ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਹਿਟਲਰ ਨਾਲ ਕੀਤੀ PM ਮੋਦੀ ਦੀ ਤੁਲਨਾ
Published : Nov 6, 2021, 2:15 pm IST
Updated : Nov 6, 2021, 2:15 pm IST
SHARE ARTICLE
PM Modi and Digvijay Singh
PM Modi and Digvijay Singh

ਕਿਹਾ – ‘ਜੇ ਮੁੜ ਚੁਣੇ ਗਏ ਤਾਂ ਬਦਲ ਦੇਣਗੇ ਸੰਵਿਧਾਨ'

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਫ਼ੌਜ ਦੀ ਵਰਦੀ ਪਾਏ ਜਾਣ 'ਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਪਰ ਉਨ੍ਹਾਂ ਨੂੰ ਉਦੋਂ ਵੀ ਹੈਰਾਨੀ ਨਹੀਂ ਹੋਵੇਗੀ ਜਦੋਂ PM ਮੋਦੀ ਆਪਣੇ ਆਪ ਨੂੰ ਦੇਸ਼ ਦੇ ਸਥਾਈ ਮੁਖੀ ਵਜੋਂ ਐਲਾਨ ਕਰਨਗੇ।

ਦਿਗਵਿਜੇ ਸਿੰਘ ਨੇ ਆਪਣੇ ਟਵੀਟ  'ਚ ਯਸ਼ਵੰਤ ਸਿਨਹਾ ਨੂੰ ਟੈਗ ਕਰਦਿਆਂ ਲਿਖਿਆ, ‘ਇਹ ਸਿਰਫ ਸ਼ੁਰੂਆਤ ਹੈ ਯਸ਼ਵੰਤ ਸਿਨਹਾ ਜੀ। ਹਿਟਲਰ ਪਹਿਲੇ ਵਿਸ਼ਵ ਯੁੱਧ ਵਿਚ ਇੱਕ ਕਾਰਪੋਰਲ ਸੀ ਅਤੇ ਉਸ ਨੇ ਆਪਣੇ ਆਪ ਨੂੰ ਜਰਮਨ ਫ਼ੌਜ ਦਾ ਕਮਾਂਡਰ-ਇਨ-ਚੀਫ਼ ਘੋਸ਼ਿਤ ਕੀਤਾ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਮੋਦੀ ਜੀ ਨੂੰ ਸੰਸਦ ਦਾ ਇੱਕ ਹੋਰ ਕਾਰਜਕਾਲ ਮਿਲਦਾ ਹੈ, ਜੇਕਰ ਉਹ ਸੰਵਿਧਾਨ ਨੂੰ ਬਦਲਦੇ ਹਨ ਅਤੇ ਆਪਣੇ ਆਪ ਨੂੰ ਰਾਜ ਦੇ ਸਥਾਈ ਮੁਖੀ ਵਜੋਂ ਘੋਸ਼ਿਤ ਕਰਦੇ ਹਨ!’

Digvijay singh tweetDigvijay singh tweet

ਯਸ਼ਵੰਤ ਸਿਨਹਾ ਨੇ ਇੱਕ ਟਵੀਟ 'ਚ ਲਿਖਿਆ ਕਿ ਕਿੰਨਾ ਚੰਗਾ ਹੁੰਦਾ ਜੇਕਰ ਸ਼ਾਸਤਰੀ, ਇੰਦਰਾਜੀ ਅਤੇ ਅਟਲ ਜੀ ਨੇ ਪੂਰੇ ਫ਼ੌਜੀ ਪਹਿਰਾਵੇ 'ਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ ਹੁੰਦਾ। ਇਸੇ ਗੱਲ 'ਤੇ ਦਿਗਵਿਜੇ ਸਿੰਘ ਦੀ ਟਿੱਪਣੀ ਵੀ ਆਈ ਹੈ।ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਟਵੀਟ 'ਚ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਰਾਵੇ ਨੂੰ ਲੈ ਕੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਸੀ।

ਇਹ ਵੀ ਪੜ੍ਹੋ : ਕੈਪਟਨ ਨੇ ਬਾਦਲਾਂ ਨਾਲ ਯਾਰੀ ਨਿਭਾਈ ਹੈ, ਹੁਣ ਅਸੀਂ ਕਿਵੇਂ ਸਿਰ 'ਤੇ ਬਿਠਾ ਲਈਏ -ਬੱਬੀ ਬਾਦਲ

ਜਵਾਨਾਂ ਨਾਲ ਦੀਵਾਲੀ ਮਨਾਉਣ ਜੰਮੂ-ਕਸ਼ਮੀਰ ਪਹੁੰਚੇ ਪੀਐਮ ਮੋਦੀ ਨੇ ਨੌਸ਼ਹਿਰਾ 'ਚ ਫ਼ੌਜ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਦੇ ਪਹਿਰਾਵੇ ‘ਤੇ ਸਵਾਲ ਚੁੱਕਦੇ ਹੋਏ ਦਿਗਵਿਜੇ ਸਿੰਘ ਨੇ ਟਵੀਟ ਕੀਤਾ, “ਕੀ ਕੋਈ ਵੀ ਨਾਗਰਿਕ ਫ਼ੌਜ ਦੀ ਵਰਦੀ ਪਾ ਸਕਦਾ ਹੈ? ਕੀ ਜਨਰਲ ਰਾਵਤ ਜਾਂ ਰੱਖਿਆ ਮੰਤਰੀ ਇਸ ਬਾਰੇ ਕੋਈ ਸਪੱਸ਼ਟੀਕਰਨ ਦੇ ਸਕਣਗੇ?”  ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਵੀਰਵਾਰ ਨੂੰ ਦੀਵਾਲੀ ਮੌਕੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਫ਼ੌਜੀ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ।

SHARE ARTICLE

ਏਜੰਸੀ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement