Rahul Gandhi News : ਅਯੁੱਧਿਆ ਵਾਂਗ ਕਾਂਗਰਸ ਗੁਜਰਾਤ ’ਚ ਵੀ ਭਾਜਪਾ ਨੂੰ ਹਰਾਏਗੀ : ਰਾਹੁਲ ਗਾਂਧੀ
Published : Jul 6, 2024, 5:12 pm IST
Updated : Jul 6, 2024, 5:12 pm IST
SHARE ARTICLE
photoRahul Gandhi News: Like Ayodhya, Congress will defeat BJP in Gujarat too: Rahul Gandhi
photoRahul Gandhi News: Like Ayodhya, Congress will defeat BJP in Gujarat too: Rahul Gandhi

ਕਿਹਾ, ਅਯੁੱਧਿਆ ਤੋਂ ਹਾਰ ਜਾਣ ਦੇ ਡਰੋਂ ਮੋਦੀ ਨੇ ਉਥੋਂ ਚੋਣ ਨਹੀਂ ਲੜੀ

Rahul Gandhi News: Like Ayodhya, Congress will defeat BJP in Gujarat too: Rahul Gandhi : ਅਹਿਮਦਾਬਾਦ, 6 ਜੁਲਾਈ: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸੇ ਤਰ੍ਹਾਂ ਹਰਾਏਗੀ, ਜਿਸ ਤਰ੍ਹਾਂ ਉਸ ਨੇ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਅਯੁੱਧਿਆ ’ਚ ਭਾਜਪਾ ਨੂੰ ਹਰਾਇਆ ਸੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਹਿਮਦਾਬਾਦ ’ਚ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਟਿਪਣੀ ਕੀਤੀ। 

ਪੜ੍ਹੋ ਇਹ ਖ਼ਬਰ : African swine fever : ਕੇਰਲ 'ਚ ਅਫਰੀਕਨ ਸਵਾਈਨ ਫੀਬਰ ਲਈ ਅਲਰਟ ਜਾਰੀ! ਕਈ ਮਾਮਲੇ ਆਏ ਸਾਹਮਣੇ

ਉਨ੍ਹਾਂ ਕਿਹਾ, ‘‘ਉਨ੍ਹਾਂ (ਭਾਜਪਾ) ਨੇ ਸਾਨੂੰ ਧਮਕਾ ਕੇ ਅਤੇ ਸਾਡੇ ਦਫਤਰ ਨੂੰ ਨੁਕਸਾਨ ਪਹੁੰਚਾ ਕੇ ਚੁਨੌਤੀ ਦਿਤੀ। ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਅਸੀਂ ਮਿਲ ਕੇ ਉਨ੍ਹਾਂ ਦੀ ਸਰਕਾਰ ਨੂੰ ਉਸੇ ਤਰ੍ਹਾਂ ਤੋੜਾਂਗੇ ਜਿਵੇਂ ਉਨ੍ਹਾਂ ਨੇ ਸਾਡੇ ਦਫਤਰ ਨੂੰ ਨੁਕਸਾਨ ਪਹੁੰਚਾਇਆ ਸੀ। ਇਹ ਲਿਖ ਕੇ ਲੈ ਲਓ ਕਿ ਕਾਂਗਰਸ ਗੁਜਰਾਤ ’ਚ ਚੋਣਾਂ ਲੜੇਗੀ ਅਤੇ ਗੁਜਰਾਤ ’ਚ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਹਰਾਏਗੀ, ਜਿਵੇਂ ਕਿ ਅਸੀਂ ਅਯੁੱਧਿਆ ’ਚ ਕੀਤਾ ਸੀ।’’ ਉਨ੍ਹਾਂ ਕਿਹਾ, ‘‘ਕਾਂਗਰਸ ਗੁਜਰਾਤ ’ਚ ਜਿੱਤੇਗੀ ਅਤੇ ਸੂਬੇ ਤੋਂ ਇਕ ਨਵੀਂ ਸ਼ੁਰੂਆਤ ਕਰੇਗੀ।’’

ਪੜ੍ਹੋ ਪੂਰੀ ਖ਼ਬਰ : Sidhu Moosewala News : ਸਿੱਧੂ ਮੂਸੇਵਾਲਾ ਦੇ ਨਾਲ ਗੱਡੀ 'ਚ ਸਵਾਰ ਯਾਰ ਨਹੀਂ ਪਹੁੰਚ ਰਹੇ ਗਵਾਹੀਆਂ ਦੇਣ, ਹਮਲੇ ਵਾਲੇ ਦਿਨ ਸੀ ਨਾਲ ਮੌਜੂਦ

ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਪਾਲਦੀ ਇਲਾਕੇ ’ਚ ਰਾਜੀਵ ਗਾਂਧੀ ਭਵਨ ਦੇ ਬਾਹਰ ਕਾਂਗਰਸ ਅਤੇ ਭਾਜਪਾ ਮੈਂਬਰਾਂ ਵਿਚਾਲੇ ਝੜਪ ਹੋ ਗਈ ਸੀ, ਜਦੋਂ ਭਾਜਪਾ ਦੀ ਯੂਥ ਵਿੰਗ ਦੇ ਮੈਂਬਰ ਹਿੰਦੂਆਂ ਬਾਰੇ ਰਾਹੁਲ ਗਾਂਧੀ ਦੀ ਟਿਪਣੀ ਦਾ ਵਿਰੋਧ ਕਰਨ ਲਈ ਉੱਥੇ ਪਹੁੰਚੇ ਸਨ। ਰਾਹੁਲ ਗਾਂਧੀ ਨੇ ਇਸੇ ਘਟਨਾ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ। 

ਪੁਲਿਸ ਅਨੁਸਾਰ ਦੋਹਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਹੋਈ, ਜਿਸ ਵਿਚ ਇਕ ਸਹਾਇਕ ਪੁਲਿਸ ਕਮਿਸ਼ਨਰ ਸਮੇਤ ਪੰਜ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। 
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੇ ਭਾਸ਼ਣ ’ਚ ਉੱਤਰ ਪ੍ਰਦੇਸ਼ ਦੀ ਫੈਜ਼ਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੀ ਹਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਹਮਲਾ ਕੀਤਾ। ਅਯੁੱਧਿਆ ਸ਼ਹਿਰ ਵੀ ਇਸ ਲੋਕ ਸਭਾ ਹਲਕੇ ’ਚ ਸ਼ਾਮਲ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ, ‘‘ਅਯੁੱਧਿਆ ਦੇ ਲੋਕ ਉਦੋਂ ਗੁੱਸੇ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਮ ਮੰਦਰ ਦੇ ਉਦਘਾਟਨ ਲਈ ਇਕ ਵੀ ਸਥਾਨਕ ਵਿਅਕਤੀ ਨੂੰ ਸੱਦਾ ਨਹੀਂ ਦਿਤਾ ਗਿਆ।’’ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਸਰਵੇਖਣਕਾਰਾਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਹਾਰ ਜਾਣਗੇ ਅਤੇ ਉਨ੍ਹਾਂ ਦਾ ਸਿਆਸੀ ਕਰੀਅਰ ਖਤਮ ਹੋ ਜਾਵੇਗਾ।

​(For more Punjabi news apart from  Like Ayodhya, Congress will defeat BJP in Gujarat too: Rahul Gandhi, the father died., stay tuned to Rozana Spokesman

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement