
ਦਿੱਲੀ ਵਿਚ ਪ੍ਰਦੂਸ਼ਣ ਦੇ ਚਲਦੇ ਸਾਰੇ ਨਿਰਮਾਣ ਕਾਰਜਾਂ 'ਤੇ ਰੋਕ ਲਗਾ ਦਿਤੀ ਗਈ ਹੈ। ਇਹ ਰੋਕ ਹਾਲਾਤ ਆਮ ਹੋਣ ਤਕ ਲੱਗੀ ਰਹੇਗੀ। ਇਹ ...
ਨਵੀਂ ਦਿੱਲੀ : ਦਿੱਲੀ ਵਿਚ ਪ੍ਰਦੂਸ਼ਣ ਦੇ ਚਲਦੇ ਸਾਰੇ ਨਿਰਮਾਣ ਕਾਰਜਾਂ 'ਤੇ ਰੋਕ ਲਗਾ ਦਿਤੀ ਗਈ ਹੈ। ਇਹ ਰੋਕ ਹਾਲਾਤ ਆਮ ਹੋਣ ਤਕ ਲੱਗੀ ਰਹੇਗੀ। ਇਹ ਆਦੇਸ਼ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਹੈ। ਪ੍ਰਦੂਸ਼ਣ ਦਾ ਪੱਧਰ ਵਧਣ ਦੇ ਕਾਰਨ ਇਹ ਰੋਕ ਲੱਗੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਟੋਨ ਕਰੱਸ਼ਰ ਦੇ ਕੰਮ 'ਤੇ ਵੀ ਤੁਰਤ ਰੋਕ ਲਗਾ ਦਿਤੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਫਾਇਰ ਬ੍ਰਿਗੇਡ ਨਾਲ ਪਾਣੀ ਦਾ ਛਿੜਕਾਅ ਹੋਵੇਗਾ ਅਤੇ ਮਸ਼ੀਨਾਂ ਨਾਲ ਦਿੱਲੀ ਦੀਆਂ ਸੜਕਾਂ ਦੀ ਸਫ਼ਾਈ ਹੋਵੇਗੀ।
construction work in delhiਨੀਤੀ ਕਮਿਸ਼ਨ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੈਂ ਦਿੱਲੀ ਦੇ ਮੁੱਖ ਮੰਤਰੀ ਅਤੇ ਵਾਤਾਵਰਣ ਮੰਤਰੀ ਡਾਕਟਰ ਹਰਸ਼ਵਰਧਨ ਦੇ ਨਾਲ ਵਿਸ਼ੇਸ਼ ਮੀਟਿੰਗ ਬੁਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਦਿੱਲੀ ਨੂੰ ਅਗਲੇ ਸਾਲ ਹਵਾ ਅਤੇ ਜਲ ਪ੍ਰਦੂਸ਼ਣ ਮੁਕਤ ਕਰਨ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵੀਰਵਾਰ ਨੂੰ ਧੂੜ ਦਾ ਗੁ਼ਬਾਰ ਛਾਇਆ ਰਿਹਾ ਅਤੇ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਅਨੁਮਾਨ ਜ਼ਾਹਿਰ ਕੀਤਾ ਕਿ ਅਗਲੇ ਤਿੰਨ ਦਿਨ ਤਕ ਇਹ ਧੁੰਦ ਛਾਈ ਰਹਿ ਸਕਦੀ ਹੈ।
pollution delhiਮੰਤਰਾਲਾ ਅਨੁਸਾਰ ਦਿੱਲੀ ਦੇ ਉਪਰ ਛਾਈ ਧੂੜ ਭਰੀ ਧੁੰਦ ਲਈ ਰਾਜਸਥਾਨ ਵਿਚ ਆਈ ਧੂੜ ਭਰੀ ਹਨ੍ਹੇਰੀ ਮੁੱਖ ਵਜ੍ਹਾ ਹੈ। ਇੱਥੇ ਵੀਰਵਾਰ ਨੂੰ ਹਵਾ ਦੀ ਗੁਣਵਤਾ ਗੰਭੀਰ ਪੱਧਰ ਤੋਂ ਹੇਠਾਂ ਚਲੀ ਗਈ। ਮੰਤਰਾਲੇ ਵਲੋਂ ਜਾਰੀ ਅਧਿਕਾਰਕ ਬਿਆਨ ਵਿਚ ਅਗਲੇ ਤਿੰਨ ਦਿਨਾਂ ਤਕ ਦਿੱਲੀ ਵਿਚ ਇਹ ਸਥਿਤੀ ਬਰਕਰਾਰ ਰਹਿਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਮੰਤਰਾਲਾ ਨੇ ਇਨ੍ਹੀਂ ਦਿਨੀਂ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਣ ਨੂੰ ਅਸੁਭਾਵਿਕ ਦਸਦੇ ਹੋਏ ਕਿਹਾ ਕਿ ਇਸ ਦੀ ਮੁੱਖ ਵਜ੍ਹਾ ਰਾਜਸਥਾਨ ਵਿਚ ਆਉਣ ਵਾਲੀ ਧੂੜ ਭਰੀ ਹਨ੍ਹੇਰੀ ਹੈ।
pollution control boardਹਨ੍ਹੇਰੀ ਕਾਰਨ ਦਿੱਲੀ ਐਨਸੀਆਰ ਖੇਤਰ ਵਿਚ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਨ ਦੀ ਵਜ੍ਹਾ ਨਾਲ ਹਵਾ ਵਿਚ ਮਿਲੇ ਧੂੜ ਕਣ ਜ਼ਮੀਨ ਤੋਂ ਕੁੱਝ ਉਚਾਈ 'ਤੇ ਜਮ੍ਹਾਂ ਹੋ ਜਾਂਦੇ ਹਨ। ਮੌਸਮ ਮਾਹਿਰਾਂ ਦੀ ਰਾਇ ਵਿਚ ਇਨ੍ਹਾਂ ਦਿਨਾਂ ਵਿਚ ਭਿਆਨਕ ਗਰਮੀ ਨਾਲ ਜੂਝ ਰਹੇ ਰਾਜਸਥਾਨ ਵਿਚ ਤਾਪਮਾਨ ਵਧਣ ਦੇ ਵਿਚਕਾਰ ਪੱਛਮੀ ਦਬਾਅ ਦੇ ਕਾਰਨ ਤੇਜ਼ ਹਵਾਵਾਂ ਦੇ ਕਾਰਨ ਧੂੜ ਭਰੀ ਹਨ੍ਹੇਰੀ ਦਾ ਅਸਰ ਦਿੱਲੀ ਐਨਸੀਆਰ ਖੇਤਰ ਵਿਚ ਧੂੜ ਕਣਾਂ ਦੇ ਵਾਯੂ ਮੰਡਲ ਵਿਚ ਸ਼ਾਮਲ ਹੋਣ ਦੇ ਰੂਪ ਵਿਚ ਦਿਸਦਾ ਹੈ।
pollution delhiਇਸ ਸਾਲ ਵੀ ਦਸ ਤੋਂ 12 ਜੂਨ ਦੇ ਵਿਚਕਾਰ ਰਾਜਸਥਾਨ ਦੀ ਧੂੜ ਭਰੀ ਹਨ੍ਹੇਰੀ ਦਾ ਰੁਖ਼ ਦਿੱਲੀ ਵੱਲ ਰਿਹਾ, ਜਿਸ ਦੀ ਵਜ੍ਹਾ ਨਾਲ ਇਹ ਸਥਿਤੀ ਪੈਦਾ ਹੋਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਹਵਾਲੇ ਨਾਲ ਮੰਤਰਾਲਾ ਨੇ ਦਿੱਲੀ ਐਨਸੀਆਰ ਖੇਤਰ ਵਿਚ ਅਗਲੇ ਤਿੰਨ ਦਿਨ ਧੂੜ ਦਾ ਗੁਬਾਰ ਬਰਕਰਾਰ ਰਹਿਣ ਦੀ ਭਵਿੱਖਬਾਣੀ ਜ਼ਾਹਿਰ ਕੀਤਾ ਹੈ।
pollution in delhiਇਸ ਦੇ ਮੱਦੇਨਜ਼ਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਇਕਾਈ ਦੇ ਜ਼ਰੀਏ ਸਥਾਨਕ ਇਕਾਈਆਂ ਅਤੇ ਨਿਰਮਾਣ ਖੇਤਰ ਨਾਲ ਜੁੜੀਆਂ ਏਜੰਸੀਆਂ ਨੂੰ ਲਗਾਤਾਰ ਪਾਣੀ ਦਾ ਛਿੜਕਾਅ ਕਰਨ ਲਈ ਆਖਿਆ ਹੈ, ਜਿਸ ਨਾਲ ਧੂੜ ਨੂੰ ਉਡਣ ਤੋਂ ਰੋਕਿਆ ਜਾ ਸਕੇ।