
ਬਾਲਿਕਾ ਆਸਰਾ ਘਰ ਮਾਮਲੇ ਵਿਚ ਸੀਬੀਆਈ ਨੇ ਬ੍ਰਿਜੇਸ਼ ਠਾਕੁਰ ਦੇ ਸਫਾਈ ਕਰਮਚਾਰੀ ਗੌਰਵ ਕੁਮਾਰ ਮੋਟੂ ਨੂੰ ਗਿਰਫਤਾਰ ਕੀਤਾ ਹੈ।
ਮੁਜ਼ਫਰੱਪੁਰ : ਬਾਲਿਕਾ ਆਸਰਾ ਘਰ ਮਾਮਲੇ ਵਿਚ ਸੀਬੀਆਈ ਨੇ ਬ੍ਰਿਜੇਸ਼ ਠਾਕੁਰ ਦੇ ਸਫਾਈ ਕਰਮਚਾਰੀ ਗੌਰਵ ਕੁਮਾਰ ਮੋਟੂ ਨੂੰ ਗਿਰਫਤਾਰ ਕੀਤਾ ਹੈ। ਗੌਰਵ ਅਤੇ ਉਸਦੇ ਪਰਵਾਰਕ ਪ੍ਰੈਸ ਅਤੇ ਬਾਲਿਕਾ ਆਸਾ ਘਰ ਦੀ ਸਫਾਈ ਦਾ ਕੰਮ ਕਰਦਾ ਸੀ। ਸੀਬੀਆਈ ਨੇ ਉਸ ਨੂੰ ਵਿਸ਼ੇਸ਼ ਪਾਕਸੋ ਕੋਰਟ ਵਿਚ ਪੇਸ਼ ਕੀਤਾ ਅਤੇ ਪੁਛਗਿੱਛ ਲਈ ਰਿਮਾਂਡ ਤੇ ਦੇਣ ਦੀ ਬੇਨਤੀ ਕੀਤੀ। ਵਿਸ਼ੇਸ਼ ਕੋਰਟ ਨੇ ਸ਼ੁਕਰਵਾਰ ਨੂੰ ਗੌਰਵ ਨੂੰ ਪੁਛਗਿੱਛ ਲਈ ਸੀਬੀਆਈ ਨੂੰ ਰਿਮਾਂਡ ਤੇ ਸੌਂਪ ਦਿਤਾ। ਸਿਕੰਦਪੁਰ ਸ਼ਮਸ਼ਾਨ ਘਾਟ ਦੀ ਖੁਦਾਈ ਵਿਚ ਮਿਲੇ ਨਰ ਪਿੰਜਰਾਂ ਦੇ ਸੈਂਪਲਾਂ ਨੂੰ ਵੀ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ।
The Digging
ਇਨਾਂ ਦੀ ਐਫਐਸਅਲ ਜਾਂਚ ਕਰਵਾਉਣ ਦੇ ਬੇਨਤੀ ਪੱਤਰ ਤੇ ਵਿਸ਼ੇਸ਼ ਕੋਰਟ ਨੇ ਇਜ਼ਾਜਤ ਦੇ ਦਿਤੀ। ਦੋ ਦਿਨ ਪਹਿਲਾਂ ਸੀਬੀਆਈ ਨੇ ਬ੍ਰਿਜੇਸ਼ ਦੇ ਨੌਕਰ ਗੁੱਡੂ ਦੀ ਨਿਸ਼ਾਨਦੇਹੀ ਤੇ ਸਿਕੰਦਪੁਰ ਸਥਿਤ ਸ਼ਮਸ਼ਾਨ ਘਾਟ ਇਮਾਰਤ ਦੀ ਖੁਦਾਈ ਕਰਵਾਈ ਸੀ। ਖੁਦਾਈ ਵਿਚ ਇਕ ਨਰ ਪਿੰਜਰ ਮਿਲਿਆ ਸੀ। ਇਸ ਵਿਚ ਮਨੁੱਖੀ ਖੋਪੜੀ, ਹੱਥ-ਪੈਰ ਅਤੇ ਹੋਰਨਾਂ ਅੰਗਾਂ ਨੂੰ ਸੀਬੀਆਈ ਸਟੋਰ ਕਰ ਅਪਣੇ ਨਾਲ ਲੈ ਗਈ। ਕੋਰਟ ਦੀ ਇਜ਼ਾਜਤ ਮਿਲਣ ਤੋਂ ਬਾਅਦ ਹੱਡੀਆਂ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਐਫਐਸਐਲ ਭੇਜਿਆ ਜਾਵੇਗਾ।
Brajesh Kumar
ਦਸਣਯੋਗ ਹੈ ਕਿ ਬਾਲਿਕਾ ਆਸਰਾ ਘਰ ਮਾਮਲੇ ਵਿਚ ਸੀਬੀਆਈ ਦੀ ਇਹ ਪੰਜਵੀ ਗਿਰਫਤਾਰੀ ਹੈ। ਇਸ ਤੋਂ ਪਹਿਲਾਂ 20 ਸਤੰਬਰ ਨੂੰ ਬਾਲ ਆਸਰਾ ਘਰ ਇਕਾਈ ਦੀ ਤੱਤਕਾਲੀਨ ਸਹਾਇਕ ਨਿਰਦੇਸ਼ਕ ਰੋਜ਼ੀ ਰਾਣੀ, ਬ੍ਰਿਜੇਸ਼ ਦੇ ਡਰਾਈਵਰ ਵਿਜੈ ਕੁਮਾਰ, ਨੌਕਰ ਗੁੱਡੂ ਕੁਮਾਰ ਅਤੇ ਪੈਰਾ ਲੀਗਲ ਸਹਾਇਕ ਸੰਤੋਸ਼ ਕੁਮਾਰ ਨੂੰ ਗਿਰਫਤਾਰ ਕੀਤਾ ਗਿਆ ਸੀ। ਇਸ ਵਿਚ ਸੰਤੋਸ਼ ਨੂੰ ਛੱਡ ਕੇ ਹੋਰ ਸਾਰਿਆਂ ਨੂੰ 21 ਸਤੰਬਰ ਨੂੰ ਪੁਛਗਿੱਛ ਲਈ ਰਿਮਾਂਡ ਤੇ ਲਿਆ ਗਿਆ ਸੀ। ਤਿੰਨਾਂ ਦੀ ਰਿਮਾਂਡ ਸਮਾਂ ਮਿਆਦ ਪੂਰੀ ਹੋਣ ਤੇ 4 ਅਕਤੂਬਰ ਨੂੰ ਜੂਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ।