‘ਨਿਊਜ਼ਕਿਲੱਕ’ ਵਿਵਾਦ : ਪੁਰਕਾਸਥ, ਚੱਕਰਵਰਤੀ ਦੀ ਗ੍ਰਿਫ਼ਤਾਰੀ ਵਿਰੁਧ ਅਪੀਲਾਂ ’ਤੇ ਪੁਲਿਸ ਤੋਂ ਜਵਾਬ ਤਲਬ
Published : Oct 6, 2023, 5:29 pm IST
Updated : Oct 6, 2023, 9:28 pm IST
SHARE ARTICLE
Prabir Purkayastha
Prabir Purkayastha

ਪੁਰਕਾਯਸਥ, ਚੱਕਰਵਰਤੀ ਦੀ ਗ੍ਰਿਫਤਾਰੀ ਵਿਰੁਧ ਪਟੀਸ਼ਨ 'ਤੇ ਤੁਰਤ ਸੁਣਵਾਈ ਲਈ ਰਾਜ਼ੀ ਹੋਇਆ ਹਾਈ ਕੋਰਟ

ਨਵੀਂ ਦਿੱਲੀ: ਅਤਿਵਾਦ ਵਿਰੋਧੀ ਕਾਨੂੰਨ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਤਹਿਤ ਦਰਜ ਇਕ ਮਾਮਲੇ ’ਚ 'ਨਿਊਜ਼ਕਲਿਕ' ਦੇ ਸੰਸਥਾਪਕ ਪ੍ਰਬੀਰ ਪੁਰਕਾਸਥ ਅਤੇ ਮਨੁੱਖੀ ਸਰੋਤ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਪੁਲਿਸ ਹਿਰਾਸਤ ’ਚ ਭੇਜਣ ਦਾ ਹੇਠਲੀ ਅਦਾਲਤ ਦਾ ਹੁਕਮ ਸ਼ੁਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਸਵਾਲਾਂ ਦੇ ਘੇਰੇ ’ਚ ਆ ਗਿਆ। ਹਾਈ ਕੋਰਟ ਨੇ ਕਿਹਾ ਕਿ ਕੇਸ ’ਚ ਕੁਝ ਗਾਇਬ ਹੈ ਕਿਉਂਕਿ ਜ਼ਾਹਿਰ ਤੌਰ 'ਤੇ ਪੁਰਕਾਸਥ ਦੇ ਵਕੀਲ ਨੂੰ ਸੁਣੇ ਬਿਨਾਂ ਹੀ ਹੁਕਮ ਦੇ ਦਿੱਤਾ ਗਿਆ ਸੀ।

ਪੁਰਕਾਸਥ ਅਤੇ ਚੱਕਰਵਰਤੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਦੋਵਾਂ ਨੂੰ 11 ਅਕਤੂਬਰ ਤਕ ਪੁਲੀਸ ਹਿਰਾਸਤ ’ਚ ਭੇਜ ਦਿਤਾ ਹੈ। ਦੋਵਾਂ ਨੇ ਅਪਣੀ ਗ੍ਰਿਫਤਾਰੀ ਨੂੰ ਹਾਈ ਕੋਰਟ ’ਚ ਚੁਨੌਤੀ ਦਿੱਤੀ ਅਤੇ ਅੰਤਰਿਮ ਰਾਹਤ ਵਜੋਂ ਤੁਰਤ ਰਿਹਾਈ ਦੀ ਬੇਨਤੀ ਕੀਤੀ ਹੈ।
ਹਾਲਾਂਕਿ, ਜਸਟਿਸ ਤੁਸ਼ਾਰ ਰਾਓ ਗੇਡੇਲਾ ਨੇ ਕਿਹਾ ਕਿ ਇਸ ਪੜਾਅ 'ਤੇ ਅਜਿਹੀ ਰਾਹਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਅਦਾਲਤ ਨੇ ਪੁਲਿਸ ਦੇ ਵਕੀਲ ਨੂੰ ਵੀ ਸੁਣਨਾ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ ਸੂਚੀਬੱਧ ਕਰ ਦਿੱਤੀ ਹੈ। ਇਸ ਮਾਮਲੇ 'ਤੇ ਉਸ ਦਿਨ ਅਦਾਲਤ ’ਚ ਸਭ ਤੋਂ ਪਹਿਲਾਂ ਸੁਣਵਾਈ ਹੋਵੇਗੀ।

ਹਾਈ ਕੋਰਟ ਨੇ ਕਿਹਾ, ‘‘ਸਿਰਫ ਮੁਸ਼ਕਲ ਇਹ ਹੈ ਕਿ ਦੋਸ਼ ਇਸ ਤਰ੍ਹਾਂ ਦੇ ਨਹੀਂ ਲੱਗਦੇ ਕਿ ਤੁਹਾਨੂੰ ਤੁਰਤ ਰਿਹਾਅ ਕੀਤਾ ਜਾ ਸਕੇ।’’ ਅਪਣੀ ਦੀ ਗ੍ਰਿਫਤਾਰੀ ਤੋਂ ਇਲਾਵਾ ਦੋਵਾਂ ਨੇ ਹੇਠਲੀ ਅਦਾਲਤ ਦੇ ਉਨ੍ਹਾਂ ਨੂੰ ਸੱਤ ਦਿਨ ਦੀ ਪੁਲਿਸ ਹਿਰਾਸਤ ’ਚ ਭੇਜਣ ਦੇ ਹੁਕਮ ਨੂੰ ਵੀ ਚੁਨੌਤੀ ਦਿੱਤੀ ਅਤੇ ਮਾਮਲੇ ਦੀ ਐਫ.ਆਈ.ਆਰ. ਰੱਦ ਕਰਨ ਦੀ ਬੇਨਤੀ ਕੀਤੀ ਹੈ।

ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਅਤੇ ਪੁਰਕਾਸਥ-ਚਕਰਵਰਤੀ ਦੀ ਗ੍ਰਿਫਤਾਰੀ, ਰਿਮਾਂਡ ਦੇ ਹੁਕਮ ਨੂੰ ਚੁਨੌਤੀ ਦੇਣ ਅਤੇ ਐਫ.ਆਈ.ਆਰ. ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀਆਂ ਦੋ ਪਟੀਸ਼ਨਾਂ 'ਤੇ ਜਵਾਬ ਮੰਗਿਆ। ਅਦਾਲਤ ਨੇ ਪੁਲਿਸ ਨੂੰ ਪਟੀਸ਼ਨਾਂ ਦੇ ਲੰਬਿਤ ਹੋਣ ਤੱਕ ਰਿਹਾਈ ਦੀ ਮੰਗ ਕਰਨ ਵਾਲੀਆਂ ਅੰਤਰਿਮ ਅਰਜ਼ੀਆਂ ਦੇ ਸਬੰਧ ’ਚ ਜਵਾਬ ਦਾਇਰ ਕਰਨ ਲਈ ਵੀ ਕਿਹਾ ਹੈ।

ਹਾਈ ਕੋਰਟ ਨੇ ਜਾਂਚ ਅਧਿਕਾਰੀ ਨੂੰ ਸੋਮਵਾਰ ਨੂੰ ਉਸ ਦੇ ਸਾਹਮਣੇ ਕੇਸ ਡਾਇਰੀ ਪੇਸ਼ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਚੱਕਰਵਰਤੀ ਦੀ ਮੈਡੀਕਲ ਸਥਿਤੀ ਨਾਲ ਸਮਝੌਤਾ ਨਾ ਕੀਤਾ ਜਾਵੇ ਕਿਉਂਕਿ ਉਹ ਅਪਾਹਜ ਹੈ।

ਦਿੱਲੀ ਪੁਲਿਸ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅੰਤਰਿਮ ਅਰਜ਼ੀਆਂ ਦਾ ਜਵਾਬ ਇੱਕ ਦਿਨ ਦੇ ਅੰਦਰ ਦਾਇਰ ਕੀਤਾ ਜਾਵੇਗਾ। ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਨਿਰਦੇਸ਼ ਲੈਣ ਅਤੇ ਸੋਮਵਾਰ ਨੂੰ ਸੂਚੀ ਦੇਣ ਲਈ ਕੁਝ ਸਮਾਂ ਦੇਣ।

ਭਾਰਤ ਦੀ ਪ੍ਰਭੂਸੱਤਾ ’ਚ ਦਖਲ ਦੇਣ ਲਈ ਚੀਨ ਤੋਂ ਆਇਆ ਪੈਸਾ: ‘ਨਿਊਜ਼ਕਲਿਕ’ ਵਿਰੁਧ ਦਿੱਲੀ ਪੁਲਿਸ ਦੀ ਐਫ.ਆਈ.ਆਰ.

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਵਿਰੁਧ ਅਤਿਵਾਦ ਵਿਰੋਧੀ ਕਾਨੂੰਨ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.) ਦੇ ਤਹਿਤ ਐਫ.ਆਈ.ਆਰ. ਅਜਿਹਾ ਕਰਨ ਦੇ ਇਰਾਦੇ ਨਾਲ ਚੀਨ ਤੋਂ ਵੱਡੀ ਰਕਮ ਆਈ ਸੀ। ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਨਿਊਜ਼ ਪੋਰਟਲ ਨੂੰ ਐਫ.ਆਈ.ਆਰ. ਦੀ ਕਾਪੀ ਦਿਤੀ। ਇਕ ਦਿਨ ਪਹਿਲਾਂ ਹੀ ਦਿੱਲੀ ਦੀ ਅਦਾਲਤ ਨੇ ਉਸ ਨੂੰ ਅਜਿਹਾ ਕਰਨ ਦਾ ਹੁਕਮ ਦਿਤਾ ਸੀ।

ਐਫ.ਆਈ.ਆਰ. ਦੀ ਇਕ ਕਾਪੀ ਪੀ.ਟੀ.ਆਈ. ਕੋਲ ਉਪਲਬਧ ਹੈ। ਐਫ.ਆਈ.ਆਰ. ਮੁਤਾਬਕ ਟੈਲੀਕਾਮ ਖੇਤਰ ਦੀਆਂ ਵੱਡੀਆਂ ਚੀਨੀ ਕੰਪਨੀਆਂ ਨੇ ਭਾਰਤ ’ਚ ਹਜ਼ਾਰਾਂ ਮੁਖੌਟਾ ਕੰਪਨੀਆਂ ਬਣਾਈਆਂ। ਐਫ.ਆਈ.ਆਰ. ਅਨੁਸਾਰ, ‘‘ਭਾਰਤ ਦੀ ਪ੍ਰਭੂਸੱਤਾ ’ਚ ਦਖ਼ਲਅੰਦਾਜ਼ਲ ਕਰਨ ਅਤੇ ਦੇਸ਼ ਵਿਰੁਧ ਅੰਸੰਤੋਸ਼ ਪੈਦਾ ਕਰਨ ਦੇ ਇਰਾਦੇ ਨਾਲ ਰਚੀ ਗਈ ਸਾਜ਼ਸ਼ ਹੇਠ ਚੀਨ ਤੋਂ ਵੱਡੀ ਰਕਮ ਭੇਜੀ ਗਈ ਸੀ ਅਤੇ ‘ਪੇਡ ਨਿਊਜ਼’ (ਪ੍ਰਚਾਰ ਲਈ ਕਿਸੇ ਵੀ ਕੀਮਤ ਦਾ ਨਕਦ ਜਾਂ ਭੁਗਤਾਨ) ਦਾ ਜਾਣਬੁੱਝ ਕੇ ਪ੍ਰਸਾਰ ਕੀਤਾ ਗਿਆ, ਜਿਸ ਨਾਲ ਘਰੇਲੂ ਨੀਤੀਆਂ, ਭਾਰਤ ਦੇ ਵਿਕਾਸ ਪ੍ਰਾਜੈਕਟਾਂ ਦੀ ਨਿੰਦਾ ਕੀਤੀ ਗਈ ਸੀ ਅਤੇ ਚੀਨ ਸਰਕਾਰ ਦੇ ਪ੍ਰਾਜੈਕਆਂ ਅਤੇ ਰਖਿਆ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਗਈ ਸੀ।’’

ਐਫ.ਆਈ.ਆਰ. ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ‘ਨਿਊਜ਼ਕਲਿੱਕ’ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਸਥ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਲਈ ‘ਪੀਪਲਜ਼ ਅਲਾਇੰਸ ਫਾਰ ਡੈਮੋਕਰੇਸੀ ਐਂਡ ਸੈਕੂਲਰਿਜ਼ਮ (ਪੀ.ਏ.ਡੀ.ਐੱਸ.)’ ਨਾਂ ਦੇ ਇਕ ਸਮੂਹ ਨਾਲ ਮਿਲ ਕੇ ਸਾਜ਼ਸ਼ ਰਚੀ ਸੀ। ਪੁਰਕਾਸਥ ਅਤੇ ‘ਨਿਊਜ਼ਕਲਿਕ’ ਦੇ ਮਨੁੱਖੀ ਸਰੋਤ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement