ਧਰਤੀ ਵਲ 50 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਿਹੈ ਖ਼ਤਰਨਾਕ ਉਲਕਾ
Published : Sep 6, 2020, 8:56 am IST
Updated : Sep 6, 2020, 8:56 am IST
SHARE ARTICLE
Asteroid
Asteroid

ਇਕ ਵੱਡਾ ਉਲਕਾ ਬਹੁਤ ਤੇਜ਼ ਗਤੀ ਨਾਲ ਧਰਤੀ ਵਲ ਵਧ ਰਿਹਾ ਹੈ।

ਨਵੀਂ ਦਿੱਲੀ: ਇਕ ਵੱਡਾ ਉਲਕਾ ਬਹੁਤ ਤੇਜ਼ ਗਤੀ ਨਾਲ ਧਰਤੀ ਵਲ ਵਧ ਰਿਹਾ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ 6 ਸਤੰਬਰ ਯਾਨੀ ਅੱਜ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰ ਸਕਦਾ ਹੈ।

AsteroidAsteroid

ਤਕਰੀਬਨ 50 ਹਜ਼ਾਰ 533 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਉਲਕਾ ਪਿੰਡ ਭਾਰਤੀ ਸਮੇਂ ਮੁਤਾਬਕ ਐਤਵਾਰ ਨੂੰ ਦਪਹਿਰ 3.30 ਵਜੇ ਧਰਤੀ ਦੇ ਆਲੇ ਦੁਆਲੇ ਹੋਵੇਗਾ। ਜਿਥੋਂ ਤਕ ਇਸ ਦੇ ਅਕਾਰ ਦੀ ਗੱਲ ਹੈ ਇਸ ਨੂੰ ਮਿਸਰ ਦੇ ਗੀਜਾ ਦੇ ਪਿਰਾਮਿਡ ਤੋਂ ਦੁਗਣਾ ਦਸਿਆ ਜਾ ਰਿਹਾ ਹੈ।

AsteroidsAsteroids

ਇਸ ਦੀ ਚੌੜਾਈ 885.82 ਫੁੱਟ ਅਤੇ ਲੰਬਾਈ 886 ਫੁੱਟ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟਸ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਉਲਕਾ ਪਿੰਡ ਧਰਤੀ ਦੇ ਨੇੜਿਓਂ ਲੰਘ ਜਾਵੇਗਾ ਪਰ ਵਿਗਿਆਨੀਆਂ ਨੂੰ ਫਿਰ ਵੀ ਖ਼ਤਰਾ ਨਜ਼ਰ ਆ ਰਿਹਾ ਹੈ।

AsteroidsAsteroids

ਨਾਸਾ ਨੇ ਇਸ ਨੂੰ ਸੰਭਾਵਤ ਖ਼ਤਰਨਾਕ ਉਲਕਾ ਪਿੰਡ ਦੀ ਸ਼੍ਰੇਣੀ ਵਿਚ ਰਖਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਇਹ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਅਪਣੀ ਗਤੀ ਨਾਲ ਧਰਤੀ ਦੇ ਪੰਧ ਨੂੰ ਪਾਰ ਕਰਨ ਵਾਲਾ ਹੈ।

Asteroid 2006QQAsteroid 2006QQ

ਨਾਸਾ ਦੇ ਇਕ ਵਿਗਿਆਨੀ ਨੇ ਦਸਿਆ ਹੈ ਕਿ ਇਸ ਉਲਕਾ ਪਿੰਡ ਨੂੰ ਲੈ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਧਰਤੀ ਨਾਲ ਟਕਰਾਉਣ ਦਾ ਖ਼ਤਰਾ ਨਾ ਬਰਾਬਰ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement