Delhi News : ਪੰਜਾਬ ਦੇ ਟੈਕਸੀ ਡਰਾਈਵਰ ਨੇ ਆਪਣੇ ਹੀ ਦੋਸਤ ਦਾ ਗਲਾ ਘੁੱਟ ਕੇ ਕੀਤੀ ਹੱਤਿਆ 

By : BALJINDERK

Published : Jul 6, 2024, 7:54 pm IST
Updated : Jul 6, 2024, 7:54 pm IST
SHARE ARTICLE
murder
murder

Delhi News : ਪੰਜਾਬ ਤੋਂ ਸਵਾਰੀ ਲੈ ਕੇ ਗਏ ਦਿੱਲੀ, ਹੋਟਲ ’ਚ ਕਿਸੇ ਗੱਲ ਲੈ ਕੇ ਹੋਈ ਦੋਨਾਂ ’ਚ ਤਕਰਾਰ

Delhi News : ਪੰਜਾਬ ਦੇ ਇਕ ਟੈਕਸੀ ਡਰਾਈਵਰ ਨੇ ਦੱਖਣ-ਪੱਛਮੀ ਦਿੱਲੀ ਦੇ ਬਸੰਤ ਕੁੰਜ ਇਲਾਕੇ ’ਚ ਇਕ ਹੋਟਲ ਵਿਚ ਪੈਸੇ ਦੇ ਵਿਵਾਦ ਨੂੰ ਲੈ ਕੇ ਕਥਿਤ ਤੌਰ 'ਤੇ ਆਪਣੇ ਦੋਸਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਅੱਜ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਰੂਪ ਨਗਰ ਜ਼ਿਲ੍ਹੇ ਦੇ ਵਸਨੀਕ ਮਨਦੀਪ ਸਿੰਘ (32) ਨੂੰ ਸ਼ੁੱਕਰਵਾਰ ਰਾਤ ਨੂੰ ਦਿੱਲੀ ਦੇ ਕਰੋਲ ਬਾਗ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੀੜਤ ਦੀ ਕਾਰ, ਪਰਸ ਅਤੇ ਕੱਪੜੇ ਉਸ ਕੋਲੋਂ ਬਰਾਮਦ ਕੀਤੇ ਗਏ ਸਨ।

ਇਹ ਵੀ ਪੜੋ:Shambhu Border News : 5 ਮਹੀਨੇ ਤੋਂ ਬੰਦ ਪਏ ਸ਼ੰਭੂ ਬਾਰਡਰ ਦਾ ਮਾਮਲਾ ਹਾਈਕੋਰਟ ਪਹੁੰਚਿਆ

ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣੀ-ਪੱਛਮੀ) ਰੋਹਿਤ ਮੀਨਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੋਹਿਤ (28) ਵਜੋਂ ਹੋਈ ਹੈ ਅਤੇ ਵੀਰਵਾਰ ਨੂੰ ਹੋਟਲ ਸਟਾਫ਼ ਨੂੰ ਉਸ ਦੀ ਲਾਸ਼ ਕਮਰੇ ਦੇ ਬਾਥਰੂਮ ਵਿੱਚੋਂ ਮਿਲੀ ਸੀ। ਡੀਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਟਲ ਸਟਾਫ਼ ਨੇ ਪੁਲਿਸ ਨੂੰ ਦੱਸਿਆ ਕਿ ਰੋਹਿਤ ਅਤੇ ਮਨਦੀਪ 4 ਜੁਲਾਈ ਨੂੰ ਕਰੀਬ 1:30 ਵਜੇ ਕਾਰ ਰਾਹੀਂ ਆਪਣੇ ਹੋਟਲ ਪਹੁੰਚੇ ਸਨ ਅਤੇ ਮਨਦੀਪ ਕਰੀਬ 3:20 ਵਜੇ ਹੋਟਲ ਤੋਂ ਚਲਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅਗਲੀ ਸਵੇਰ ਜਦੋਂ ਹੋਟਲ ਦਾ ਕਰਮਚਾਰੀ ਕਮਰੇ 'ਚ ਗਿਆ ਤਾਂ ਉਨ੍ਹਾਂ ਨੂੰ ਰੋਹਿਤ ਦੀ ਲਾਸ਼ ਬਾਥਰੂਮ 'ਚ ਪਈ ਮਿਲੀ।
ਡੀਸੀਪੀ ਨੇ ਕਿਹਾ ਕਿ ਮਾਮਲੇ ਦੇ ਮੁੱਖ ਸ਼ੱਕੀ ਮਨਦੀਪ ਨੂੰ ਲੱਭਣ ਲਈ ਇੱਕ ਟੀਮ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਤਕਨੀਕੀ ਆਧਾਰ 'ਤੇ ਟੀਮ ਨੇ ਚੰਡੀਗੜ੍ਹ 'ਚ ਵੀ ਛਾਪੇਮਾਰੀ ਕੀਤੀ ਅਤੇ ਦੋਸ਼ੀ ਦੇ ਪਾਸਪੋਰਟ ਧਾਰਕ ਹੋਣ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ।

ਇਹ ਵੀ ਪੜੋ:Surat News : ਸੂਰਤ 'ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ, ਬਚਾਅ ਕਾਰਜ ਜਾਰੀ  

ਇਸ ਮੌਕੇ ਡੀਸੀਪੀ ਨੇ ਦੱਸਿਆ ਕਿ ਰੋਹਿਤ ਅਤੇ ਮਨਦੀਪ ਪੰਜਾਬ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਯਾਤਰੀ ਨੂੰ ਉਤਾਰਨ ਲਈ ਇੱਥੇ ਪਹੁੰਚੇ ਸੀ। ਉਨ੍ਹਾਂ ਦੱਸਿਆ ਕਿ ਉਹ ਥੱਕੇ ਹੋਏ ਸੀ ਇਸ ਲਈ ਉਹ ਇੱਥੇ ਇੱਕ ਹੋਟਲ ’ਚ ਰਾਤ ਕੱਟਣ ਦਾ ਫੈਸਲਾ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਇਥੇ ਰੁਕਣ ਤੋਂ ਬਾਅਦ ਰੋਹਿਤ ਅਤੇ ਮਨਦੀਪ ਵਿਚਕਾਰ ਬਹਿਸ ਹੋ ਗਈ। ਉਨ੍ਹਾਂ ਦੱਸਿਆ ਕਿ ਤਕਰਾਰ ਤੋਂ ਬਾਅਦ ਮਨਦੀਪ ਨੇ ਬਾਥਰੂਮ ’ਚ ਰੋਹਿਤ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਕਾਰ, ਪਰਸ ਅਤੇ ਕੱਪੜੇ ਲੈ ਕੇ ਭੱਜ ਗਿਆ।

ਇਸ ਸਬੰਧੀ ਡੀਸੀਪੀ ਨੇ ਦੱਸਿਆ ਕਿ ਮਨਦੀਪ ਨੇ ਰੋਹਿਤ ਦੇ ਏਟੀਐਮ ਕਾਰਡ ’ਚੋਂ ਕੁਝ ਪੈਸੇ ਕਢਵਾਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

(For more news apart from Taxi driver of Punjab strangled his own friend to death News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement