
ਰਿਟਾਅਰਡ ਪੁਲਿਸਕਰਮੀ ਵੀ ਹੋ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ
ਨਵੀਂ ਦਿੱਲੀ : ਦਿੱਲੀ ਦੇ ਤੀਸ ਹਜਾਰੀ ਕੋਰਟ ਵਿਚ ਵਕੀਲਾਂ ਅਤੇ ਪੁਲਿਸ ਕਰਮੀਆਂ ਦੀ ਝੜਪ ਦਾ ਮਾਮਲਾ ਹੁਣ ਵੱਧਦਾ ਹੀ ਜਾ ਰਿਹਾ ਹੈ। ਪੁਲਿਸ ਕਰਮੀ ਹੀ ਨਹੀਂ ਬਲਕਿ ਹੁਣ ਉਨ੍ਹਾਂ ਦੇ ਘਰਵਾਲੇ ਅਤੇ ਰਿਸ਼ਤੇਦਾਰ ਵੀ ਆਈਟੀਓ ਸਥਿਤ ਪੁਲਿਸ ਹੈੱਡਕੁਆਰਟਰ ਪੁਹੰਚਣ ਲੱਗੇ ਹਨ। ਇਸ ਤੋਂ ਇਲਾਵਾ ਆਈਟੀਓ 'ਤੇ ਭਾਰੀ ਸੰਖਿਆ ਵਿਚ ਰਿਟਾਅਰਡ ਪੁਲਿਸ ਕਰਮੀ ਇੱਕਠੇ ਹੋ ਗਏ ਹਨ। ਦਿੱਲੀ ਪੁਲਿਸ ਦੀ ਖੁਫੀਆ ਇਕਾਈ ਦੇ ਇਕ ਵੱਡੇ ਅਧਿਕਾਰੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਜੇਕਰ ਇਹ ਪ੍ਰਦਰਸ਼ਨ ਜਾਰੀ ਰਿਹਾ ਤਾਂ ਥਾਣੇ ਅਤੇ ਚੌਕੀਆਂ ਖਾਲੀ ਹੋ ਸਕਦੀਆਂ ਹਨ।
Delhi police Protesting
ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਦੇ ਸਾਰੇ ਥਾਣਿਆਂ ਅਤੇ ਚੌਕੀਆਂ 'ਤੇ ਮੌਜੂਦ ਪੁਲਿਸਕਰਮੀ ਆਪਣੀ ਡਿਊਟੀ ਛੱਡ ਕੇ ਪੁਲਿਸ ਪ੍ਰਦਰਸ਼ਨ ਵਿਚ ਭਾਗ ਲੈਣ ਲਈ ਆਈਟੀਓ ਪਹੁੰਚ ਰਹੇ ਹਨ। ਕਈਂ ਥਾਵਾਂ 'ਤੇ ਆਡ-ਈਵਨ ਲਈ ਤੈਨਾਤ ਪੁਲਿਸਕਰਮੀ ਸਾਦੀ ਵਰਦੀ ਪਾ ਕੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚਣ ਲੱਗੇ ਹਨ।
Delhi police Protesting
ਵੱਡੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪਲ-ਪਲ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਜਾ ਰਹੀ ਹੈ। ਕਈ ਵੀਡੀਓ ਵੀ ਮੰਤਰਾਲੇ ਨੂੰ ਭੇਜੇ ਗਏ ਹਨ। ਅਧਿਕਾਰੀਆਂ ਦੇ ਮੁਤਾਬਕ ਪੁਲਿਸ ਹੈੱਡਕੁਆਰਟਰ ਦਾ ਬਾਹਰ ਹੋ ਰਹੇ ਪ੍ਰਦਰਸ਼ਨ ਦੀ ਭਨਕ ਸਵੇਰੇ ਹੀ ਲੱਗੀ ਹੈ। ਪੁਲਿਸ ਕਰਮੀਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਇਕ ਦੂਜੇ ਨੂੰ ਸੰਪਰਕ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਪ੍ਰਦਰਸ਼ਨ ਵਿਚ ਰਿਟਾਅਰਡ ਪੁਲਿਸਕਰਮੀ ਵੀ ਬੁਲਾਏ ਜਾ ਰਹੇ ਹਨ।
Delhi police Protesting
ਹੁਣ ਹੋ ਸਕਦਾ ਹੈ ਕਿ ਤੀਸ ਹਜਾਰੀ ਕੋਰਟ ਵਿਚ ਹੋਈ ਝੜਪ ਤੋਂ ਬਾਅਦ ਜਿਨ੍ਹਾਂ ਪੁਲਿਸਕਰਮੀਆਂ ਖਿਲਾਫ ਕਾਰਵਾਈ ਹੋਈ ਹੈ ਉਸ ਨੂੰ ਵਾਪਸ ਲੈ ਲਿਆ ਜਾਵੇ। ਦੂਜਾ ਇਸ ਮਾਮਲੇ ਵਿਚ ਕਰਾਸ ਐਫਆਈਆਰ ਵੀ ਕੀਤੀ ਜਾ ਸਕਦੀ ਹੈ। ਪ੍ਰਦਰਸ਼ਨਕਾਰੀ ਨਿਆਇਕ ਜਾਂਚ ਤੱਕ ਦਾ ਇੰਤਜਾਰ ਕਰਨ ਦੇ ਮੁੜ ਵਿਚ ਨਜ਼ਰ ਨਹੀਂ ਆ ਰਹੇ ਹਨ। ਸੀਪੀ ਪਟਨਾਇਕ ਨੇ ਚਾਹੇ ਨਿਆਇਕ ਜਾਂਚ ਦੀ ਬਾਤ ਕਹਿ ਕੇ ਪੁਲਿਸ ਕਰਮੀਆਂ ਨੂੰ ਵਾਪਸ ਆਪਣੀ ਡਿਊਟੀ 'ਤੇ ਜਾਣ ਦਾ ਹੁਕਮ ਦਿੱਤਾ ਹੈ ਪਰ ਪੁਲਿਸਕਰਮੀ ਇਸ ਮਾਮਲੇ ਵਿਚ ਮੁਲਜ਼ਮਾਂ ਦੇ ਖਿਲਾਫ਼ ਠੋਸ ਕਾਰਵਾਈ ਦੀ ਮੰਗ 'ਤੇ ਅੜੇ ਹਨ।