
ਹਰਿਆਣਾ ਦੇ ਕਰਨਾਲ ਵਿਚ 7 ਸਤੰਬਰ ਨੂੰ ਹੋਣ ਵਾਲੀ ਕਿਸਾਨਾਂ ਦੀ ਮਹਾਂਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ।
ਕਰਨਾਲ: ਹਰਿਆਣਾ ਦੇ ਕਰਨਾਲ ਵਿਚ 7 ਸਤੰਬਰ ਨੂੰ ਹੋਣ ਵਾਲੀ ਕਿਸਾਨਾਂ ਦੀ ਮਹਾਂਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ। ਇਸ ਦੇ ਚਲਦਿਆਂ ਜਿੱਥੇ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਧਾਰਾ 144 ਲਾਗੂ ਕੀਤੀ ਗਈ, ਉੱਥੇ ਹੀ ਹੁਣ ਸ਼ਹਿਰ ਵਿਚ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
Lathicharge on Farmers
ਹੋਰ ਪੜ੍ਹੋ: ਸਰ੍ਹੋਂ ਦਾ ਬੀਜ 9200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਿਆ, ਕੱਚੇ ਤੇਲ ਦੀ ਕੀਮਤ 'ਚ ਵੀ ਹੋਇਆ ਵਾਧਾ
ਗ੍ਰਹਿ ਵਿਭਾਗ ਅਨੁਸਾਰ ਕਰਨਾਲ ਜ਼ਿਲ੍ਹੇ ਵਿਚ ਜਨਤਕ ਸੁਰੱਖਿਆ ਦੇ ਤਹਿਤ ਅੱਜ ਰਾਤ ਤੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਦਰਅਸਲ ਹਰਿਆਣਾ ਦੇ ਕਰਨਾਲ ਵਿਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਕੱਲ੍ਹ ਕਰਨਾਲ ਵਿਖੇ ਭਾਰੀ ਇਕੱਠ ਦਾ ਐਲਾਨ ਕੀਤਾ ਗਿਆ ਹੈ।
Gurnam Singh Chaduni
ਹੋਰ ਪੜ੍ਹੋ: ਚੰਡੀਗੜ੍ਹ: 2 ਟਰੱਕਾਂ ਦੀ ਟੱਕਰ, ਵਿਚਾਲੇ ਫਸੀ ਮਹਿਲਾ ਕਾਂਸਟੇਬਲ ਨੂੰ ਕ੍ਰੇਨ ਦੀ ਮਦਦ ਨਾਲ ਕੱਢਿਆ ਬਾਹਰ
ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ। ਉਹਨਾਂ ਨੇ ਕੱਲ੍ਹ ਸਵੇਰੇ 10 ਵਜੇ ਕਰਨਾਲ ਦੀ ਅਨਾਜ ਮੰਡੀ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ।
Farmers Protest
ਹੋਰ ਪੜ੍ਹੋ: ਤਾਲਿਬਾਨ ਨੇ ਪੰਜਸ਼ੀਰ 'ਤੇ ਕਬਜ਼ੇ ਦਾ ਕੀਤਾ ਦਾਅਵਾ, NRF ਨੇ ਦਾਅਵਾ ਕੀਤਾ ਖਾਰਜ
ਦੱਸ ਦਈਏ ਕਿ ਹਰਿਆਣਾ ਵਿਚ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਦਾ ਆਦੇਸ਼ ਦੇਣ ਵਾਲੇ ਐਸਡੀਐਮ ਆਯੁਸ਼ ਸਿਨਹਾ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਹੋਈ। ਹਾਲਾਂਕਿ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਆਯੁਸ਼ ਸਿਨਹਾ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੰਗ ਨੂੰ ਲੈ ਕੇ ਕੱਲ੍ਹ ਕਿਸਾਨ ਕਰਨਾਲ ਵਿਚ ਡੀਸੀ ਦਫਤਰ ਦਾ ਘਿਰਾਓ ਕਰਨਗੇ।