
ਪੱਛਮੀ ਬੰਗਾਲ ਵਿਚ ਸੀਪੀਆਈ ਦੇ ਸੀਨੀਅਰ ਨੇਤਾ ਸ਼ਿਆਮਲ ਚੱਕਰਵਰਤੀ ਦੀ 76 ਸਾਲ ਦੀ ਉਮਰ ਵਿਚ ਮੌਤ ਹੋ ਗਈ।
ਕੋਲਕਾਤਾ: ਪੱਛਮੀ ਬੰਗਾਲ ਵਿਚ ਸੀਪੀਆਈ ਦੇ ਸੀਨੀਅਰ ਨੇਤਾ ਸ਼ਿਆਮਲ ਚੱਕਰਵਰਤੀ ਦੀ 76 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਹਨਾਂ ਨੂੰ 30 ਜੁਲਾਈ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਟਰੇਡ ਯੂਨੀਅਨ ਦੇ ਮਸ਼ਹੂਰ ਨੇਤਾ ਦੇ ਦੇਹਾਂਤ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਹਨਾਂ ਦੀ ਪਾਰਟੀ ਨੇ ਦੁੱਖ ਪ੍ਰਗਟਾਇਆ ਹੈ।
Tweet
ਸੀਐਮ ਨੇ ਟਵੀਟ ਕਰ ਕੇ ਕਿਹਾ, ‘ਸਾਬਕਾ ਨੇਤਾ, ਸਾਬਕਾ ਸੰਸਦ ਮੈਂਬਰ ਅਤੇ ਬੰਗਾਲ ਦੇ ਸਾਬਕਾ ਮੰਤਰੀ ਸ਼ਿਆਮਲ ਚੱਕਰਵਰਤੀ ਦੀ ਮੌਤ ਤੋਂ ਦੁਖੀ ਹਾਂ’। ਇਸ ਦੌਰਾਨ ਸੀਪੀਆਈ ਨੇ ਟਵੀਟ ਕਰ ਕੇ ਕਿਹਾ, ‘ਪਾਰਟੀ ਸ਼ਿਆਮਲ ਚੱਕਰਵਰਤੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਕਾਮਰੇਡ ਸ਼ਿਆਮਲ ਇਕ ਤਜ਼ੁਰਬੇਕਾਰ ਟਰੇਡ ਯੂਨੀਅਨ ਨੇਤਾ, ਸਾਬਕਾ ਮੰਤਰੀ ਅਤੇ ਸੀਪੀਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਨ। ਅੱਜ ਦੇਸ਼ ਵਿਚ ਮਜ਼ਦੂਰ ਵਰਗ ਨੇ ਇਕ ਮਹੱਤਵਪੂਰਨ ਅਵਾਜ਼ ਖੋ ਦਿੱਤੀ ਹੈ’।
CPM leader Shyamal Chakrabarty has passed away
ਸ਼ਿਆਮਲ ਸਾਲ 1982 ਤੋ 1996 ਤੱਕ ਤਿੰਨ ਵਾਰ ਟਰਾਂਸਪੋਰਟ ਮੰਤਰੀ ਰਹੇ ਹਨ। ਉਹ ਦੋ ਵਾਰ ਰਾਜ ਸਭਾ ਸੰਸਦ ਵੀ ਚੁਣੇ ਗਏ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਉਹਨਾਂ ਨੇ ਅੱਜ ਦੁਪਹਿਰ ਮੌਕੇ ਆਖਰੀ ਸਾਹ ਲਏ। ਉਹ ਪਿਛਲੇ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ।