ਪੀਐਮ ਮੋਦੀ ਨੇ ਰੂਸ 'ਚ ਪੇਸ਼ ਕੀਤੀ ਸਾਦਗੀ ਦੀ ਮਿਸਾਲ, Video ਵਾਇਰਲ
Published : Sep 6, 2019, 10:25 am IST
Updated : Sep 6, 2019, 10:30 am IST
SHARE ARTICLE
Viral Video of Pm Narendra Modi in Russia
Viral Video of Pm Narendra Modi in Russia

ਦੇਸ਼ ਦੇ ਪੀਐਮ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੋਂ ਸਾਦਗੀ ਦੀ ਮਿਸਾਲ ਪੇਸ਼ ਕੀਤੀ ਹੈ, ਇਸ ਵਾਰ ਉਨ੍ਹਾਂ ਦੀ ਸਾਦਗੀ ਦਾ ਗਵਾਹ ਬਣਿਆ ਹੈ ਰੂਸ।

ਨਵੀਂ ਦਿੱਲੀ : ਦੇਸ਼  ਦੇ ਪੀਐਮ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੋਂ ਸਾਦਗੀ ਦੀ ਮਿਸਾਲ ਪੇਸ਼ ਕੀਤੀ ਹੈ, ਇਸ ਵਾਰ ਉਨ੍ਹਾਂ ਦੀ ਸਾਦਗੀ ਦਾ ਗਵਾਹ ਬਣਿਆ ਹੈ ਰੂਸ। ਜਿੱਥੇ ਫੋਟੋ ਸੈਸ਼ਨ ਦੌਰਾਨ ਪੀਐਮ ਮੋਦੀ ਨੇ ਵਿਚਕਾਰ 'ਚ ਖਾਸ ਤੌਰ 'ਤੇ ਲੱਗੇ ਸੋਫੇ 'ਤੇ ਬੈਠਣ ਤੋਂ ਮਨਾ ਕਰ ਦਿੱਤਾ ਅਤੇ ਸਭ ਦੇ ਨਾਲ ਇੱਕੋ ਜਿਹੀ ਕੁਰਸੀ 'ਤੇ ਹੀ ਬੈਠਣ ਦਾ ਫੈਸਲਾ ਕੀਤਾ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਮੋਦੀ ਸੋਫਾ ਛੱਡ ਕੇ ਕੁਰਸੀ 'ਤੇ ਬੈਠਦੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

PM ModiPM Modi


ਪੀਯੂਸ਼ ਗੋਇਲ ਨੇ ਵੀਡੀਓ ਸ਼ੇਅਰ ਕਰਦਿਆਂ ਪੀ.ਐੱਮ. ਮੋਦੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਲਤਾ ਦਾ ਉਦਾਹਰਣ ਇਕ ਵਾਰ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਰੂਸ ਵਿਚ ਆਪਣੇ ਲਈ ਕੀਤੀ ਗਈ ਵਿਸ਼ੇਸ਼ ਵਿਵਸਥਾ ਨੂੰ ਹਟਵਾ ਕੇ ਹੋਰ ਲੋਕਾਂ ਨਾਲ ਸਧਾਰਨ ਕੁਰਸੀ 'ਤੇ ਬੈਠਣ ਦੀ ਇੱਛਾ ਜ਼ਾਹਰ ਕੀਤੀ।''  ਇਕ ਹੋਰ ਯੂਜ਼ਰ ਨੇ ਲਿਖਿਆ,''ਮੋਦੀ ਜੀ ਦੀ ਸਾਦਗੀ ਹੀ ਉਨ੍ਹਾਂ ਨੂੰ ਵਿਸ਼ਵ ਬਿਰਾਦਰੀ ਵਿਚ ਸਭ ਤੋਂ ਸਨਮਾਨਿਤ ਅਤੇ ਸ਼ਕਤੀਸ਼ਾਲੀ ਨੇਤਾ ਬਣਾਉਂਦੀ ਹੈ। ਉਹ ਜਾਣਦੇ ਹਨ ਕਿ ਰਾਸ਼ਟਰ ਲਈ ਸਭ ਤੋਂ ਚੰਗਾ ਕੀ ਹੈ।

 


 

ਉਹ ਚੰਗੇ ਅਤੇ ਭਲੇ ਲੋਕਾਂ ਲਈ ਨਰਮ ਦਿਲ ਇਨਸਾਨ ਹਨ ਪਰ ਜਿਹੜੇ ਲੋਕ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਇੱਛਾ ਰੱਖਦੇ ਹਨ ਉਨ੍ਹਾਂ ਲਈ ਉਹ ਬਹੁਤ ਸਖਤ ਹਨ। ਨਰਿੰਦਰ ਮੋਦੀ ਸਹੀ ਅਰਥਾਂ ਵਿਚ ਸਾਡੇ ਪ੍ਰਧਾਨ ਮੰਤਰੀ ਹਨ।'' ਗੌਰਤਲਬ ਹੈ ਕਿ ਮੋਦੀ ਵਲਾਦਿਵੋਸਤੋਕ ਵਿਚ ਈਸਟਰਨ ਇਕਨੌਮਿਕ ਫੋਰਮ (ਈ.ਈ.ਐੱਫ.) ਵਿਚ ਸ਼ਾਮਲ ਹੋਣ ਲਈ ਦੋ ਦਿਨੀਂ ਰੂਸ ਯਾਤਰਾ 'ਤੇ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement