
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਗੁੜਗਾਓਂ ਨੂੰ ਦੇਸ਼ ਦਾ ਸਭ ਤੋਂ ਪ੍ਰਦੂਸ਼ਤ ਐਲਾਨ ਕੀਤਾ ਹੈ। ਜਿਨ੍ਹਾਂ 62 ਸ਼ਹਿਰਾਂ ਵਿਚ ਹਵਾ ਦੀ ਗੁਣਵਤਾ ਦੀ ਜਾਂਚ...
ਗੁੜਗਾਓਂ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਗੁੜਗਾਓਂ ਨੂੰ ਦੇਸ਼ ਦਾ ਸਭ ਤੋਂ ਪ੍ਰਦੂਸ਼ਤ ਐਲਾਨ ਕੀਤਾ ਹੈ। ਜਿਨ੍ਹਾਂ 62 ਸ਼ਹਿਰਾਂ ਵਿਚ ਹਵਾ ਦੀ ਗੁਣਵਤਾ ਦੀ ਜਾਂਚ ਕੀਤੀ ਗਈ, ਉਨ੍ਹਾਂ ਵਿਚੋਂ ਸਭ ਤੋਂ ਬੁਰੀ ਸਥਿਤੀ ਗੁੜਗਾਓਂ ਦੀ ਦੇਖਣ ਨੂੰ ਮਿਲੀ ਹੈ। ਇੱਥੋਂ ਦਾ ਏਅਰ ਕੁਆਲਟੀ ਇੰਡੈਕਸ ਐਤਵਾਰ ਨੂੰ 321 ਮਾਪਿਆ ਗਿਆ ਜੋ ਬਹੁਤ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ। ਦਿੱਲੀ-ਐਨਸੀਆਰ ਦੇ ਹੋਰ ਮੁੱਖ ਸ਼ਹਿਰਾਂ, ਦਿੱਲੀ, ਫ਼ਰੀਦਾਬਾਦ, ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਵੀ ਹਵਾ ਦੀ ਗੁਣਵਤਾ ਖ਼ਰਾਬ ਦਰਜ ਕੀਤੀ ਗਈ।
Gurgaon Indias Most Pollutedਇਕ ਪਾਸੇ ਜਿੱਥੇ ਅਧਿਕਾਰੀਆਂ ਨੇ ਗੁੜਗਾਓਂ ਦੀ ਹਵਾ ਪ੍ਰਦੂਸ਼ਤ ਹੋਣ ਦੇ ਪਿੱਛੇ ਅਰਬ ਪ੍ਰਾਇਦੀਪ ਤੋਂ ਉਠੇ ਡਸਟ ਸਟ੍ਰਾਮ ਨੂੰ ਜਿੰਮੇਵਾਰ ਦਸਿਆ ਹੈ। ਉਥੇ ਵਾਤਾਵਰਣ ਮਾਹਰਾਂ ਨੇ ਜਿੰਮੇਵਾਰ ਏਜੰਸੀਆਂ 'ਤੇ ਹੁਣ ਤਕ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦਾ ਨਵੀਨੀਕਰਨ ਨਾ ਕਰਨ ਦਾ ਦੋਸ਼ ਲਗਾਇਆ ਹੈ। ਹਰਿਆਣਾ ਸਟੇਟ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਰਬ ਪ੍ਰਾਇਦੀਪ ਵਿਚ ਉਠੇ ਡਸਟ ਸਟ੍ਰਾਮ ਨਾਲ ਦਿੱਲੀ-ਐਨਸੀਆਰ ਵਿਚ ਵੀਰਵਾਰ ਤੋਂ ਹੀ ਹਵਾ ਵਿਚ ਧੂੜ ਦੇ ਕਣ ਵਧ ਗਏ ਹਨ।
Gurgaon Indias Most Polluted ਡਸਟ ਸਟ੍ਰਾਮ 27 ਜੁਲਾਈ ਨੂੰ ਓਮਾਨ ਵਿਚ ਸ਼ੁਰੁ ਹੋਇਆ ਸੀ। ਅਗਲੇ ਕੁੱਝ ਦਿਲਾਂ ਵਿਚ ਇਸ ਨੇ ਅਰਬ ਸਾਗਰ ਵਿਚ ਪ੍ਰਵੇਸ਼ ਕੀਤਾ। ਹੁਣ ਇਹ ਧੂੜ ਦੇ ਕਣ ਪੱਛਮੀ ਭਾਰਤ ਅਤੇ ਦਿੱਲੀ-ਐਨਸੀਆਰ ਵਿਚ ਆ ਚੁੱਕੇ ਹਨ। ਸੀਪੀਸੀਬੀ ਦੇ ਏਅਰ ਲੈਬ ਡਿਵੀਜ਼ਨ ਦੇ ਸਾਬਕਾ ਮੁਖੀ ਦੀਪਾਂਕਰ ਸਾਹਾ ਨੇ ਦਸਿਆ ਕਿ ਗੁੜਗਾਓਂ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ ਕਿਉਂਕਿ ਇਹ ਦਿੱਲੀ ਦੇ ਪੱਛਮ ਵਿਚ ਸਥਿਤ ਹੈ ਅਤੇ ਧੂੜ ਦੇ ਕਣ ਉਤਰ ਪੱਛਮ ਦਿਸ਼ਾ ਤੋਂ ਆ ਰਹੇ ਹਨ।
Gurgaon Indias Most Pollutedਦਿੱਲੀ ਅਤੇ ਐਨਸੀਆਰ ਵਿਚ ਨਮੀ ਦਾ ਪੱਧਰ ਕਾਫ਼ੀ ਉਚਾ ਹੈ, ਇਸ ਲਈ ਪਾਰਟੀਕੁਲੇਟ ਮੈਟਰ ਹਵਾ ਦੀ ਨਮੀ ਵਿਚ ਚਿਪਕ ਜਾਂਦੇ ਹਨ। ਜਦੋਂ ਤਕ ਤੇਜ਼ ਹਵਾ ਅਤੇ ਬਾਰਿਸ਼ ਨਹੀਂ ਹੁੰਦੀ, ਪੂਰੇ ਖੇਤਰ ਵਿਚ ਇਹੀ ਸਥਿਤੀ ਬਣੀ ਰਹਿ ਸਕਦੀ ਹੈ। ਹਾਲਾਂਕਿ ਅਸੀਂ ਪ੍ਰਦੂਸ਼ਣ ਦੇ ਲਈ ਜਿੰਮੇਵਾਰ ਸਥਾਨਕ ਕਾਰਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।