
ਉਮੀਦ ਜਤਾਈ ਜਾ ਰਹੀ ਹੈ ਕਿ ਇਸ ਕਦਮ ਨਾਲ ਵਪਾਰ ਦੇ ਮੋਰਚੇ 'ਤੇ ਦੁਨੀਆ ਦੀਆਂ ਦੋ ਵੱਡੀਆਂ ਅਰਥ ਵਿਵਸਥਾਵਾਂ ਦੀ ਟੱਕਰ ਹੋ ਸਕਦੀ ਹੈ।
ਵਾਸ਼ਿੰਗਟਨ: ਅਮਰੀਕਾ ਨੇ ਅਧਿਕਾਰਤ ਤੌਰ 'ਤੇ ਚੀਨ ਨੂੰ ਕਰੰਸੀ ਹੇਰਾਫੇਰੀਕਾਰ (ਕਰੰਸੀ ਹੇਰਾਫੇਟਰ) ਐਲਾਨ ਦਿੱਤਾ ਹੈ। ਯੂਨਾਈਟਿਡ ਸਟੇਟਸ ਨੇ ਚੀਨ 'ਤੇ ਯੁਆਨ ਨੂੰ ਵਪਾਰ ਵਿਚ "ਅਣਉਚਿਤ ਮੁਕਾਬਲੇਬਾਜ਼ੀ" ਲੈਣ ਲਈ ਇਸਤੇਮਾਲ ਕਰਨ ਦਾ ਦੋਸ਼ ਲਾਇਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਕਦਮ ਨਾਲ ਵਪਾਰ ਦੇ ਮੋਰਚੇ 'ਤੇ ਦੁਨੀਆ ਦੀਆਂ ਦੋ ਵੱਡੀਆਂ ਅਰਥ ਵਿਵਸਥਾਵਾਂ ਦੀ ਟੱਕਰ ਹੋ ਸਕਦੀ ਹੈ।
Money
ਸਯੁੰਕਤ ਰਾਜ ਨੇ ਚੀਨ ਨੂੰ ਆਪਣੇ ਕਰੰਸੀ ਯੁਆਨ ਨੂੰ ਸੱਤ ਡਾਲਰ ਦੇ ਪੱਧਰ ਤੋਂ ਘੱਟ ਰੱਖਣ ਦੀ ਆਗਿਆ ਦੇਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਅਮਰੀਕੀ ਵਿੱਤ ਵਿਭਾਗ ਨੇ ਇਸ ਘੋਸ਼ਣਾ ਵਿਚ ਕਿਹਾ ਵਿੱਤ ਮੰਤਰੀ ਸਟੀਵਨ ਨਿਉਚਿਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਦਾਇਤ 'ਤੇ ਚੀਨ ਨੂੰ ਇਕ ਮੁਦਰਾ-ਛੇੜਛਾੜ ਕਰਨ ਵਾਲਾ ਦੇਸ਼ ਨਿਰਧਾਰਿਤ ਕੀਤਾ।
ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਫ਼ੈਸਲੇ ਤੋਂ ਬਾਅਦ ਨਿਉਚਿਨ ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਸੰਪਰਕ ਕਰਨਗੇ ਤਾਂ ਕਿ ਚੀਨ ਵੱਲੋਂ ਅਣਉਚਿਤ ਮੁਕਾਬਲੇਬਾਜ਼ੀ ਨੂੰ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਟਵੀਟ ਵਿਚ ਕਿਹਾ ਸੀ ਚੀਨ ਅਣਉਚਿਤ ਵਪਾਰਕ ਗਤੀਵਿਧੀਆਂ ਅਤੇ ਮੁਦਰਾ ਨਿਯਮ ਦੀਆਂ ਦਰਾਂ ਵਿਚ ਹੇਰਾਫੇਰੀ ਕਰ ਕੇ ਅਮਰੀਕਾ ਤੋਂ ਅਰਬਾਂ ਡਾਲਰ ਲੈ ਰਿਹਾ ਹੈ।
Money
ਇਹ ਇਸ ਨੂੰ ਅੱਗੇ ਜਾਰੀ ਰੱਖਣ ਦਾ ਇਰਾਦਾ ਰੱਖਦਾ ਹੈ। ਇਹ ਇਕਪਾਸੜ ਹੈ, ਇਸ ਨੂੰ ਕਈ ਸਾਲ ਪਹਿਲਾਂ ਬੰਦ ਹੋ ਜਾਣਾ ਚਾਹੀਦਾ ਸੀ। ਵਿਤ ਵਿਭਾਗ ਨੇ ਪੀਪੁਲਸ ਬੈਂਕ ਆਫ ਚਾਈਨਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਆਰੋਪ ਲਗਾਇਆ ਹੈ ਕਿ ਪੀਬੀਓਸੀ ਨੇ ਸਵੀਕਾਰ ਕੀਤਾ ਹੈ ਕਿ ਉਸ ਨੂੰ ਅਪਣੀ ਮੁਦਰਾ ਵਿਚ ਹੇਰਫੇਰ ਕਰਨ ਦਾ ਵਿਆਪਕ ਅਨੁਭਵ ਹੈ ਅਤੇ ਉਹ ਅਜਿਹਾ ਕਰਨ ਲਈ ਤਿਆਰ ਰਹਿੰਦੇ ਹਨ।
ਟਰੰਪ ਨੇ ਸਾਲ 2016 ਵਿਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਚੀਨ ਨੂੰ ਇੱਕ ਕਰੰਸੀ-ਛੇੜਛਾੜ ਵਾਲਾ ਦੇਸ਼ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਵਿੱਤ ਮੰਤਰਾਲੇ ਨੇ ਇਹ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਚੀਨ ਨੂੰ ਨਿਗਰਾਨੀ ਸੂਚੀ ਵਿਚ ਸ਼ਾਮਲ ਕਰ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।