
ਜਾਣੋ ਕਿਉਂ ਹੈ ਇਸ ਦਾ ਮਹਿੰਗਾਈ ਨਾਲ ਬੁਰਾ ਹਾਲ!
ਨਵੀਂ ਦਿੱਲੀ: ਜ਼ਿੰਬਾਬਵੇ ਦੇ ਸਾਬਕਾ ਰਾਸ਼ਟਰਪਤੀ ਰਾਬਰਟ ਮੁਗਾਬੇ ਦਾ ਸਿੰਘਾਪੁਰ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। 95 ਸਾਲ ਦੇ ਰਾਬਰਟ ਮੁਗਾਬੇ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਰਾਬਰਟ ਮੁਗਾਬੇ 1980 ਤੋਂ 1987 ਤਕ ਪ੍ਰਧਾਨ ਮੰਤਰੀ ਅਤੇ 1987 ਤੋਂ 2017 ਤਕ ਰਾਸ਼ਟਰਪਤੀ ਰਹੇ ਸਨ। ਯਾਨੀ ਰਾਬਰਟ ਮੁਗਾਬੇ ਨੇ 37 ਸਾਲ ਤਕ ਜ਼ਿੰਬਾਬਵੇ ਦੀ ਅਗਵਾਈ ਕੀਤੀ ਸੀ। ਪਰ ਉਸ ਦੇ ਕਾਰਜਕਾਲ ਵਿਚ ਜ਼ਿੰਬਾਬਵੇ ਨੇ ਸਭ ਤੋਂ ਬੁਰਾ ਸਮਾਂ ਦੇਖਿਆ ਹੈ।
Rupees
ਪਿਛਲੇ ਸਾਲ ਤਕ ਉੱਥੇ 24 ਘੰਟਿਆਂ ਵਿਚ ਖਾਣ ਪੀਣ ਸਮੇਤ ਕਈ ਬੁਨਿਆਦੀ ਜ਼ਰੂਰਤਾਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਡਬਲ ਹੋ ਜਾਂਦੀਆਂ ਸਨ। ਇਸ ਦੇਸ਼ ਦੇ ਲੋਕ ਬੈਗ ਵਿਚ ਨੋਟ ਭਰ ਕੇ ਦੁੱਧ, ਸਬਜ਼ੀ ਖਰਦੀਣ ਜਾਂਦੇ ਸਨ। ਜੇ ਘਰ ਦੀ ਪੂਰੀ ਸ਼ਾਪਿੰਗ ਕਰਨੀ ਹੈ ਤਾਂ ਟ੍ਰਾਲੀ ਵਿਚ ਪੈਸੇ ਭਰ ਕੇ ਲਿਜਾਣੇ ਪੈਂਦੇ ਸਨ। ਕੁੱਝ ਸਮਾਂ ਪਹਿਲਾਂ ਜ਼ਿੰਬਾਬਵੇ ਦੀਆਂ ਸੜਕਾਂ ਤੇ ਟ੍ਰਾਲੀ ਵਿਚ ਨੋਟ ਭਰ ਕੇ ਖੜ੍ਹੇ ਲੋਕ ਆਸਾਨੀ ਨਾਲ ਦਿਖ ਜਾਂਦੇ ਸਨ।
Rupees
ਮਹਿੰਗਾਈ ਵਧਣ ਕਾਰਨ ਇਹਨਾਂ ਨੂੰ ਛੋਟੇ ਜਿਹੇ ਸਮਾਨ ਲਈ ਵੀ ਦੂਗਣੇ ਪੈਸੇ ਦੇਣੇ ਪੈਂਦੇ ਸਨ। ਦਸ ਦਈਏ ਕਿ ਜ਼ਿੰਬਾਬਵੇ ਦੀ ਸਲਾਨਾ ਮੁਦਰਾ ਦਰ ਜੂਨ ਮਹੀਨੇ ਵਿਚ 175 ਫ਼ੀ ਸਦੀ ਤੇ ਪਹੁੰਚ ਗਈ ਹੈ। ਅਰਥ ਸ਼ਾਸਤਰੀ ਦਸਦੇ ਹਨ ਕਿ ਜ਼ਿੰਬਾਬਵੇ ਦੀ ਸਰਕਾਰ ਕੋਲ ਚੰਗੀ ਪਾਲੀਸੀਜ਼ ਦੀ ਕਮੀ ਰਹੀ ਹੈ। ਉਸ ਸਮੇਂ ਉੱਥੋਂ ਦੀ ਸਰਕਾਰ ਨੇ ਬਿਨਾਂ ਕਿਸੇ ਪਲਾਨਿੰਗ ਦੇ ਬਸ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਜਿਸ ਦੀ ਵਜ੍ਹਾ ਕਰ ਕੇ ਲੋਕਾਂ ਕੋਲ ਕਾਫ਼ੀ ਪੈਸੇ ਆ ਗਏ।
ਸਰਕਾਰ ਨੇ ਜੇ ਜ਼ਿਆਦਾ ਨੋਟ ਛਾਪਣ ਦੀ ਥਾਂ ਅਨਾਜ ਉਗਾਉਣ ਲਈ ਕਿਸਾਨਾਂ ਨੂੰ ਸਹੀ ਸਿਖਲਾਈ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਦੇਸ਼ ਵਿਚ ਇੰਨੀ ਮਹਿੰਗਾਈ ਨਾ ਹੁੰਦੀ। ਇੱਥੋਂ ਦੇ ਲੋਕਾਂ ਕੋਲ ਪੈਸੇ ਤਾਂ ਆ ਗਏ ਸਨ ਪਰ ਖਾਣ ਪੀਣ ਦੀਆਂ ਚੀਜ਼ਾਂ ਘਟ ਹੋਣ ਕਾਰਨ ਕਾਫੀ ਮਹਿੰਗੇ ਹੋ ਗਏ। ਉਸ ਸਮੇਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਇਕ ਹਜ਼ਾਰ ਲੱਖ ਕਰੋੜ ਜ਼ਿੰਬਾਬਵੇ ਡਾਲਰ ਦੀ ਕੀਮਤ ਸਿਰਫ਼ 5 ਅਮਰੀਕੀ ਡਾਲਰ ਰਹਿ ਗਈ ਸੀ।
Rupees
ਨੋਟ ਛਪਣ ਕਾਰਨ ਲੋਕਾਂ ਕੋਲ ਪੈਸੇ ਬਹੁਤ ਹੋ ਗਏ ਇਸ ਦਾ ਨਤੀਜਾ ਸੀ ਕਿ ਫਿਰ ਮਹਿੰਗਾਈ ਵਧ ਗਈ ਅਤੇ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਖਰੀਦਣ ਲਈ ਸੂਟਕੇਸ ਵਿਚ ਪੈਸੇ ਭਰ ਕੇ ਦੇਣੇ ਪੈਂਦੇ ਸੀ। ਜ਼ਿੰਬਾਬਵੇ ਦੀ ਕਰੰਸੀ 1980 ਤੋਂ ਅਪ੍ਰੈਲ 2009 ਤੱਕ ਜ਼ਿੰਬਾਬਵੇ ਡਾਲਰ ਸੀ। ਇਸ ਤੋਂ ਪਹਿਲਾਂ ਇੱਥੇ ਦੀ ਕਰੰਸੀ ਰੋਡੇਸੀਅਨ ਡਾਲਰ ਸੀ। ਇਸ ਵੇਲੇ ਬਹੁਤ ਸਾਰੇ ਦੇਸ਼ਾਂ ਦੀ ਮੁਦਰਾ ਦੀ ਵਰਤੋਂ ਇਸ ਦੇਸ਼ ਵਿਚ ਕੀਤੀ ਜਾਂਦੀ ਹੈ, ਜਿਵੇਂ ਕਿ ਦੱਖਣੀ ਅਫਰੀਕੀ ਰੈਂਡ, ਜਪਾਨੀ ਯੇਨ, ਚੀਨੀ ਯੁਆਨ, ਆਸਟਰੇਲੀਆਈ ਅਤੇ ਅਮਰੀਕੀ ਡਾਲਰ। ਆਰਥਿਕ ਮੰਦੀ (1999–2008) ਨੇ ਇਸ ਨੂੰ ਹੋਰ ਡੂੰਘਾ ਕੀਤਾ।
ਇਸ ਸਮੇਂ ਦੌਰਾਨ ਮਹਿੰਗਾਈ ਇਸ ਪੱਧਰ 'ਤੇ ਪਹੁੰਚ ਗਈ ਸੀ ਕਿ ਇਕ ਹਫਤੇ ਦਾ ਬੱਸ ਕਿਰਾਇਆ ਤਕਰੀਬਨ 100 ਟ੍ਰਿਲੀਅਨ ਡਾਲਰ ਤੱਕ ਸੀ। ਸਾਲ 2009 ਵਿਚ ਵਧੇਰੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ, ਸਰਕਾਰ ਨੂੰ ਆਪਣੀ ਮੁਦਰਾ ਛੱਡਣੀ ਪਈ ਅਤੇ ਅਮਰੀਕੀ ਡਾਲਰ ਅਤੇ ਦੱਖਣੀ ਅਫਰੀਕਾ ਦੇ 'ਰੈਂਡ' ਨੂੰ ਸਰਕਾਰੀ ਮੁਦਰਾ ਦੇ ਰੂਪ ਵਿਚ ਅਪਣਾਉਣਾ ਪਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।