
ਐਨਜੀਓ ਨੇ ਘਰ ਪਹੁੰਚਾਉਣ ਵਿਚ ਕੀਤੀ ਮਦਦ
ਨਵੀਂ ਦਿੱਲੀ: ਇਸ ਸਾਲ 26 ਜਨਵਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੱਢੀ ਗਈ ਕਿਸਾਨਾਂ ਦੀ ਟਰੈਕਟਰ ਪਰੇਡ (Tractor parade) ਦੌਰਾਨ ਹਰਿਆਣਾ ਦੇ ਪਿੰਡ ਕੰਡੇਲਾ ਦਾ ਇੱਕ 28 ਸਾਲਾ ਨੌਜਵਾਨ ਲਾਪਤਾ ਹੋ ਗਿਆ ਸੀ ਜੋ ਕਰੀਬ ਸਾਢੇ ਸੱਤ ਮਹੀਨਿਆਂ ਬਾਅਦ ਆਪਣੇ ਘਰ ਪਹੁੰਚਿਆ ਹੈ।
ਹੋਰ ਵੀ ਪੜ੍ਹੋ: Tokyo paralympics: ਖਿਡਾਰੀਆਂ ਨੇ ਪੰਜ ਸੋਨ ਸਮੇਤ 19 ਤਮਗ਼ੇ ਪਾਏ ਭਾਰਤੀ ਦੀ ਝੋਲੀ
Tractor Parade
ਇੱਕ ਐਨਜੀਓ ਦੇ ਕਰਮਚਾਰੀ ਉਸਨੂੰ ਉਸਦੇ ਘਰ ਲੈ ਗਏ ਹਨ। ਆਸ਼੍ਰੇ ਅਧਿਕਾਰ ਅਭਿਆਨ ਸੰਸਥਾ ਦੇ ਮੁੱਖ ਸਾਜਨ ਲਾਲ ਨੇ ਦੱਸਿਆ ਕਿ ਬਿਜੇਂਦਰ ਉਹਨਾਂ ਨੂੰ ਫਰਵਰੀ ਵਿੱਚ ਦਿੱਲੀ ਦੇ ਕਸ਼ਮੀਰੀ ਗੇਟ ਦੇ ਕੋਲ ਇੱਕ ਫਲਾਈਓਵਰ ਦੇ ਹੇਠਾਂ ਨਗਨ ਅਵਸਥਾ ਵਿਚ ਮਿਲਿਆ ਸੀ, ਜਿਸਦੇ ਪੈਰ ਸੁੱਜੇ ਹੋਏ ਸਨ ਅਤੇ ਉਸਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਸਨ।
ਹੋਰ ਵੀ ਪੜ੍ਹੋ:ਟਿਕਰੀ ਬਾਰਡਰ 'ਤੇ ਕਿਸਾਨ ਦੇ ਤੰਬੂ ਸੜ ਕੇ ਹੋਏ ਸੁਆਹ
tractor parade
ਉਹਨਾਂ ਕਿਹਾ, “ਉਸਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਸੰਸਥਾ ਨੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ। ਕੁਝ ਦਿਨ ਪਹਿਲਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਨੂੰ ਘਰ ਭੇਜ ਦਿੱਤਾ ਗਿਆ।
tractor parade
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਲਾਜ ਅਜੇ ਵੀ ਜਾਰੀ ਹੈ। ਦੱਸ ਦੇਈਏ ਕਿ 11 ਜੂਨ ਨੂੰ ਕੰਡੇਲਾ ਪਿੰਡ ਦੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਬਿਜੇਂਦਰ ਦੀ ਭਾਲ ਲਈ ਤਤਕਾਲੀ ਡਿਪਟੀ ਕਮਿਸ਼ਨਰ ਆਦਿੱਤਿਆ ਦਹੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਸੀ।
ਹੋਰ ਵੀ ਪੜ੍ਹੋ: ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ