
ਮੱਝ ਨੂੰ ਪੱਠੇ ਪਾਉਣ ਲਈ ਗਈ ਸੀ ਬਾਹਰਲੇ ਘਰ
ਹੰਡਿਆਇਆ- ਬਰਨਾਲਾ ਦੇ ਹੰਡਿਆਇਆ ਦੇ ਨੇੜਲੇ ਪਿੰਡ ਹੰਡਿਆਇਆ (ਦਿਹਾਤੀ ) ਵਿਖੇ ਕਰੰਟ ਲੱਗਣ ਕਾਰਨ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਅਮਨਦੀਪ ਕੌਰ ਪਤਨੀ ਜਗਦੀਸ਼ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: UGC ਨੇ ਕੀਤਾ ਵੱਡਾ ਬਦਲਾਅ, ਹੁਣ ਸਹਾਇਕ ਪ੍ਰੋਫੈਸਰ ਬਣਨ ਲਈ PHD ਜ਼ਰੂਰੀ ਨਹੀਂ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹੰਡਿਆਇਆ ਦਿਹਾਤੀ ਵਿਖੇ (ਕੋਠੇ ਖੇੜੀ) ਵਾਲੇ ਵਿਚ ਇਕ ਔਰਤ ਸ਼ਾਮ ਸਮੇਂ ਪਸ਼ੂਆਂ ਨੂੰ ਪੱਠੇ ਪਾਉਣ ਲਈ ਬਾਹਰਲੇ ਘਰ ਗਈ ਸੀ। ਇਸ ਦੌਰਾਨ ਜਦੋਂ ਉਹ ਗੇਟ ਖੋਲ੍ਹਣ ਲੱਗੀ ਤਾਂ ਉਪਰੋਂ ਲੰਘਦੀ ਤਾਰ ਰਾਹੀਂ ਗੇਟ 'ਚ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਦਿੱਲੀ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕਾਂਟਰੈਕਟ ਕਿਲਰ ਹਥਿਆਰ ਸਮੇਤ ਗ੍ਰਿਫਤਾਰ