Delhi News : ਪ੍ਰਧਾਨ ਮੰਤਰੀ ਮੋਦੀ ਨੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸਟੋਰਮਰ ਨਾਲ ਕੀਤੀ ਗੱਲਬਾਤ

By : BALJINDERK

Published : Jul 6, 2024, 5:30 pm IST
Updated : Jul 6, 2024, 5:30 pm IST
SHARE ARTICLE
British Prime Minister Stormer and Prime Minister Modi
British Prime Minister Stormer and Prime Minister Modi

Delhi News : ਜਲਦੀ ਹੀ FTA ਲਈ ਕੰਮ ਕਰਨ ਲਈ ਹੋਏ ਸਹਿਮਤ, ਮੋਦੀ ਨੇ ਸਟੋਰਮਰ ਨੂੰ ਭਾਰਤ ਆਉਣ ਦਾ ਦਿਤਾ ਸੱਦਾ

Delhi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਬਰਤਾਨੀਆਂ ਦੇ ਨਵੇਂ ਚੁਣੇ ਗਏ ਅਪਣੇ ਹਮਰੁਤਬਾ ਕੀਰ ਸਟੋਰਮਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਵੇਂ ਆਗੂਆਂ ਨੇ ਆਪਸੀ ਲਾਭ ਦੇ ਭਾਰਤ-ਬਰਤਾਨੀਆਂ ਮੁਕਤ ਵਪਾਰ ਸਮਝੌਤੇ (FTA) ਨੂੰ ਜਲਦੀ ਪੂਰਾ ਕਰਨ ਲਈ ਕੰਮ ਕਰਨ ਲਈ ਸਹਿਮਤ ਹੋਏ। ਇਹ ਜਾਣਕਾਰੀ ਇਕ ਬਿਆਨ ’ਚ ਦਿਤੀ ਗਈ। 

ਇਹ ਵੀ ਪੜੋ:Rajasthan News : ਜੈਸਲਮੇਰ ’ਚ ਅਣਪਛਾਤੇ ਟਰੱਕ ਨੇ 60 ਤੋਂ ਵੱਧ ਭੇਡਾਂ ਅਤੇ ਚਰਵਾਹੇ ਨੂੰ ਕੁਚਲਿਆ 

ਮੋਦੀ ਨੇ ਸਟੋਰਮਰ ਨੂੰ ਪ੍ਰਧਾਨ ਮੰਤਰੀ ਬਣਨ ਅਤੇ ਚੋਣਾਂ ਵਿਚ ਉਨ੍ਹਾਂ ਦੀ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਵਧਾਈ ਦਿਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਬਰਤਾਨੀਆਂ ਵਿਚਾਲੇ ਇਤਿਹਾਸਕ ਸਬੰਧਾਂ ਨੂੰ ਯਾਦ ਕੀਤਾ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਅਤੇ ਵਧਾਉਣ ਦੀ ਅਪਣੀ ਵਚਨਬੱਧਤਾ ਦੁਹਰਾਈ।  ਬਰਤਾਨੀਆਂ ਦੇ ਸਮਾਜਿਕ, ਆਰਥਿਕ ਅਤੇ ਸਿਆਸੀ ਵਿਕਾਸ ’ਚ ਭਾਰਤੀ ਭਾਈਚਾਰੇ ਦੇ ਸਕਾਰਾਤਮਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਉਤਸ਼ਾਹਤ ਕਰਨ ’ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਸਟੋਰਮਰ ਨੂੰ ਜਲਦੀ ਤੋਂ ਜਲਦੀ ਭਾਰਤ ਆਉਣ ਦਾ ਸੱਦਾ ਵੀ ਦਿਤਾ ਅਤੇ ਦੋਵੇਂ ਨੇਤਾ ਸੰਪਰਕ ਵਿਚ ਰਹਿਣ ਲਈ ਸਹਿਮਤ ਹੋਏ। 

ਇਹ ਵੀ ਪੜੋ:Punjab News : ਕੈਨੇਡਾ ਜਾ ਕੇ ਮੁੱਕਰੀ ਇਕ ਹੋਰ ਪੰਜਾਬਣ, ਸਹੁਰਿਆਂ ਦੇ ਪੈਸੇ ਲਗਵਾ ਕੇ ਘਰਵਾਲੇ ਨੂੰ ਕੀਤਾ ਬਲੌਕ 

ਐਕਸ ’ਤੇ ਇਕ ਪੋਸਟ ਵਿਚ ਮੋਦੀ ਨੇ ਕਿਹਾ, ‘‘ਕੇਅਰ ਸਟੋਮਰ ਨਾਲ ਗੱਲ ਕਰ ਕੇ ਖੁਸ਼ ਹਾਂ। ਯੂਨਾਈਟਿਡ ਕਿੰਗਡਮ ਦਾ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ। ਅਸੀਂ ਅਪਣੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਗਲੋਬਲ ਭਲਾਈ ਲਈ ਵਿਆਪਕ ਰਣਨੀਤਕ ਭਾਈਵਾਲੀ ਅਤੇ ਮਜ਼ਬੂਤ ਭਾਰਤ-ਬਰਤਾਨੀਆਂ ਆਰਥਕ ਸਬੰਧਾਂ ਨੂੰ ਡੂੰਘਾ ਕਰਨ ਲਈ ਵਚਨਬੱਧ ਹਾਂ।’’ (ਪੀਟੀਆਈ)

(For more news apart from Prime Minister Modi had conversation with British Prime Minister Stormer News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement