
ਦੋ ਟਰੱਕਾਂ ਦੀ ਭਿਆਨਕ ਟੱਕਰ ਹੋਈ, ਇਸ ਦੌਰਾਨ ਮਹਿਲਾ ਕਾਂਸਟੇਬਲ ਇਹਨਾਂ ਗੱਡੀਆਂ ਵਿਚਾਲੇ ਫਸ ਗਈ। ਮਹਿਲਾ ਕਾਂਸਟੇਬਲ ਨੂੰ ਬਾਹਰ ਕੱਢਣ ਲਈ ਕ੍ਰੇਨ ਦੀ ਮਦਦ ਲਈ ਗਈ।
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਸ਼ਹਿਰ ਦੇ ਸੈਕਟਰ 26 ਵਿਚ ਅੱਜ ਭਿਆਨਕ ਹਾਦਸਾ ਵਾਪਰਿਆ ਹੈ। ਦਰਅਸਲ ਦੋ ਟਰੱਕਾਂ ਦੀ ਭਿਆਨਕ ਟੱਕਰ ਹੋਈ, ਇਸ ਦੌਰਾਨ ਮਹਿਲਾ ਕਾਂਸਟੇਬਲ ਇਹਨਾਂ ਗੱਡੀਆਂ ਵਿਚਾਲੇ ਫਸ ਗਈ। ਮਹਿਲਾ ਕਾਂਸਟੇਬਲ ਨੂੰ ਬਾਹਰ ਕੱਢਣ ਲਈ ਕ੍ਰੇਨ ਦੀ ਮਦਦ ਲਈ ਗਈ।
Accident in Chandigarh
ਹੋਰ ਪੜ੍ਹੋ: ਦੁਖਦਾਈ ਖ਼ਬਰ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਫਿਲਹਾਲ ਮਹਿਲਾ ਕਾਂਸਟੇਬਲ ਨੂੰ ਜ਼ਖਮੀ ਹਾਲਤ ਵਿਚ ਪੀਜੀਆਈ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਅਤੇ ਭਾਰੀ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ।
Accident in Chandigarh
ਹੋਰ ਪੜ੍ਹੋ: ਅਦਾਲਤ ਨੇ NEET-UG ਦੀ ਪ੍ਰੀਖਿਆ ਨੂੰ ਟਾਲਣ ਤੋਂ ਕੀਤਾ ਇਨਕਾਰ, 12 ਸਤੰਬਰ ਨੂੰ ਹੋਵੇਗੀ ਪ੍ਰੀਖਿਆ
ਮਿਲੀ ਜਾਣਕਾਰੀ ਅਨੁਸਾਰ ਇਹ ਗੱਡੀਆਂ ਆਰਬੀਆਈ ਦੀਆਂ ਸਨ, ਜਿਸ ਵਿਚ ਜ਼ਿਆਦਾਤਰ ਮਹਿਲਾ ਕਾਂਸਟੇਬਲ ਸਵਾਰ ਸਨ। ਇਸ ਹਾਦਸੇ ਦੌਰਾਨ ਕਈ ਮਹਿਲਾ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।