰਪੀਐਫ (ਰੇਲਵੇ ਪੁਲਿਸ ਬਲ) ਦੀ ਮਹਿਲਾ ਕਾਂਸਟੇਬਲ ਨੇ ਆਖਰੀ ਸਮੇਂ 'ਤੇ ਸੁਰੱਖਿਅਤ ਡਿਲੀਵਰੀ ਕਰ ਕੇ ਮਾਂ ਅਤੇ ਬੱਚੇ ਦੀ ਜਾਨ ਬਚਾਈ ਹੈ। ਜਣੇਪੇ ਤੋਂ ਬਾਅਦ ਆਰਪੀਐਫ ਨੇ ਐਂਬੂਲੈਂਸ ਦੀ ਮਦਦ ਨਾਲ ਜੱਚਾ-ਬੱਚੇ ਨੂੰ ਰੇਲਵੇ ਹਸਪਤਾਲ ਵਿਚ ਦਾਖਲ ਕਰਵਾਇਆ। ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ, ਜਿਸ ਤੋਂ ਬਾਅਦ ਪ੍ਰਵਾਰ ਆਪਣੀ ਮਰਜ਼ੀ ਮੁਤਾਬਕ ਜੱਚਾ-ਬੱਚਾ ਨੂੰ ਆਪਣੇ ਨਾਲ ਲੈ ਗਿਆ।

ਦਰਅਸਲ, ਐਸ.ਆਈ. ਵਿਜੇਂਦਰ ਸਿੰਘ, ਏ.ਐਸ.ਆਈ. ਰਾਜੇਸ਼ ਕੁਮਾਰ ਮੰਗਲਵਾਰ-ਬੁੱਧਵਾਰ ਦੀ ਰਾਤ 2 ਵਜੇ ਗਸ਼ਤ 'ਤੇ ਸਨ। ਇਸੇ ਦੌਰਾਨ ਪਲੇਟਫਾਰਮ ਨੰਬਰ-7 ਤੋਂ ਕਾਂਸਟੇਬਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇੱਕ ਮਹਿਲਾ ਯਾਤਰੀ ਜਣੇਪੇ ਦੀ ਦਰਦ ਤੋਂ ਪੀੜਤ ਹੈ। ਸੂਚਨਾ ਮਿਲਦੇ ਹੀ ਮਹਿਲਾ ਕਾਂਸਟੇਬਲ ਐਲ.ਸੀ.ਟੀ. ਰੇਣੂ ਮੌਕੇ 'ਤੇ ਪਹੁੰਚ ਗਈ।

ਆਰ.ਪੀ.ਐਫ. ਦੇ ਇੰਸਪੈਕਟਰ ਜਾਵੇਦ ਖਾਨ ਨੇ ਦੱਸਿਆ ਕਿ ਕਾਂਸਟੇਬਲ ਰੇਣੂ ਨੇ ਆਖਰੀ ਸਮੇਂ 'ਤੇ ਸਮਝਦਾਰੀ ਦਿਖਾਉਂਦੇ ਹੋਏ ਡਾਕਟਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸੁਰੱਖਿਅਤ ਡਿਲੀਵਰੀ ਕਰਵਾ ਦਿਤੀ। ਇਸ ਤੋਂ ਬਾਅਦ ਜੱਚਾ-ਬੱਚਾ ਨੂੰ ਜਾਂਚ ਲਈ ਐਂਬੂਲੈਂਸ ਦੀ ਮਦਦ ਨਾਲ ਰੇਲਵੇ ਹਸਪਤਾਲ ਲਿਜਾਇਆ ਗਿਆ।

ਆਰ.ਪੀ.ਐਫ. ਅਨੁਸਾਰ ਸੰਤੋਸ਼ (26) ਵਾਸੀ ਭਗਤ ਨਗਰ, ਹੁਸ਼ਿਆਰਪੁਰ (ਪੰਜਾਬ) ਆਪਣੇ ਪਤੀ ਲਖਨ ਨਾਲ ਅੰਬਾਲਾ ਤੋਂ ਅੰਬਾਲਾ ਛਾਉਣੀ ਆਈ ਸੀ। ਜਣੇਪੇ ਦੇ ਦਰਦ ਕਾਰਨ ਔਰਤ ਪਲੇਟਫਾਰਮ 'ਤੇ ਹੀ ਤੜਫ ਰਹੀ ਸੀ। ਹਾਲਾਂਕਿ ਸਮੇਂ ਸਿਰ ਸੂਚਨਾ ਮਿਲਣ 'ਤੇ ਕਾਂਸਟੇਬਲ ਰੇਣੂ ਨੇ ਦੋਵਾਂ ਦੀ ਜਾਨ ਬਚਾਈ। 

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement