ਪ੍ਰਧਾਨ ਮੰਤਰੀ ਜੀ ਸਾਨੂੰ ਕਸ਼ਮੀਰ ਵਿਚ ਸਾਡੇ ਪਰਵਾਰ ਨਾਲ ਸੰਪਰਕ ਕਰਨ ਦਿਓ
Published : Aug 6, 2019, 5:47 pm IST
Updated : Aug 6, 2019, 5:47 pm IST
SHARE ARTICLE
Kashmiris worry for family no contact to jammu kashmir
Kashmiris worry for family no contact to jammu kashmir

ਕਸ਼ਮੀਰ ਵਿਚ ਭਾਰੀ ਮਾਤਰਾ ਵਿਚ ਸੁਰੱਖਿਆਬਲਾਂ ਨੂੰ ਤੈਨਾਤ ਕਰ ਦਿੱਤਾ।

ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਪਹਿਲਾਂ ਸਰਕਾਰ ਨੇ ਅਮਰਨਾਥ ਯਾਤਰੀਆਂ ਨੂੰ ਤੁਰੰਤ ਵਾਪਸ ਆਉਣ ਦਾ ਆਦੇਸ਼ ਜਾਰੀ ਕੀਤਾ। ਸੈਲਾਨੀਆਂ ਨੂੰ ਵਾਪਸ ਜਾਣ ਲਈ ਵੀ ਕਿਹਾ ਗਿਆ ਸੀ। ਫਿਰ ਕਸ਼ਮੀਰ ਵਿਚ ਭਾਰੀ ਮਾਤਰਾ ਵਿਚ ਸੁਰੱਖਿਆਬਲਾਂ ਨੂੰ ਤੈਨਾਤ ਕਰ ਦਿੱਤਾ। ਬਾਅਦ ਵਿਚ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਰਫਿਊ ਲਗਾ ਦਿੱਤਾ ਅਤੇ ਇੰਟਰਨੈਟ ਅਤੇ ਮੋਬਾਇਲ ਕਨੈਕਟਿਵਿਟੀ ਵੀ ਬੰਦ ਕਰ ਦਿੱਤੀ।



 

ਜਦੋਂ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ 370 ਨੂੰ ਹਟਾਉਣ ਲਈ ਰਾਜ ਸਭਾ ਵਿਚ ਪ੍ਰਸਤਾਵ ਪੇਸ਼ ਕੀਤਾ ਹੈ। ਉਦੋਂ ਤੋਂ ਜੰਮੂ ਕਸ਼ਮੀਰ ਦਾ ਬਾਕੀ ਦੀ ਦੁਨੀਆ ਨਾਲੋਂ ਸਬੰਧ ਟੁੱਟ ਗਿਆ ਹੈ। ਅਮਿਤ ਸ਼ਾਹ ਲਿਖਦੇ ਹਨ ਕਿ ਉਹ ਕਸ਼ਮੀਰ ਵਿਚ ਮੌਜੂਦ ਅਪਣੇ ਪਰਵਾਰਨ ਨਾਲ ਗੱਲ ਨਹੀਂ ਕਰ ਸਕੇ। ਹਰ ਕਿਸੇ ਦੀ ਕਸ਼ਮੀਰ ਨੂੰ ਲੈ ਕੇ ਚਿੰਤਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ।



 

ਪੀਐਮ ਨੂੰ ਅਪੀਲ ਹੈ ਕਿ ਉਹ ਸੁਨਿਸ਼ਚਿਤ ਕਰਨ ਕਿ ਉਹ ਪਰਵਾਰ ਨਾਲ ਸੰਪਰਕ ਕਰ ਸਕਣ। ਇਕ ਯੂਜ਼ਰ ਲਿਖਦੇ ਹਨ ਕਿ ਉਹ ਕਸ਼ਮੀਰ ਤੋਂ ਹੈ। ਹੁਣ ਰਾਜਸਥਾਨ ਵਿਚ ਹੈ। ਅਪਣੇ ਪਰਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੋਈ ਸੰਪਰਕ ਨਹੀਂ ਹੋ ਰਿਹਾ ਕਿ ਉਹ ਠੀਕ ਹੈ ਜਾਂ ਨਹੀਂ। ਮਿਰਜਾ ਵਹੀਦ ਲਿਖਦੇ ਹਨ ਕਿ ਲਗਾਤਾਰ ਦੂਜਾ ਦਿਨ ਹੈ ਕਿ ਕਸ਼ਮੀਰ ਵਿਚ ਕਿਸੇ ਤੋਂ ਕੋਈ ਸੰਪਰਕ ਨਹੀਂ ਹੋ ਰਿਹਾ। ਪੂਰੀ ਤਰ੍ਹਾ ਸਨਾਟਾ ਹੈ।



 

ਦਸ ਦਈਏ ਕਿ ਅੱਜ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਵੀ ਕਿਹਾ ਕਿ ਉਸ ਦਾ ਜੰਮੂ ਵਿਚ ਅਪਣੇ ਭਰਾ ਨਾਲ ਸੰਪਰਕ ਨਹੀਂ ਹੋ ਰਿਹਾ। ਆਜ਼ਾਦ ਮੁਤਾਬਕ ਸਰਕਾਰ ਅਤੇ ਮੈਨਸਟ੍ਰੀਮ ਮੀਡੀਆ ਦਿਖਾ ਰਹੀ ਹੈ ਕਿ ਕਸ਼ਮੀਰ ਵਿਚ ਸ਼ਾਂਤੀ ਹੈ ਪਰ ਹਕੀਕਤ ਇਹ ਹੈ ਕਿ ਕਸ਼ਮੀਰ ਦੇ 22 ਵਿਚੋਂ 20 ਜ਼ਿਲ੍ਹਿਆਂ ਵਿਚ ਕਰਫਿਊ ਹੈ, ਮੋਬਾਇਲ, ਟੈਲੀਫੋਨ, ਇੰਟਰਨੈਟ, ਸੱਭ ਬੰਦ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement