ਖ਼ੁਦ ਨੂੰ ਸ਼ਿਵ ਦਾ ਅਵਤਾਰ ਦੱਸਣ ਵਾਲੇ ਨਸ਼ਈ ਨੇ ਬਜ਼ੁਰਗ ਔਰਤ ਨੂੰ ਕੁਟ-ਕੁਟ ਮਾਰਿਆ

By : GAGANDEEP

Published : Aug 6, 2023, 4:14 pm IST
Updated : Aug 6, 2023, 4:14 pm IST
SHARE ARTICLE
photo
photo

ਸ਼ਰਾਬ ਪੀ ਕੇ ਸਮਝਣ ਲੱਗ ਜਾਂਦਾ ਸੀ ਖ਼ੁਦ ਨੂੰ ਸ਼ਿਵ ਦਾ ਅਵਤਾਰ, ਕਹਿੰਦਾ ‘ਮੈਂ ਮਰਿਆਂ ਨੂੰ ਜਿਊਂਦਾ ਕਰ ਸਕਦਾਂ‘

 

ਜੈਪੁਰ: ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ’ਚ ਖ਼ੁਦ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸਣ ਵਾਲੇ ਇਕ ਵਿਅਕਤੀ ਨੇ ਨਸ਼ੇ ਦੀ ਹਾਲਤ ’ਚ ਇਕ ਬਜ਼ੁਰਗ ਆਦਿਵਾਸੀ ਔਰਤ ਦਾ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਕਤਲ ਕਰ ਦਿਤਾ। ਸੋਸ਼ਲ ਮੀਡੀਆ ’ਤੇ ਵਾਇਰਲ ਘਟਨਾ ਦੇ ਕਥਿਤ ਵੀਡੀਉ ’ਚ ਮੁਲਜ਼ਮ ਪ੍ਰਤਾਪ ਸਿੰਘ (70) ਖ਼ੁਦ ਨੂੰ ਭਗਵਾਨ ਸ਼ਿਵ ਦਾ ਅਵਤਾਰ ਹੋਣ ਦਾ ਦਾਅਵਾ ਕਰਦਿਆਂ ਅਤੇ ਪੇਕੇ ਜਾ ਰਹੀ ਆਦਿਵਾਸੀ ਔਰਤ (85) ਨੂੰ ਰੋਕ ਕੇ ਉਸ ਨੂੰ ਪੈਰਾਂ ਅਤੇ ਛਤਰੀ ਨਾਲ ਬੁਰੀ ਤਰ੍ਹਾਂ ਕੁਟਦਿਆਂ ਦਿਸ ਰਿਹਾ ਹੈ।

ਪੁਲਿਸ ਮੁਤਾਬਕ ਘਟਨਾ ਵੇਲੇ ਮੁਲਜ਼ਮ ਤੋਂ ਇਲਾਵਾ ਨਾਥੂ ਸਿੰਘ ਨਾਂ ਦਾ ਇਕ ਵਿਅਕਤੀ ਅਤੇ ਦੋ ਨਾਬਾਲਗ ਉਥੇ ਮੌਜੂਦ ਸਨ, ਜਿਨ੍ਹਾਂ ਨੇ ਘਟਨਾ ਦਾ ਵੀਡੀਉ ਬਣਾਇਆ ਸੀ। ਉਸ ਨੇ ਕਿਹਾ ਕਿ ਚਾਰਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਦੈਪੁਰ ਦੇ ਪੁਲਿਸ ਸੂਪਰਡੈਂਟ ਭੁਵਨ ਭੂਸ਼ਣ ਯਾਦਵ ਅਨੁਸਾਰ, ‘‘ਪੁੱਛ-ਪੜਤਾਲ ’ਚ ਮੁਲਜ਼ਮ ਨੇ ਦਸਿਆ ਕਿ ਉਹ ਨਸ਼ੇ ਦੀ ਹਾਲਤ ’ਚ ਖ਼ੁਦ ਨੂੰ ਭਗਵਾਨ ਸ਼ਿਵ ਦਾ ਅਵਤਾਰ ਸਮਝਦਾ ਸੀ। ਉਸ ਨੇ ਅਪਣੇ-ਆਪ ’ਚ ਮਰਿਆਂ ਨੂੰ ਜਿਊਂਦਾ ਕਰਨ ਦੀ ਤਾਕਤ ਹੋਣ ਦਾ ਵੀ ਦਾਅਵਾ ਕੀਤਾ। ਮੁੱਖ ਮੁਲਜ਼ਮ ਸਮੇਤ ਚਾਰ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।’’

ਯਾਦਵ ਨੇ ਦਸਿਆ ਕਿ ਇਹ ਘਟਨਾ ਸਨਿਚਰਵਾਰ ਨੂੰ ਸਾਇਰਾ ਥਾਣਾ ਖੇਤਰ ਦੇ ਤਰਪਾਲ ਪਿੰਡ ’ਚ ਵਾਪਰੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਉ ’ਚ ਮੁਲਜ਼ਮ ਮਹਾਦੇਵ ਮੰਦਰ ਕੋਲ ਆਦਿਵਾਸੀ ਔਰਤ ਦੀ ਕੁਟਮਾਰ ਕਰਦਿਆਂ, ਉਸ ਦੇ ਵਾਲ ਖਿੱਚਦਿਆਂ ਅਤੇ ਉਸ ਦੀ ਛਾਤੀ ’ਤੇ ਛਤਰੀ ਨਾਲ ਵਾਰ ਕਰਦਿਆਂ ਦਿਸ ਰਿਹਾ ਹੈ।

ਵੀਡੀਉ ’ਚ ਵੇਖਿਆ ਜਾ ਸਕਦਾ ਹੈ ਕਿ ਮੌਕੇ ’ਤੇ ਮੌਜੂਦ ਇਕ ਵਿਅਕਤੀ ਮੁਲਜ਼ਮ ਨੂੰ ਔਰਤ ਨੂੰ ਛੱਡ ਦੇਣ ਲਈ ਕਹਿ ਰਿਹਾ ਹੈ, ਜਦਕਿ ਦੋ ਨਾਬਾਲਗ ਘਟਨਾ ਦਾ ਵੀਡੀਉ ਬਣਾ ਰਹੇ ਹਨ ਅਤੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।
ਪੁਲਿਸ ਅਨੁਸਾਰ, ਮੁਲਜ਼ਮ ਨੇ ਬਜ਼ੁਰਗ ਔਰਤ ਨੂੰ ਬੇਰਹਿਮੀ ਨਾਲ ਕੁਟਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਨੇ ਦਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

 

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement