
ਲੋਕ ਸਭਾ ਵਿਚ ਜੰਮੂ-ਕਸ਼ਮੀਰ ‘ਤੇ ਕਾਂਗਰਸ ਆਗੂ ਅਧੀਰ ਚੌਧਰੀ ਦੇ ਬਿਆਨ ਨਾਲ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘਿਰ ਗਈ।
ਨਵੀਂ ਦਿੱਲੀ: ਲੋਕ ਸਭਾ ਵਿਚ ਜੰਮੂ-ਕਸ਼ਮੀਰ ‘ਤੇ ਕਾਂਗਰਸ ਆਗੂ ਅਧੀਰ ਚੌਧਰੀ ਦੇ ਬਿਆਨ ਨਾਲ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘਿਰ ਗਈ। ਲੋਕ ਸਭਾ ਵਿਚ ਧਾਰਾ 370 ਨੂੰ ਹਟਾਉਣ ਦਾ ਵਿਰੋਧ ਕਰਦੇ ਹੋਏ ਲੋਕ ਸਭਾ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਇਸ ਹੱਦ ਤੱਕ ਅੱਗੇ ਨਿਕਲ ਗਏ ਕਿ ਖੁਦ ਸੋਨੀਆ ਗਾਂਧੀ ਬੇਚੈਨ ਨਜ਼ਰ ਆਉਣ ਲੱਗੀ।
Artical 370
ਅਧੀਰ ਰੰਜਨ ਚੌਧਰੀ ਨੇ ਗ੍ਰਹਿ ਮੰਤਰੀ ਤੋਂ ਇਹ ਸਵਾਲ ਪੁੱਛ ਲਿਆ ਕਿ ਜਿਸ ਕਸ਼ਮੀਰ ਨੂੰ ਲੈ ਕੇ ਸ਼ਿਮਲਾ ਸਮਝੌਤਾ ਅਤੇ ਲਾਹੌਰ ਡਿਕਲੇਰੇਸ਼ਨ ਹੋਇਆ ਹੈ ਅਤੇ ਜਿਸ ਕਸ਼ਮੀਰ ਨੂੰ ਲੈ ਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੂੰ ਕਿਹਾ ਕਿ ਕਸ਼ਮੀਰ ਦੁਵੱਲਾ ਮੁੱਦਾ ਹੈ ਤਾਂ ਅਜਿਹੇ ਵਿਚ ਇਹ ਇਕਪੱਖੀ ਕਿਵੇਂ ਹੋ ਗਿਆ।
Sonia Gandhi
ਉਹਨਾਂ ਕਿਹਾ ਕਿ ਸਰਕਾਰ ਨੇ ਸਾਰੇ ਨਿਯਮਾਂ ਦਾ ਉਲੰਘਣ ਕਰ ਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਹਨ। ਉਹਨਾਂ ਦੇ ਇਸ ਬਿਆਨ ‘ਤੇ ਸੱਤਾਧਾਰੀ ਧਿਰ ਨੇ ਵਿਰੋਧ ਪ੍ਰਗਟਾਇਆ। ਬਾਅਦ ਵਿਚ ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਸਨ ਅਤੇ ਉਹਨਾਂ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ। ਉਹਨਾਂ ਕਿਹਾ ਕਿ ਇਸੇ ਸੰਸਦ ਵਿਚ 1994 ਵਿਚ ਲੋਕ ਸਭਾ ਅਤੇ ਰਾਜ ਸਭਾ ਨੇ ਆਮ ਸਹਿਮਤੀ ਨਾਲ ਇਹ ਪ੍ਰਸਤਾਵ ਪੇਸ਼ ਕੀਤਾ ਸੀ ਕਿ ਪੀਓਕੇ ਨੂੰ ਵੀ ਭਾਰਤ ਵਿਚ ਸ਼ਾਮਲ ਕੀਤਾ ਜਾਵੇਗਾ ਤਾਂ ਹੁਣ ਪੀਓਕੇ ਦਾ ਕੀ ਸਟੇਟਸ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।