ਵਕੀਲਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ ਦੀਆਂ ਅਦਾਲਤਾਂ ਵਿਚ ਕੰਮਕਾਜ ਠੱਪ 
Published : Nov 6, 2019, 3:58 pm IST
Updated : Apr 10, 2020, 12:05 am IST
SHARE ARTICLE
wORK IN delhi 3 courts Affected Due To Advocates Protests
wORK IN delhi 3 courts Affected Due To Advocates Protests

ਇਹ ਕੰਮਕਾਜ ਸ਼ਨਿੱਚਰਵਾਰ ਹਿੰਸਕ ਝੜਪਾਂ ਵਾਲੇ ਦਿਨ ਤੋਂ ਹੀ ਪ੍ਰਭਾਵਿਤ ਹੋ ਰਿਹਾ ਹੈ

ਨਵੀਂ ਦਿੱਲੀ- ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਬੀਤੇ ਸ਼ਨਿੱਚਰਵਾਰ ਵਕੀਲਾਂ ਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਪੈਦਾ ਹੋਇਆ ਵਿਵਾਦ ਹਾਲੇ ਤੱਕ ਖ਼ਤਮ ਨਹੀਂ ਹੋ ਸਕਿਆ। ਅੱਜ ਬੁੱਧਵਾਰ ਨੂੰ ਉਹ ਹੋਰ ਵੀ ਜ਼ਿਆਦਾ ਵਧ ਗਿਆ ਹੈ। ਅੱਜ ਵੀ ਦਿੱਲੀ ਦੀਆਂ ਤਿੰਨ ਅਦਾਲਤਾਂ ਪਟਿਆਲਾ ਹਾਊਸ ਕੋਰਟ, ਰੋਹਿਣੀ ਕੋਰਟ ਤੇ ਸਾਕੇਤ ਕੋਰਟ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਇਹ ਕੰਮਕਾਜ ਸ਼ਨਿੱਚਰਵਾਰ ਹਿੰਸਕ ਝੜਪਾਂ ਵਾਲੇ ਦਿਨ ਤੋਂ ਹੀ ਪ੍ਰਭਾਵਿਤ ਹੋ ਰਿਹਾ ਹੈ। ਵਕੀਲ ਇਨ੍ਹਾਂ ਅਦਾਲਤਾਂ ਦੇ ਬਾਹਰ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਹਨ।

ਅੱਜ ਪਟਿਆਲਾ ਹਾਊਸ ਕੋਰਟ ਦਾ ਤਾਂ ਦਰਵਾਜ਼ਾ ਹੀ ਉਨ੍ਹਾਂ ਨੇ ਬੰਦ ਕਰ ਦਿੱਤਾ ਸੀ। ਸਾਕੇਤ ਅਦਾਲਤ ਤੇ ਰੋਹਿਣੀ ਅਦਾਲਤ ਦੇ ਬਾਹਰ ਵੀ ਵਕੀਲ ਜ਼ਬਰਦਸਤ ਰੋਸ ਮੁਜ਼ਾਹਰੇ ਕਰ ਰਹੇ ਹਨ। ਉਹ ਅਦਾਲਤੀ ਕੰਪਲੈਕਸਾਂ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦੇ ਰਹੇ। ਇਸ ਕਾਰਨ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬਾਰ ਕੌਂਸਲ ਆੱਫ਼ ਇੰਡੀਆ ਨੇ ਮੰਗਲਵਾਰ ਨੂੰ ਹੀ ਵਕੀਲਾਂ ਨੂੰ ਚੇਤਾਵਨੀ ਦਿੰਦਿਆਂ ਹੜਤਾਲ ਵਾਪਸ ਲੈਣ ਲਈ ਆਖਿਆ ਸੀ ਪਰ ਇਸ ਦਾ ਵਕੀਲਾਂ ਉੱਤੇ ਕੋਈ ਅਸਰ ਨਹੀਂ ਹੋਇਆ।

ਰੋਹਿਣੀ ਤੇ ਸਾਕੇਤ ਕੋਰਟ ਤੋਂ ਇਲਾਵਾ ਕੜਕੜਡੂਮਾ ਕੋਰਟ ਵਿਚ ਵੀ ਹੜਤਾਲ ਜਾਰੀ ਹੈ ਤੇ ਵਕੀਲ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਰੋਹਿਣੀ ਕੋਰਟ ਵਿਚ ਜੱਜ ਦੌਰੇ ’ਤੇ ਨਿੱਕਲੇ ਹਨ। ਵਕੀਲ ਆਪਣੀਆਂ ਮੰਗਾਂ ਉੱਤੇ ਹਾਲੇ ਵੀ ਅੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਰੋਹਿਣੀ ਅਦਾਲਤ ਵਿਚ ਤਾਂ ਇੱਕ ਵਕੀਲ ਨੇ ਖ਼ੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਲੈਫ਼ਟੀਨੈਂਟ ਗਵਰਨਰ ਦੀ ਰਿਹਾਇਸ਼ਗਾਹ ’ਤੇ ਮੀਟਿੰਗ ਤੋਂ ਬਾਅਦ ਸੀਨੀਅਰ ਅਧਿਕਾਰੀਆਂ; ਜਿਨ੍ਹਾਂ ਵਿਚ ਸੰਯੁਕਤ ਪੁਲਿਸ ਕਮਿਸ਼ਨਰ (ਕ੍ਰਾਈਮ) ਵੀ ਮੌਜੂਦ ਸਨ। ਇਹ ਨਜ਼ਰਸਾਨੀ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਵਿਰੁੱਧ ਦਾਇਰ ਕੀਤੀ ਜਾਣੀ ਹੈ, ਜੋ ਤੀਸ ਹਜ਼ਾਰੀ ਕੋਰਟ ਵਿਚ ਹੋਏ ਵਿਵਾਦ ’ਚ ਦਿੱਤਾ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement