Hathras stampede : ਮੁੱਖ ਮੁਲਜ਼ਮ ਨੂੰ ਦਿੱਲੀ ’ਚੋਂ ਫੜਿਆ ਗਿਆ, ਪੁਲਿਸ ਦੀ ਹਿਰਾਸਤ ’ਚ
Published : Jul 6, 2024, 4:55 pm IST
Updated : Jul 6, 2024, 4:55 pm IST
SHARE ARTICLE
Hathras stampede: The main accused was caught from Delhi, in police custody
Hathras stampede: The main accused was caught from Delhi, in police custody

ਹਾਥਰਸ ’ਚ ਭਾਜੜ ਦੀ ਇਸ ਘਟਨਾ ’ਚ 121 ਲੋਕਾਂ ਦੀ ਮੌਤ ਹੋ ਗਈ ਸੀ।

 

The main accused was caught from Delhi, in police custody: ਹਾਥਰਸ ’ਚ 2 ਜੁਲਾਈ ਨੂੰ ਮਚੀ ਭਾਜੜ ਦੇ ਮਾਮਲੇ ’ਚ ਮੁੱਖ ਮੁਲਜ਼ਮ ਦੇਵ ਪ੍ਰਕਾਸ਼ ਮਧੂਕਰ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ ਜੋ ਘਟਨਾ ਤੋਂ ਬਾਅਦ ਦਿੱਲੀ ਭੱਜ ਗਿਆ ਸੀ। ਹਾਥਰਸ ’ਚ ਭਾਜੜ ਦੀ ਇਸ ਘਟਨਾ ’ਚ 121 ਲੋਕਾਂ ਦੀ ਮੌਤ ਹੋ ਗਈ ਸੀ।

ਮਧੂਕਰ ਦੇ ਵਕੀਲ ਏ.ਪੀ. ਸਿੰਘ ਨੇ ਸ਼ੁਕਰਵਾਰ ਦੇਰ ਰਾਤ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੁਵੱਕਲ ਨੇ ਦਿੱਲੀ ’ਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿਤਾ ਹੈ।

Punjab News: ਪੰਜਾਬ 'ਚ ਰਾਹੁਲ ਗਾਂਧੀ ਦੇ ਸ਼ਬਦਾਂ 'ਤੇ ਇਤਰਾਜ਼ : SGPC ਐਡਵੋਕੇਟ ਨੇ ਕਿਹਾ- ਅਭੈ ਮੁਦਰਾ ਗੁਰੂ ਸਾਹਿਬ ਦਾ ਸਿਧਾਂਤ ਨਹੀਂ..

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮਧੂਕਰ ਨੂੰ ਹਾਥਰਸ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ (ਐਸ.ਓ.ਜੀ.) ਦੀ ਟੀਮ ਨੇ ਹਿਰਾਸਤ ’ਚ ਲਿਆ। ਹਾਥਰਸ ਦੇ ਇਕ ਹੋਰ ਪੁਲਿਸ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਉਸ (ਮਧੂਕਰ) ਨੂੰ ਦਿੱਲੀ ਤੋਂ ਨਜਫਗੜ੍ਹ ਇਲਾਕੇ ਨੇੜੇ ਹਿਰਾਸਤ ’ਚ ਲਿਆ ਗਿਆ ਸੀ।’’

ਹਾਲਾਂਕਿ, ਪੁਲਿਸ ਨੇ ਅਜੇ ਤਕ ਅਧਿਕਾਰਤ ਤੌਰ ’ਤੇ ਸਤਿਸੰਗ ਦੇ ਮੁੱਖ ਸੇਵਾਦਾਰ ਮਧੂਕਰ ਦੀ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਹੈ। ਇਸ ਘਟਨਾ ਦੇ ਸਬੰਧ ’ਚ ਹਾਥਰਸ ਦੇ ਸਿਕੰਦਰਾ ਰਾਓ ਥਾਣੇ ’ਚ ਦਰਜ ਐਫ.ਆਈ.ਆਰ. ’ਚ ਉਹ ਇਕਲੌਤਾ ਨਾਮਜ਼ਦ ਮੁਲਜ਼ਮ ਹੈ।

Hyderabad News : ਚਮੋਲੀ ’ਚ ਜ਼ਮੀਨ ਖਿਸਕਣ ਨਾਲ ਹੈਦਰਾਬਾਦ ਦੇ ਦੋ ਸ਼ਰਧਾਲੂਆਂ ਦੀ ਮੌਤ

ਮਧੂਕਰ ਦੇ ਵਕੀਲ ਏ.ਪੀ. ਸਿੰਘ ਨੇ ਇਕ ਵੀਡੀਉ ਸੰਦੇਸ਼ ’ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੁਵੱਕਲ ਨੇ ਦਿੱਲੀ ’ਚ ਆਤਮ ਸਮਰਪਣ ਕਰ ਦਿਤਾ ਸੀ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ।

Sidhu Moosewala News : ਸਿੱਧੂ ਮੂਸੇਵਾਲਾ ਦੇ ਨਾਲ ਗੱਡੀ 'ਚ ਸਵਾਰ ਯਾਰ ਨਹੀਂ ਪਹੁੰਚ ਰਹੇ ਗਵਾਹੀਆਂ ਦੇਣ, ਹਮਲੇ ਵਾਲੇ ਦਿਨ ਸੀ ਨਾਲ ਮੌਜੂਦ

ਉਨ੍ਹਾਂ ਸ਼ੁਕਰਵਾਰ ਨੂੰ ਕਿਹਾ ਸੀ, ‘‘ਹਾਥਰਸ ਮਾਮਲੇ ’ਚ ਦਰਜ ਐਫ.ਆਈ.ਆਰ. ਦੇ ਮੁੱਖ ਮੁਲਜ਼ਮ ਦਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਨੇ ਅੱਜ ਆਤਮ ਸਮਰਪਣ ਕਰ ਦਿਤਾ ਹੈ। ਇੱਥੇ ਉਸ ਦਾ ਇਲਾਜ ਚੱਲ ਰਿਹਾ ਸੀ, ਇਸ ਲਈ ਪੁਲਿਸ, ਐਸ.ਆਈ.ਟੀ. ਅਤੇ ਐਸ.ਟੀ.ਐਫ. ਨੂੰ ਦਿੱਲੀ ਬੁਲਾਇਆ ਗਿਆ।’’
ਵਕੀਲ ਨੇ ਕਿਹਾ, ‘‘ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਅਗਾਊਂ ਜ਼ਮਾਨਤ ਲਈ ਅਰਜ਼ੀ ਨਹੀਂ ਦੇਵਾਂਗੇ ਕਿਉਂਕਿ ਅਸੀਂ ਕੁੱਝ ਵੀ ਗਲਤ ਨਹੀਂ ਕੀਤਾ ਹੈ। ਸਾਡਾ ਜੁਰਮ ਕੀ ਹੈ? ਉਹ ਇਕ ਇੰਜੀਨੀਅਰ ਅਤੇ ਦਿਲ ਦਾ ਮਰੀਜ਼ ਹੈ। ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਹੁਣ ਸਥਿਰ ਹੈ ਅਤੇ ਇਸ ਲਈ ਅਸੀਂ ਜਾਂਚ ਵਿਚ ਸ਼ਾਮਲ ਹੋਣ ਲਈ ਅੱਜ ਆਤਮ ਸਮਰਪਣ ਕਰ ਦਿਤਾ ਹੈ।’’

ਉਨ੍ਹਾਂ ਕਿਹਾ ਕਿ ਪੁਲਿਸ ਹੁਣ ਉਨ੍ਹਾਂ ਦਾ ਬਿਆਨ ਦਰਜ ਕਰ ਸਕਦੀ ਹੈ ਜਾਂ ਉਸ ਤੋਂ ਪੁੱਛ-ਪੜਤਾਲ ਕਰ ਸਕਦੀ ਹੈ, ਪਰ ਉਨ੍ਹਾਂ ਨੂੰ ਉਸ ਦੀ ਸਿਹਤ ਦੀ ਸਥਿਤੀ ਨੂੰ ਧਿਆਨ ’ਚ ਰਖਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ‘‘ਉਨ੍ਹਾਂ ਨਾਲ ਕੁੱਝ ਵੀ ਗਲਤ ਨਾ ਹੋਵੇ।’’

Gold Price Today: ਸੋਨੇ ਦੀਆਂ ਫਿਰ ਵਧੀਆਂ ਕੀਮਤਾਂ! ਜਾਣੋ ਅੱਜ ਦੀਆਂ ਕੀਮਤਾਂ

ਉਨ੍ਹਾਂ ਕਿਹਾ, ‘‘ਅਸੀਂ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕਰਨ ਜਾਂ ਅਦਾਲਤ ਜਾਣ ਵਰਗੇ ਕੋਈ ਕਦਮ ਨਹੀਂ ਚੁਕੇ ਹਨ ਕਿਉਂਕਿ ਇਸ ਨੂੰ ਖ਼ੁਦ ਨੂੰ ਬਚਾਉਣ ਅਤੇ ਡਰ ਦੇ ਕਾਰਨ ਵੇਖਿਆ ਜਾਣਾ ਸੀ। ਇਸ ਬਾਰੇ ਸਵਾਲ ਹਨ ਕਿ ਉਹ (ਮਧੂਕਰ) ਕਿੱਥੇ ਹੈ ਅਤੇ ਕੀ ਉਹ ਭੱਜ ਗਿਆ ਹੈ।’’ ਉਨ੍ਹਾਂ ਕਿਹਾ ਕਿ ਮਧੂਕਰ ਜਾਂਚ ’ਚ ਸ਼ਾਮਲ ਹੋਣਗੇ ਅਤੇ ਸਮਾਗਮ ’ਚ ਮੌਜੂਦ ‘ਸਮਾਜ ਵਿਰੋਧੀ ਤੱਤਾਂ’ ਬਾਰੇ ਜਾਣਕਾਰੀ ਸਾਂਝੀ ਕਰਨਗੇ।

ਉੱਤਰ ਪ੍ਰਦੇਸ਼ ਪੁਲਿਸ ਨੇ ਮਧੂਕਰ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਸੁਪਰੀਮ ਕੋਰਟ ਦੇ ਵਕੀਲ ਨੇ 3 ਜੁਲਾਈ ਨੂੰ ਦਾਅਵਾ ਕੀਤਾ ਸੀ ਕਿ ਉਹ ਪ੍ਰਚਾਰਕ ਸੂਰਜਪਾਲ ਉਰਫ ਨਰਾਇਣ ਸਕਰ ਹਰੀ ਉਰਫ ‘ਭੋਲੇ ਬਾਬਾ’ ਦੀ ਵੀ ਨੁਮਾਇੰਦਗੀ ਕਰਦੇ ਸਨ, ਜਿਸ ਦੇ ਸਤਿਸੰਗ ’ਤੇ ਭਾਜੜ ਮਚ ਗਈ ਸੀ। ਵਕੀਲ ਨੇ ਕਿਹਾ ਕਿ ਇਸ ਘਟਨਾ ਪਿੱਛੇ ਕੁੱਝ ਸਮਾਜ ਵਿਰੋਧੀ ਅਨਸਰਾਂ ਦਾ ਹੱਥ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਕੀਲ ਨੇ ਕਿਹਾ ਸੀ ਕਿ ਸੂਰਜਪਾਲ ਰਾਜ ਪ੍ਰਸ਼ਾਸਨ ਅਤੇ ਪੁਲਿਸ ਨਾਲ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਸੀ। ਵੀਰਵਾਰ ਤਕ ਭੋਲੇ ਬਾਬਾ ਸਤਿਸੰਗ ਦੀ ਪ੍ਰਬੰਧਕ ਕਮੇਟੀ ਦੀਆਂ ਦੋ ਮਹਿਲਾ ਮੈਂਬਰਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

2 ਜੁਲਾਈ ਨੂੰ ਭਾਰਤੀ ਦੰਡਾਵਲੀ ਦੀ ਧਾਰਾ 105 (ਗੈਰ ਇਰਾਦਤਨ ਕਤਲ), 110 (ਗੈਰ ਇਰਾਦਤਨ ਕਤਲ ਦੀ ਕੋਸ਼ਿਸ਼), 126 (2) (ਗਲਤ ਤਰੀਕੇ ਨਾਲ ਰੋਕਣਾ), 223 (ਸਰਕਾਰੀ ਕਰਮਚਾਰੀ ਵਲੋਂ ਜਾਰੀ ਹੁਕਮ ਦੀ ਉਲੰਘਣਾ), 238 (ਸਬੂਤ ਗਾਇਬ ਕਰਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

​(For more Punjabi news apart from  The main accused was caught from Delhi, in police custody, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement