ਗੱਡੀ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਦੁਰਗ : ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਪੁਲਗਾਓਂ ਬਾਈਪਾਸ 'ਤੇ ਸਥਿਤ ਸ਼ਿਵਨਾਥ ਨਦੀ ਦੇ ਪੁਰਾਣੇ ਪੁਲ ਤੋਂ ਪਿਕਅੱਪ ਗੱਡੀ ਨਦੀ 'ਚ ਡਿੱਗ ਗਈ। ਇਸ ਹਾਦਸੇ ਵਿਚ ਚਾਰ ਜੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਾਰੇ ਮ੍ਰਿਤਕ ਦੇਰ ਰਾਤ ਢਾਬੇ ਤੋਂ ਖਾਣਾ ਖਾ ਕੇ ਵਾਪਸ ਆ ਰਹੇ ਸਨ। ਅਚਾਨਕ ਗੱਡੀ ਦਾ ਸੰਤੁਲਨ ਵਿਗੜ ਤੇ ਗੱਡੀ ਸਿੱਧਾ ਨਦੀ ਵਿਚ ਡਿੱਗ ਗਈ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਮਕਾਨ ਮਾਲਕ ਨੇ ਮਹਿਲਾ ਨਾਲ ਕੀਤਾ ਰੇਪ, ਕਿਰਾਇਆ ਨਾ ਦੇਣ 'ਤੇ ਦਿਤਾ ਵਾਰਦਾਤ ਨੂੰ ਅੰਜਾਮ
ਡਰਾਈਵਰ ਦੀ ਪਛਾਣ ਲਲਿਤ ਸਾਹੂ (40) ਵਾਸੀ ਬੋਰਸੀ ਇਲਾਕੇ ਦੇ ਪਿੰਡ ਸਤਰੋਦ ਵਜੋਂ ਹੋਈ ਹੈ। ਗੱਡੀ ਵਿਚ ਇਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਦੱਖਣੀ ਬ੍ਰਾਜ਼ੀਲ 'ਚ ਹੜ੍ਹ ਨੇ ਮਚਾਈ ਤਬਾਹੀ, 22 ਲੋਕਾਂ ਦੀ ਹੋਈ ਮੌਤ
ਐਸਡੀਆਰਐਫ ਦੀ ਟੀਮ ਨੂੰ ਸਵੇਰੇ 8 ਵਜੇ ਦੇ ਕਰੀਬ ਪਿਕਅੱਪ ਦਾ ਪਤਾ ਲੱਗਾ। ਟਰੈਕਟਰ ਰਾਹੀਂ ਗੱਡੀ ਨੂੰ ਨਦੀ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਰੱਸੀ ਟੁੱਟ ਰਹੀ ਸੀ। ਇਸ ਕਾਰਨ ਪਿੱਕਅੱਪ ਫਿਰ ਪਾਣੀ ਵਿੱਚ ਡਿੱਗ। ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਰੇਨ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ।