
ਜਾਣੋ, ਕਿਹੜੀਆਂ ਨਵੀ ਤਕਨੀਕਾਂ ਨਾਲ ਹੋਣਗੇ ਲੈਸ
ਨਵੀਂ ਦਿੱਲੀ: ਹੁਣ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਨਵਾਂ ਹਵਾਈ ਜਹਾਜ਼ ਮਿਲਣ ਜਾ ਰਿਹਾ ਹੈ। ਦਰਅਸਲ ਪੀਐਮ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉੱਪ ਰਾਸ਼ਟਰਪਤੀ ਵੈਕੇਯਾ ਨਾਇਡੂ ਹੁਣ ਲੰਬੀ ਯਾਤਰਾਵਾਂ ਲਈ ਨਵੇਂ ਜਹਾਜ਼ ਦੀ ਵਰਤੋਂ ਕਰਨਗੇ। ਦਰਅਸਲ ਦੋ ਬੋਇੰਗ 777 ਐਟੀ ਮਿਸਾਇਲ ਹਵਾਈ ਜਹਾਜ਼ 2020 ਤੱਕ ਏਅਰ ਇੰਡਿਆ ਦੇ ਬੇੜੇ ਚ ਸ਼ਾਮਿਲ ਹੋਣਗੇ।
Airplan
ਇਹ ਕੋਈ ਆਮ ਹਵਾਈ ਜਹਾਜ਼ ਨਹੀਂ ਹੋਣਗੇ ਬਲਕਿ ਇਹਨਾਂ ਵਿਚ ਸੁਰੱਖਿਆਂ ਦੇ ਲਿਹਾਜ਼ ਨਾਲ ਐਂਟੀ ਮਿਸਾਇਲ ਤਕਨੀਕ ਫਿੱਟ ਹੋਵੇਗੀ ਜੋ ਕਿਸੇ ਵੀ ਮਿਸਾਇਲ ਹਮਲੇ ਨੂੰ ਨਾਕਾਮ ਕਰ ਸਕੇਗੀ। ਇਸ ਜਹਾਜ਼ ਵਿਚ ਪੀਐੱਮ ਮੋਦੀ ਲਈ ਦਫ਼ਤਰ ਅਤੇ ਲਿਵਿੰਗ ਰੂਮ ਵੀ ਮੌਜ਼ੂਦ ਹੋਵੇਗਾ। ਇਹ ਜਹਾਜ਼ ਆਧੁਨਿਕ ਪ੍ਰਣਾਲੀਆਂ ਨਾਲ ਜੁੜੇ ਹੋਣਗੇ। ਇਹੋ ਜਿਹੇ ਜਹਾਜ਼ਾਂ ਦੀ ਵਰਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੀ ਜਾਂਦੀ ਹੈ।
America
ਇਸ ਜਹਾਜ਼ ਦੀ ਇਹ ਵੀ ਖਾਸੀਅਤ ਹੈ ਕਿ ਇਹ ਸਿੱਧਾ ਭਾਰਤ ਤੋਂ ਅਮਰੀਕਾ ਲਈ ਰਸਤੇ ਵਿਚ ਬਿਨਾਂ ਇੰਧਨ ਭਰੇ ਉਡਾਣ ਭਰ ਸਕਦਾ ਹੈ। ਬੋਇੰਗ 777 ਜਹਾਜ਼ ਅਮਰੀਕੀ ਸੂਬੇ ਟੈਕਸਸ ਦੇ ਇੱਕ ਪਲਾਂਟ ’ਚ ਤਿਆਰ ਹੋ ਰਹੇ ਹਨ। ਇਸੇ ਸਾਲ ਫਰਵਰੀ ’ਚ ਅਮਰੀਕਾ ਇਸ ਹਵਾਈ ਜਹਾਜ਼ ਲਈ ਦੋ ਮਿਸਾਇਲ ਡਿਫੈਂਸ ਸਿਸਟਮ ਵੇਚਣ ਲਈ ਰਾਜੀ ਹੋ ਗਿਆ ਸੀ।
Narendra Modi
ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਦੁਆਰਾ ਏਅਰ ਇੰਡਿਆ ਦੇ 'ਬੋਇੰਗ ਬੀ 747' ਹਵਾਈ ਜਹਾਜ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਪਿਛਲੇ ਮਹੀਨੇ ਇਹਨਾਂ ਵਿਚੋਂ ਹੀ ਇੱਕ ਹਵਾਈ ਜਹਾਜ਼ ਰਾਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਦੇਸ਼ਾ ਦੀ ਯਾਤਰਾ ਤੇ ਗਏ ਸਨ ਜੋ ਕਿ ਲਗਭਗ ਪਿਛਲੇ 26 ਸਾਲ ਤੋਂ ਸੇਵਾ ’ਚ ਹੈ। ਫਿਲਹਾਲ ਇਹਨਾਂ ਨਵੇਂ ਜਹਾਜ਼ ਲਈ ਭਾਰਤ ਨੂੰ ਲਗਭਗ 1400 ਕਰੋੜ ਰੁਪਇਆ ਖਰਚ ਕਰਨਾ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।