ਅਸਮਾਨ ਤੋਂ ਡਿੱਗੀ ਉਲਕਾ ਪਿੰਡ ਵਰਗੀ ਚੀਜ਼, ਦੂਰ ਤਕ ਸੁਣਾਈ ਦਿਤੀ ਧਮਾਕੇ ਦੀ ਆਵਾਜ਼!
Published : Jun 19, 2020, 6:31 pm IST
Updated : Jun 19, 2020, 6:31 pm IST
SHARE ARTICLE
 Meteor Village
Meteor Village

ਪੁਲਿਸ ਨੇ ਵਸਤੂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ

ਜੋਧਪੁਰ : ਰਾਜਸਥਾਨ ਦੇ ਸ਼ਹਿਰ ਸਾਂਚੌਰ ਵਿਚ ਉਸ ਵੇਲੇ ਸਨਸਨੀ ਫ਼ੈਲ ਗਈ ਜਦੋਂ ਇੱਥੇ ਇਕ ਬੰਬ ਵਰਗੀ ਵਸਤੂ ਤੇਜ਼ ਧਮਾਕੇ ਨਾਲ ਅਸਮਾਨ ਵਿਚੋਂ ਆਣ ਡਿੱਗੀ। ਬਹੁਤ ਹੀ ਤੇਜ਼ ਰਫ਼ਤਾਰ ਨਾਲ ਡਿੱਗੀ ਇਹ ਵਸਤੂ ਕਰੀਬ ਇਕ ਫੁੱਟ ਤਕ ਧਰਤੀ ਅੰਦਰ ਧੱਸ ਗਈ। ਇਸ ਦੇ ਡਿੱਗਣ ਦੌਰਾਨ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਆਵਾਜ਼ ਲਗਭਗ ਦੋ ਕਿਲੋਮੀਟਰ ਦੂਰ ਤਕ ਸੁਣਾਈ ਦਿਤੀ। ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਕੋਈ ਇਸ ਨੂੰ ਉਲਕਾ ਪਿੰਡ ਦੱਸ ਰਿਹਾ ਹੈ ਜਦਕਿ ਕੁੱਝ ਇਸ ਨੂੰ ਮੋਰਟਾਰ, ਬੰਬ ਜਾਂ ਜਹਾਜ਼ ਦਾ ਟੁੱਟਿਆ ਹਿੱਸਾ ਦੱਸ ਰਹੇ ਹਨ। ਫਿਲਹਾਲ ਇਹ ਵਸਤੂ ਇਸ ਵੇਲੇ ਪੁਲਿਸ ਦੇ ਕਬਜ਼ੇ ਵਿਚ ਹੈ ਜਿਸ ਦੀ ਜਾਂਚ ਜਾਰੀ ਹੈ।

 Meteor VillageMeteor Village

ਸਥਾਨਕ ਜਾਲੋਰ ਜ਼ਿਲ੍ਹੇ ਦੇ ਸਾਂਚੌਰ ਸ਼ਹਿਰ ਵਿਚ ਨਿਊ ਗਾਇਤਰੀ ਕਾਲਜ ਨਾਲ ਲੱਗਦੇ ਇਲਾਕੇ ਅੰਦਰ ਸ਼ੁੱਕਰਵਾਰ ਨੂੰ ਸਵੇਰੇ ਕਰੀਬ ਸਵਾ 6 ਵਜੇ ਅਸਮਾਨ ਤੋਂ ਤੇਜ਼ ਧਮਾਕੇ ਨਾਲ ਇਕ ਵਸਤੂ ਧਰਤੀ 'ਤੇ ਆਣ ਡਿੱਗੀ। ਇਸ ਦੇ ਡਿੱਗਣ ਦੌਰਾਨ ਜ਼ੋਰਦਾਰ ਆਵਾਜ਼ ਆ ਰਹੀ ਸੀ ਜੋ 2 ਕਿਲੋਮੀਟਰ ਤਕ ਸੁਣਾਈ ਦਿਤੀ। ਪ੍ਰਤੱਖਦਰਸ਼ੀਆਂ ਮੁਤਾਬਕ ਤੇਜ਼ ਰਫ਼ਤਾਰ ਨਾਲ ਧਰਤੀ 'ਤੇ ਡਿੱਗਣ ਸਮੇਂ ਇਹ ਟੁਕੜਾ ਹੈਲੀਕਾਪਟਰ ਵਾਂਗ ਆਵਾਜ਼ ਕੱਢ ਰਿਹਾ ਸੀ। ਇਹ ਵਸਤੂ ਅਸਮਾਨ ਤੋਂ ਡਿੱਗਣ ਦੇ ਤਿੰਨ ਘੰਟੇ ਬਾਅਦ ਵੀ ਗਰਮਾਇਸ਼ ਦੇ ਰਹੀ ਸੀ।

 Meteor VillageMeteor Village

ਪ੍ਰਤੱਖਦਰਸ਼ੀਆਂ ਮੁਤਾਬਕ ਉਨ੍ਹਾਂ ਨੇ ਅਸਮਾਨ ਵਲੋਂ ਇਕ ਤੇਜ਼ ਚਮਕ ਦੇ ਨਾਲ ਇਕ ਟੁਕੜੇ ਨੂੰ ਗਰਜਨ ਦੇ ਨਾਲ ਹੇਠਾਂ ਡਿੱਗਦੇ ਵੇਖਿਆ। ਇਸ ਦੇ ਹੇਠਾਂ ਡਿੱਗਣ ਬਾਅਦ ਇਕ ਜ਼ੋਰਦਾਰ ਧਮਾਕਾ ਹੋਇਆ। ਇਸ ਟੁਕੜੇ ਨੂੰ ਠੰਡਾ ਹੋਣ ਤੋਂ ਬਾਅਦ ਪੁਲਿਸ ਨੇ ਇਸ ਨੂੰ ਇਕ ਕੱਚ ਦੇ ਜੱਗ ਵਿਚ ਰਖਵਾ ਦਿਤਾ ਹੈ। ਪੁਲਿਸ ਮੁਤਾਬਕ ਇਸ ਦੀ ਜਾਂਚ ਲਈ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

 Meteor VillageMeteor Village

ਇਕ ਹੋਰ ਪ੍ਰਤੱਖਦਰਸ਼ੀ ਨੇ ਦਸਿਆ ਕਿ ਸਵੇਰੇ ਕਰੀਬ ਸਵਾ 6 ਵਜੇ ਅਸਮਾਨ ਵਲੋਂ ਕੁੱਝ ਡਿਗਿਆ ਜਿਸਦੀ ਅਵਾਜ਼ ਬਹੁਤ ਤੇਜ਼ ਸੀ। ਇਵੇਂ ਲੱਗ ਰਿਹਾ ਸੀ, ਜਿਵੇਂ ਕੋਈ ਜਹਾਜ਼ ਧਰਤੀ 'ਤੇ ਡਿੱਗ ਪਿਆ ਹੋਵੇ। ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣਾਈ ਦਿਤੀ ਪਰ ਕਿਸੇ ਦੀ ਸਮਝ ਨਹੀਂ ਸੀ ਆ ਰਿਹਾ ਕਿ ਕੀ ਡਿੱਗਿਆ ਹੈ। ਜਦੋਂ ਆਸਪਾਸ ਭਾਲ ਕੀਤੀ ਤਾਂ ਇਕ ਖੱਡਾ ਵੇਖਿਆ ਜਿਸ ਵਿਚ ਇਹ ਵਸਤੂ ਪਈ ਸੀ। ਕੁੱਝ ਲੋਕਾਂ ਅਨੁਸਾਰ ਉਨ੍ਹਾਂ ਨੇ ਕੁੱਝ ਡਿੱਗਦਾ ਨਹੀਂ ਵੇਖਿਆ ਪਰ ਤੇਜ਼ ਆਵਾਜ਼ ਜ਼ਰੂਰ ਸੁਣੀ ਸੀ। ਇਕ ਹੋਰ ਪ੍ਰਤੱਖਦਰਸ਼ੀ ਮੁਤਾਬਕ ਇਹ ਵਸਤੂ ਉਸ ਦੇ ਘਰ ਤੋਂ ਕਰੀਬ 100 ਮੀਟਰ ਦੂਰ ਡਿੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿਤੀ।

 Meteor VillageMeteor Village

ਜਾਲੌਰ ਵਿਚ ਆਈਬੀ ਦੇ ਇੰਸਪੇਕਟਰ ਮੰਗਲ  ਸਿੰਘ ਮੁਤਾਬਕ ਅਸਮਾਨ ਤੋਂ ਤੇਜ਼ ਅਵਾਜ਼ ਦੇ ਨਾਲ ਧਾਤੁ ਡਿੱਗਣ ਦੀ ਸੂਚਨਾ ਮਿਲੀ ਹੈ, ਜਿਸਨੂੰ ਵੇਖਦੇ ਹੋਏ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁਜੇ ਹਨ। ਇਸ ਵਸਤੂ ਕਰੀਬ ਇਕ ਫੁੱਟ ਤਕ ਜ਼ਮੀਨ ਅੰਦਰ ਧੱਸ ਗਈ ਸੀ। ਇਸਦਾ ਭਾਰ ਕਰੀਬ ਪੌਣੇ 3 ਕਿੱਲੋ  ਦੇ ਆਸਪਾਸ ਸੀ ਅਤੇ ਕਾਫ਼ੀ ਗਰਮ ਸੀ।  ਪੁਲਿਸ ਨੇ ਇਸਨੂੰ ਕਬਜ਼ੇ ਵਿਚ ਲੈ ਕੇ ਇਸਦੀ ਸੂਚਨਾ ਜ਼ਿਲ੍ਹਾ ਕਲੈਕਟਰ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦੇ ਦਿਤੀ ਹੈ। ਇਸ ਮਾਮਲੇ ਨੂੰ ਲੈ ਕੇ ਜਾਂਚ ਚੱਲ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Rajasthan, Jodhpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement