Mumbai News : ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸੈਂਸੈਕਸ ’ਚ  ਭਾਰੀ ਗਿਰਾਵਟ

By : BALJINDERK

Published : Sep 6, 2024, 8:08 pm IST
Updated : Sep 6, 2024, 8:08 pm IST
SHARE ARTICLE
file photo
file photo

Mumbai News : 1,017 ਅੰਕਾਂ ਦੀ ਵੱਡੀ ਗਿਰਾਵਟ ਨਾਲ ਸ਼ੇਅਰ ਬਾਜ਼ਾਰ ਦੋ ਹਫਤਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ

Mumbai News :  ਗਲੋਬਲ ਬਾਜ਼ਾਰਾਂ ’ਚ ਕਮਜ਼ੋਰ ਰੁਝਾਨ ਅਤੇ ਵਿਦੇਸ਼ੀ ਫੰਡਾਂ ਦੀ ਨਵੀਂ ਨਿਕਾਸੀ ਕਾਰਨ ਸ਼ੁਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 1,017 ਅੰਕ ਡਿੱਗ ਗਿਆ, ਜਦਕਿ ਨਿਫਟੀ 293 ਅੰਕ ਡਿੱਗ ਗਿਆ। ਕਾਰੋਬਾਰੀਆਂ ਨੇ ਸਥਾਨਕ ਬਾਜ਼ਾਰਾਂ ’ਚ ਭਾਰੀ ਗਿਰਾਵਟ ਦਾ ਕਾਰਨ ਆਈ.ਟੀ. (ਆਈ.ਟੀ.), ਤੇਲ ਅਤੇ ਗੈਸ ਕੰਪਨੀਆਂ ਅਤੇ ਜਨਤਕ ਖੇਤਰ ਦੇ ਬੈਂਕਾਂ ’ਚ ਵਿਕਰੀ ਨੂੰ ਦਸਿਆ। 
ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 1,017.23 ਅੰਕ ਯਾਨੀ 1.24 ਫੀ ਸਦੀ ਦੀ ਗਿਰਾਵਟ ਨਾਲ 81,183.93 ਅੰਕ ’ਤੇ ਬੰਦ ਹੋਇਆ। ਇਹ ਦੋ ਹਫ਼ਤਿਆਂ ਦਾ ਸੱਭ ਤੋਂ ਹੇਠਲਾ ਬੰਦ ਪੱਧਰ ਹੈ। ਕਾਰੋਬਾਰ ਦੌਰਾਨ ਸੈਂਸੈਕਸ 1,219.23 ਅੰਕ ਡਿੱਗ ਕੇ 80,981.93 ਅੰਕ ’ਤੇ ਆ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਬੈਂਚਮਾਰਕ ਇੰਡੈਕਸ ਨਿਫਟੀ 292.95 ਅੰਕ ਯਾਨੀ 1.17 ਫੀ ਸਦੀ ਡਿੱਗ ਕੇ 24,852.15 ਅੰਕ ’ਤੇ ਬੰਦ ਹੋਇਆ। ਨਿਫਟੀ ’ਚ ਗਿਰਾਵਟ ਦਾ ਇਹ ਲਗਾਤਾਰ ਤੀਜਾ ਸੈਸ਼ਨ ਸੀ।  ਸੈਂਸੈਕਸ ਦੀਆਂ 30 ਕੰਪਨੀਆਂ ’ਚੋਂ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ’ਚ ਸੱਭ ਤੋਂ ਜ਼ਿਆਦਾ 4 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਐਨ.ਟੀ.ਪੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਸੀ.ਐਲ. ਟੈਕਨੋਲੋਜੀਜ਼, ਰਿਲਾਇੰਸ ਇੰਡਸਟਰੀਜ਼, ਐਕਸਿਸ ਬੈਂਕ ਅਤੇ ਆਈ.ਟੀ. ਸੀ ਦੇ ਸ਼ੇਅਰਾਂ ’ਚ ਵੀ ਗਿਰਾਵਟ ਆਈ। 

ਦੂਜੇ ਪਾਸੇ ਬਜਾਜ ਫਾਈਨਾਂਸ, ਏਸ਼ੀਅਨ ਪੇਂਟਸ, ਜੇ.ਐਸ.ਡਬਲਯੂ. ਸਟੀਲ ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰਾਂ ’ਚ ਤੇਜ਼ੀ ਦਰਜ ਕੀਤੀ ਗਈ। 
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਐਫ.ਆਈ.ਆਈ. ਦੇ ਖੁਲਾਸੇ ਦੇ ਨਿਯਮਾਂ ’ਤੇ ਸੇਬੀ ਦੀ ਸਮਾਂ ਸੀਮਾ ਕਾਰਨ ਘਰੇਲੂ ਬਾਜ਼ਾਰ ’ਚ ਦਹਿਸ਼ਤ ਦਾ ਮਾਹੌਲ ਸੀ। ਹਾਲਾਂਕਿ, ਇਸ ਨਾਲ ਲੰਮੇ ਸਮੇਂ ’ਚ ਐਫਆਈਆਈ ’ਚ ਭਾਰਤ ਦੇ ਆਕਰਸ਼ਣ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਨਹੀਂ ਹੈ।

ਨਾਇਰ ਨੇ ਕਿਹਾ ਕਿ ਨਵੇਂ ਬਾਜ਼ਾਰ ਨੂੰ ਤੇਜ਼ੀ ਦੇਣ ਵਾਲੇ ਕਾਰਕਾਂ ਦੀ ਕਮੀ ਅਤੇ ਉੱਚ ਮੁਲਾਂਕਣਾਂ ਕਾਰਨ ਥੋੜ੍ਹੇ ਸਮੇਂ ’ਚ ਸੁਸਤ ਰੁਝਾਨ ਜਾਰੀ ਰਹਿਣ ਦੀ ਉਮੀਦ ਹੈ। ਅਮਰੀਕੀ ਗੈਰ-ਖੇਤੀ ਨੌਕਰੀਆਂ ਦੇ ਅੰਕੜਿਆਂ ਤੋਂ ਪਹਿਲਾਂ ਗਲੋਬਲ ਬਾਜ਼ਾਰ ਵੀ ਸਾਵਧਾਨੀ ਵਾਲਾ ਰਵੱਈਆ ਅਪਣਾ ਰਹੇ ਹਨ। 
ਇਸ ਵਿਆਪਕ ਵਿਕਰੀ ਨਾਲ ਬੈਂਕਿੰਗ ਅਤੇ ਊਰਜਾ ਖੇਤਰਾਂ ਨੂੰ ਸੱਭ ਤੋਂ ਵੱਧ ਨੁਕਸਾਨ ਹੋਇਆ। ਵਿਆਪਕ ਸੂਚਕਾਂਕ ’ਚ ਵੀ ਗਿਰਾਵਟ ਵੇਖੀ ਗਈ, ਜਿਨ੍ਹਾਂ ’ਚੋਂ ਹਰੇਕ ’ਚ ਇਕ ਫ਼ੀ ਸਦੀ ਤੋਂ ਵੱਧ ਦੀ ਗਿਰਾਵਟ ਆਈ। 

ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ’ਚ ਵੀ ਗਿਰਾਵਟ ਦਰਜ ਕੀਤੀ ਗਈ। ਯੂਰਪ ਦੇ ਜ਼ਿਆਦਾਤਰ ਬਾਜ਼ਾਰ ਦੁਪਹਿਰ ਦੇ ਸੈਸ਼ਨ ਵਿਚ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਜ਼ਿਆਦਾਤਰ ਅਮਰੀਕੀ ਬਾਜ਼ਾਰ ਵੀਰਵਾਰ ਨੂੰ ਨਕਾਰਾਤਮਕ ਖੇਤਰ ’ਚ ਬੰਦ ਹੋਏ। 

ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 688.69 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.14 ਫੀ ਸਦੀ ਦੀ ਤੇਜ਼ੀ ਨਾਲ 72.79 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। 
ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 151.48 ਅੰਕ ਡਿੱਗ ਕੇ 82,201.16 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 53.60 ਅੰਕ ਡਿੱਗ ਕੇ 25,145.10 ਅੰਕ ’ਤੇ ਬੰਦ ਹੋਇਆ।     (ਪੀਟੀਆਈ)

(For more news apart from  Heavy decline in Sensex due to weak global signals News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement