ਯੂਪੀ ਦੇ 2 ਆਸਰਾ ਘਰ ਤੋਂ 24 ਬੱਚੇ ਲਾਪਤਾ, ਵਾਰਾਣਸੀ ਅਤੇ ਮੀਰਜਾਪੁਰ ਦੇ ਡੀਐਮ ਤੋਂ ਰਿਪੋਰਟ ਤਲਬ
Published : Sep 14, 2018, 4:27 pm IST
Updated : Sep 14, 2018, 4:27 pm IST
SHARE ARTICLE
Shelter Home
Shelter Home

ਦੇਵਰਿਆ ਦੇ ਆਸਰਾ ਘਰ ਵਿਚ ਯੋਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਯੂਪੀ ਵਿਚ ਦੋ ਆਸਰਾ ਘਰ ਤੋਂ 24 ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਪੀਐਮ ਮੋਦੀ ਦੇ ਸੰਸਦੀ...

ਵਾਰਾਣਸੀ : ਦੇਵਰਿਆ ਦੇ ਆਸਰਾ ਘਰ ਵਿਚ ਯੋਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਯੂਪੀ ਵਿਚ ਦੋ ਆਸਰਾ ਘਰ ਤੋਂ 24 ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਪੀਐਮ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ ਵੀ ਸ਼ੈਲਟਰ ਹੋਮ ਤੋਂ ਬੱਚੇ ਲਾਪਤਾ ਹਨ। ਰਾਜ ਦੇ ਦੋ ਵਿਸ਼ੇਸ਼ ਸਹਾਰਾ ਥਾਵਾਂ - ਵਾਰਾਣਸੀ ਦੇ ਲਕਸ਼ਮੀ ਬੱਚਾ ਘਰ ਅਤੇ ਮੀਰਜਾਪੁਰ ਦੇ ਮਹਾਦੇਵ ਬੱਚਾ ਘਰ ਵਿਚ ਬੱਚਿਆਂ ਦੇ ਲਾਪਤਾ ਹੋਣ ਦੇ ਖੁਲਾਸੇ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਇਸ ਮਾਮਲੇ ਨੂੰ ਧਿਆਨ ਵਿਚ ਰਖਦੇ ਹੋਏ 15 ਸਤੰਬਰ ਤੱਕ ਰਿਪੋਰਟ ਤਲਬ ਕੀਤੀ ਹੈ,

women and child welfarewomen and child welfare

ਜਿਸ ਤੋਂ ਬਾਅਦ ਦੋਹਾਂ ਜਿਲ੍ਹਿਆਂ ਦੇ ਡੀਐਮ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਤਰਾਲਾ ਨੇ ਸੈਂਟਰਲ ਅਡਾਪਸ਼ਨ ਰਿਸਾਰਸ ਏਜੰਸੀ (ਸੀਏਆਰਏ) ਦੇ ਚਾਇਲਡ ਅਡਾਪਸ਼ਨ ਰਿਸਾਰਸ ਇਨਫਰਮੇਸ਼ਨ ਐਂਡ ਗਾਇਡੈਂਸ ਸਿਸਟਮ (ਕੇਰਿੰਗਸ) ਨੂੰ ਮਿਲੇ 3 ਸਾਲ ਦੇ ਵੇਰਵੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਸੰਸਥਾ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਸੀ ਕਿ ਵਾਰਾਣਸੀ ਵਿਚ 7 ਅਤੇ ਮੀਰਜਾਪੁਰ ਵਿਚ 17 ਬੱਚਿਆਂ ਨੂੰ ਨਾ ਤਾਂ ਅਡਾਪਟ ਕੀਤਾ ਗਿਆ ਅਤੇ ਨਹੀਂ ਹੀ ਉਹ ਇਸ ਸ਼ੈਲਟਰ ਹੋਮ ਵਿਚ ਪਾਏ ਗਏ। 

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਿਚ ਵਧੀਕ ਸਕੱਤਰ ਅਜੇ ਤੀਰਕੇ ਨੇ ਯੂਪੀ ਦੀ ਬਾਲ ਵਿਕਾਸ ਵਿਭਾਗ ਦੀ ਚੀਫ ਸਕੱਤਰ ਰੇਣੁਕਾ ਕੁਮਾਰ ਨੂੰ 21 ਅਗਸਤ ਨੂੰ ਇਕ ਪੱਤਰ ਲਿਖਿਆ। ਇਸ ਵਿਚ ਉਨ੍ਹਾਂ ਨੇ ਕਿਹਾ ਕਿ ਲਕਸ਼ਮੀ ਬੱਚਾ ਘਰ ਦੇ 3 ਸਾਲਾਂ ਦੇ ਮਿਲੇ ਵੇਰਵੇ ਤੋਂ ਪਤਾ ਚਲਿਆ ਹੈ ਕਿ 15 ਬੱਚੀਆਂ ਨੂੰ ਇੱਥੇ ਲਿਆਇਆ ਗਿਆ ਪਰ ਇਸ ਦੌਰਾਨ ਕੋਈ ਅਡਾਪਸ਼ਨ ਨਹੀਂ ਹੋਇਆ। ਮੰਤਰਾਲਾ ਦੇ ਖੱਤ ਵਿਚ ਕਿਹਾ ਗਿਆ ਹੈ ਕਿ ਕੇਅਰਿੰਗਸ ਮੁਤਾਬਕ ਇਸ ਸ਼ੈਲਟਰ ਹੋਮ ਵਿਚ 16 ਅਪ੍ਰੈਲ ਨੂੰ 8 ਬੱਚੇ ਮਿਲੇ ਸਨ, ਜਦੋਂ ਕਿ ਇਥੇ ਨਹੀਂ ਪਾਏ ਗਏ ਬਾਕੀ 7 ਬੱਚਿਆਂ ਦਾ ਕੋਈ ਰਿਕਾਰਡ ਨਹੀਂ ਸੀ।

Shelter homeShelter home

ਇਸੇ ਤਰ੍ਹਾਂ ਮੀਰਜਾਪੁਰ ਦੇ ਮਹਾਦੇਵ ਬੱਚਾ ਘਰ ਨੇ ਦਿਖਾਇਆ ਕਿ ਉਥੇ 38 ਬੱਚੇ ਐਡਮਿਟ ਹੋਏ, ਜਦ ਕਿ ਇਸ ਦੌਰਾਨ 15 ਬੱਚਿਆਂ ਨੂੰ ਅਡਾਪਟ ਕੀਤਾ ਗਿਆ। 16 ਅਪ੍ਰੈਲ ਨੂੰ ਇਥੇ 6 ਬੱਚੇ ਮੌਜੂਦ ਮਿਲੇ। ਪੱਤਰ ਵਿਚ ਕਿਹਾ ਗਿਆ ਹੈ ਕਿ ਬਾਕੀ 17 ਬੱਚਿਆਂ ਦੇ ਬਾਰੇ ਵਿਚ ਨਾ ਤਾਂ ਕੋਈ ਵੇਰਵਾ ਮਿਲਿਆ ਹੈ ਅਤੇ ਨਾ ਹੀ ਉਹ ਬੱਚਾ ਘਰ ਵਿਚ ਪਾਏ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement